ਸਿੰਘ ਰਾਸ਼ੀ ਵਾਲਿਆਂ ਨੂੰ ਵਪਾਰ-ਕਾਰੋਬਾਰ ''ਚ ਹੋਵੇਗਾ ਲਾਭ, ਦੇਖੋ ਆਪਣੀ ਰਾਸ਼ੀ

Friday, Feb 06, 2026 - 02:47 AM (IST)

ਸਿੰਘ ਰਾਸ਼ੀ ਵਾਲਿਆਂ ਨੂੰ ਵਪਾਰ-ਕਾਰੋਬਾਰ ''ਚ ਹੋਵੇਗਾ ਲਾਭ, ਦੇਖੋ ਆਪਣੀ ਰਾਸ਼ੀ

ਮੇਖ : ਮਨੋਬਲ ’ਚ ਲਗਾਤਾਰ ਟੁੱਟਣ ਕਰ ਕੇ, ਆਪ ਕਿਸੇ ਵੀ ਨਵੀਂ ਕੋਸ਼ਿਸ਼ ਨੂੰ ਹੱਥ ’ਚ ਲੈਣ ਅਤੇ ਉਸ ਨੂੰ ਉਸ ਦੇ ਟਾਰਗੈੱਟ ਤੱਕ ਲੈ ਜਾਣ ਦੀ ਹਿੰਮਤ ਨਾ ਕਰ ਸਕੋਗੇ।
ਬ੍ਰਿਖ : ਮਜ਼ਬੂਤ ਸਿਤਾਰੇ ਕਰ ਕੇ ਆਪ ਆਪਣੀ ਪਲਾਨਿੰਗ-ਪ੍ਰੋਗਰਾਮਿੰਗ ਨੂੰ ਅੱਗੇ ਵਧਾਉਣ ਲਈ ਨਾ ਸਿਰਫ਼ ਯਤਨਸ਼ੀਲ ਰਹੋਗੇ, ਬਲਕਿ ਉਸ ਨੂੰ ਸਿਰੇ ਵੀ ਚੜ੍ਹਾ ਸਕੋਗੇ।
ਮਿਥੁਨ : ਕੋਰਟ ਕਚਹਿਰੀ ਦੇ ਕੰਮ ਹੱਥ ’ਚ ਲੈਣ ਲਈ ਸਮਾਂ ਚੰਗਾ, ਅਫ਼ਸਰਾਂ ਦੇ ਰੁਖ ’ਚ ਨਰਮੀ ਨਜ਼ਰ ਆਵੇਗੀ, ਦੁਸ਼ਮਣ ਕਮਜ਼ੋਰ ਰਹਿਣਗੇ।
ਕਰਕ : ਮਿੱਤਰਾਂ ਅਤੇ ਵੱਡੇ ਲੋਕਾਂ ਦੀ ਮਦਦ ਨਾਲ, ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਸਫ਼ਲਤਾ ਮਿਲੇਗੀ, ਤੇਜ ਪ੍ਰਭਾਅ ਬਣਿਆ ਰਹੇਗਾ।
ਸਿੰਘ : ਵਪਾਰ ਕਾਰੋਬਾਰ ’ਚ ਲਾਭ, ਭੱਜਦੌੜ ਕਰਨ ’ਤੇ ਕੋਈ ਕਾਰੋਬਾਰੀ ਰੁਕਾਵਟ-ਮੁਸ਼ਕਿਲ ਰਸਤੇ ’ਚੋਂ ਹਟ ਸਕਦੀ ਹੈ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ।
ਕੰਨਿਆ  : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ, ਪਾਣੀ ਅਤੇ ਠੰਡੀਆਂ ਵਸਤਾਂ ਦੀ ਵਰਤੋਂ ਸੰਭਲ-ਸੰਭਾਲ ਕੇ ਕਰੋ।
ਤੁਲਾ : ਸਿਤਾਰਾ ਨੁਕਸਾਨ ਵਾਲਾ, ਲੈਣ-ਦੇਣ ਦੇ ਕੰਮ ਸੁਚੇਤ ਰਹਿ ਕੇ ਹੀ ਕਰੋ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਸਫ਼ਰ ਕਰੋ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ, ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫ਼ਰਟੇਬਲ ਰਹੇਗੀ।
ਧਨ : ਕਿਸੇ ਵੱਡੇ ਆਦਮੀ ਦੇ ਸਾਫ਼ਟ ਰੁਖ ਕਰ ਕੇ ਸਰਕਾਰੀ ਕੰਮਾਂ ’ਚ ਨਾ ਸਿਰਫ਼ ਪੈਠ ਹੀ ਵਧੇਗੀ, ਬਲਕਿ ਇੱਜ਼ਤ ਵੀ ਵਧੇਗੀ।
ਮਕਰ : ਸਟ੍ਰਾਂਗ ਸਿਤਾਰਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਦੁਸ਼ਮਣ ਕਮਜ਼ੋਰ ਰਹਿਣਗੇ, ਕੰਮਕਾਜੀ ਭੱਜਦੌੜ ਬਣੀ ਰਹੇਗੀ।
ਕੁੰਭ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਨਾ ਕੁਝ ਗੜਬੜੀ ਰਹੇਗੀ, ਸਫ਼ਰ ਵੀ ਨੁਕਸਾਨ ਵਾਲਾ, ਪ੍ਰੇਸ਼ਾਨੀ ਰਹੇਗੀ।
ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਕੋਸ਼ਿਸ਼ਾਂ ਇਰਾਦਿਆਂ ’ਚ ਸਫ਼ਲਤਾ, ਫ਼ੈਮਿਲੀ ਫ੍ਰੰਟ ’ਤੇ ਤਾਲਮੇਲ-ਸਹਿਯੋਗ ਬਣਿਆ ਰਹੇਗਾ।

ਅੱਜ ਦਾ ਰਾਸ਼ੀਫਲ
6 ਫਰਵਰੀ 2026, ਸ਼ੁੱਕਰਵਾਰ
ਫੱਗਣ ਵਦੀ ਤਿੱਥੀ ਪੰਚਮੀ (6-7 ਮੱਧ ਰਾਤ 1.19 ਤਕ) ਅਤੇ ਮਗਰੋਂ ਤਿੱਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ             ਮਕਰ ’ਚ 
ਚੰਦਰਮਾ         ਕੰਨਿਆ ’ਚ 
ਮੰਗਲ           ਮਕਰ ’ਚ
ਬੁੱਧ               ਕੁੰਭ ’ਚ 
ਗੁਰੂ              ਮਿਥੁਨ ’ਚ 
ਸ਼ੁੱਕਰ            ਕੁੰਭ ’ਚ 
ਸ਼ਨੀ             ਮੀਨ ’ਚ
ਰਾਹੂ             ਕੁੰਭ ’ਚ  
ਕੇਤੂ              ਸਿੰਘ ’ਚ  

ਬਿਕ੍ਰਮੀ ਸੰਮਤ : 2082, ਮਾਘ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 17 (ਮਾਘ), ਹਿਜਰੀ ਸਾਲ 1447, ਮਹੀਨਾ : ਸ਼ਾਬਾਨ, ਤਰੀਕ : 17, ਸੂਰਜ ਉਦੇ ਸਵੇਰੇ 7.21 ਵਜੇ, ਸੂਰਜ ਅਸਤ : ਸ਼ਾਮ 6.03 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (6-7 ਮੱਧ ਰਾਤ 12.24 ਤਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਧ੍ਰਿਤੀ (ਰਾਤ 11.37 ਤਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Inder Prajapati

Content Editor

Related News