ਮੇਖ ਰਾਸ਼ੀ ਵਾਲੇ ਦੁਸ਼ਮਣਾਂ ਨੂੰ ਨਾ ਸਮਝਣ ਕਮਜ਼ੋਰ, ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਕਾਰੋਬਾਰ ''ਚ ਹੋਵੇਗਾ ਲਾਭ
Monday, Nov 25, 2024 - 01:49 AM (IST)
ਮੇਖ : ਨਾਂ ਤੇ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾਂ ਹੀ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਕਰੋ, ਕਿਉਂਕਿ ਉਹ ਆਪਣੀ ਘਟੀਆ ਹਰਕਤਾਂ ਤੋਂਕਦੀ ਵੀ ਬਾਜ਼ ਨਾ ਆਉਣਗੇ।
ਬ੍ਰਿਖ : ਸੰਤਾਨ ਸਾਥ ਦੇਵੇਗੀ ਅਤੇ ਆਪ ਨੂੰ ਕਿਸੇ ਸਮੱਸਿਆ ਨੂ ਸੰਵਾਰਣ ’ਚ ਇੰਸਟੂਮੇਂਟਲ ਰਹਿ ਸਕਦੀ ਹੈ, ਇੱਜ਼ਤ ਮਾਣ ਦੀ ਪ੍ਰਾਪਤੀ, ਸਫਰ ਵੀ ਠੀਕ ਰਹੇਗਾ।
ਮਿਥੁਨ : ਪ੍ਰਾਪਰਟੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਪਾਜ਼ੀਟਿਵ ਨਤੀਜਾ ਮਿਲਣ ਦੀ ਆਸ, ਜਨਰਲ ਤੌਰ ’ਤੇ ਆਪ ਹਾਵੀ-ਪ੍ਰਭਾਵੀ ਰਹੋਗੇ।
ਕਰਕ : ਵੱਡੇ ਲੋਕਾਂ ਦੇ ਰੁਖ ’ਚ ਨਰਮੀ, ਆਪ ਦੇ ਕਿਸੇ ਕੰਮ ਨੂੰ ਸੰਵਾਰਨ ’ਚ ਮਦਦਗਾਰ ਹੋ ਸਕਦੀ ਹੈ, ਸ਼ਤਰੂ ਵੀ ਕਮਜ਼ੋਰ ਰਹਿਣਗੇ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੇਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਪਰ ਫੈਮਿਲੀ ਫਰੰਟ ਤੋਂ ਕੁਝ ਤਣਾਤਾਨੀ ਰਹਿਣ ਦਾ ਡਰ।
ਤੁਲਾ : ਜਨਰਲ ਸਿਤਾਰਾ ਕਮਜ਼ੋਰ ਇਸ ਲਈ ਆਪਣੇ-ਆਪ ਨੂੰ ਪੰਗਿਆਂ-ਝਮੇਲਿਆਂ ਤੋਂ ਬਚਾ ਕੇ ਰੱਖੋ, ਨੁਕਸਾਨ ਦਾ ਵੀ ਡਰ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ, ਅਰਥ ਕੰਫਰਟੇਬਲ, ਰੱਖਣ ਵਾਲਾ, ਕੰਮਕਾਜੀ ਟੂਰ ਵੀ ਫਰੂਟ-ਫੁਲ ਰਹੇਗਾ।
ਧਨ : ਰਾਜਕੀਯ ਕੰਮਾਂ ’ਚ ਕਦਮ ਬੜ੍ਹਤ ਵੱਲ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਤੇਜ਼ ਪ੍ਰਭਾਵ ਬਣਿਆ ਰਹੇਗਾ।
ਮਕਰ : ਜਨਲਰ ਸਿਤਾਰਾ ਸਟ੍ਰਿਗ, ਜਿਹੜਾ ਆਪ ਨੂੰ ਦੂਜਿਆਂ ਤੇ ਹਾਵੀ-ਪ੍ਰਭਾਵੀ, ਵਿਜਈ ਰਖੇਗਾ, ਮਨੋਬਲ-ਪੈਠ ਵੀ ਬਣੀ ਰਹੇਗੀ।
ਕੁੰਭ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਆਪਣਾ ਖਾਣਾ-ਪੀਣਾ ਸੁਚੇਤ ਰਹਿ ਕੇ ਹੀ ਕਰੋ, ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਪਰ ਆਪਣੇ ਗੁੱਸੇ ਤੇ ਕਾਬੂ ਰੱਖਣਾ ਜ਼ਰੂਰੀ ਹੋਵੇਗਾ।
25 ਨਵੰਬਰ 2024, ਸੋਮਵਾਰ
ਮੱਘਰ ਵਦੀ ਤਿਥੀ ਦਸ਼ਮੀ (25-26 ਮੱਧ ਰਾਤ 1.02 ਤੱਕ) ਅਤੇ ਮਗਰੋਂ ਤਿਥੀ ਇਕਦਸ਼ਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਕੰਨਿਆ ’ਚ
ਮੰਗਲ ਕਰਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਧਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਮੱਘਰ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 4 (ਮੱਘਰ), ਹਿਜਰੀ ਸਾਲ 1446, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 22, ਸੂਰਜ ਉਦੇ ਸਵੇਰੇ 7.08 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉਤਰਾ ਫਾਲਗੁਣੀ(25-26 ਮੱਧ ਰਾਤ 1.24 ਤੱਕ) ਅਤੇ ਮਗਰੋਂ ਨਸ਼ਕੱਤਰ ?? ਯੋਗ: ਵਿਸ਼ਕੁੰਭ (ਦੁਪਹਿਰ 1.12 ਤੱਕ) ਅਤੇ ਮਗਰੋਂ ਧ੍ਰੀਤੀ, ਚੰਦਰਮਾ : ਕੰਿਨਆ ਰਾਸ਼ੀ ਤੇ (ਪੂਰਾ ਦਿਨ ਰਾਤ ) ਭੱਦਰਾ ਰਹੇਗੀ (ਪੂਰਵ ਦੁਪਹਿਰ 12.42 ਤੋਂ ਲੈ ਕੇ 25-16 ਮੱਧ ਰਾਤ 1.02 ਤੱਕ), ਦਿਸ਼ਾ ਸ਼ੂਲ: ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਨੌਂ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)