ਕਰਕ ਰਾਸ਼ੀ ਵਾਲਿਆਂ ਨੂੁੰ ਵਪਾਰ ''ਚ ਹੋਵੇਗਾ ਲਾਭ, ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਉਲਝਣਾਂ ਵਾਲਾ
Monday, Sep 30, 2024 - 02:10 AM (IST)
ਮੇਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ, ਸੰਤਾਨ ਦਾ ਸੁਪੋਰਟਿਵ ਰੁਖ ਵੀ ਆਪ ਦੀ ਕਿਸੇ ਸਮੱਸਿਆ ਨੂੰ ਸੰਵਾਰਣ ’ਚ ਮਦਦ ਦੇ ਸਕਦਾ ਹੈ।
ਬ੍ਰਿਖ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇ ਸਕਦੀ ਹੈ, ਸ਼ਤਰੂ ਵੀ ਆਪ ਅੱਗੇ ਟਿਕ ਨਾ ਸਕੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ : ਕਿਸੇ ਮਿੱਤਰ ਜਾਂ ਸੱਜਣ ਸਾਥੀ ਦੀ ਮਦਦ ਲੈਣ ਲਈ ਜੇ ਆਪ ਉਸ ਨੂੰ ਅਪਰੋਚ ਕਰੋਗੇ, ਤਾਂ ਉਹ ਆਪ ਦੀ ਗੱਲ ਧਿਆਨ ਅਤੇ ਗੰਭੀਰਤਾ ਨਾਲ ਸੁਣੇਗਾ।
ਕਰਕ : ਵਪਾਰ ਕਾਰੋਬਾਰ ’ਚ ਲਾਭ, ਕੰਮਕਾਜੀ ਟੂਰਿੰਗ, ਕੰਮਕਾਜੀ ਪਲਾਨਿੰਗ, ਪ੍ਰੋਗਰਾਮਿੰਗ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਬਚਾਅ ਰੱਖੋ।
ਕੰਨਿਆ : ਸਿਤਾਰਾ ਕਿਉਂਕਿ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਵਾਲਾ ਹੋ ਸਕਦਾ ਹੈ, ਇਸ ਲਈ ਕੋਈ ਵੀ ਇੰਪੋਰਟੈਂਟ ਕੋਸ਼ਿਸ਼ ਹੱਥ ’ਚ ਨਾ ਲਓ।
ਤੁਲਾ : ਠੇਕੇਦਾਰੀ ਜਾਂ ਸਰਕਾਰ ਨੂੰ ਕੁਝ ਸਮਾਨ ਸਪਲਾਈ ਕਰਨ ਦਾ ਜਿਹੜੇ ਲੋਕ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਭੱਜ-ਦੌੜ ਦਾ ਚੰਗਾ ਨਤੀਜਾ ਮਿਲੇਗਾ।
ਬ੍ਰਿਸ਼ਚਕ : ਸਫਲਤਾ ਸਾਥ ਦੇਵੇਗੀ, ਅਫਸਰਾਂ ਦੇ ਰੁਖ ’ਚ ਸਾਫਟਨੈੱਸ, ਆਪ ਦੇ ਕਿਸੇ ਕੰਮ ਨੂੰ ਸੰਵਾਰਣ ’ਚ ਹੈਲਪਫੁਲ ਹੋ ਸਕਦੀ ਹੈ।
ਧਨ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਹਰ ਫਰੰਟ ’ਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਕੰਮਕਾਜੀ ਵਿਅਸਤਤਾ ਅਤੇ ਭੱਜ-ਦੌੜ ਵੀ ਬਣੀ ਰਹੇਗੀ।
ਮਕਰ : ਸਿਤਾਰਾ ਪੇਟ ਲਈ ਕਮਜ਼ੋਰ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖਣਾ ਜ਼ਰੂਰੀ, ਸਫਰ ਵੀ ਨਾ ਕਰੋ, ਮਨ ਵੀ ਪ੍ਰੇਸ਼ਾਨ ਰਹੇਗਾ।
ਕੁੰਭ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਤਾਲਮੇਲ-ਸਦਭਾਅ ਬਣਿਆ ਰਹੇਗਾ।
ਮੀਨ : ਟੈਂਸ, ਉਦਾਸ ਅਤੇ ਡਾਂਵਾਡੋਲ ਮਨ ਕਰਕੇ ਆਪ ਨੂੰ ਕਿਸੇ ਵੀ ਯਤਨ ਨੂੰ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ, ਨੁਕਸਾਨ ਦਾ ਵੀ ਡਰ ਰਹੇਗਾ।
30 ਸਤੰਬਰ 2024, ਸੋਮਵਾਰ
ਅੱਸੂ ਵਦੀ ਤਿੱਥੀ ਤਰੋਦਸ਼ੀ (ਸ਼ਾਮ 7.07 ਤੱਕ) ਅਤੇ ਮਗਰੋਂ ਤਿੱਥੀ ਚੌਦਸ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਸਿੰਘ ’ਚ
ਮੰਗਲ ਮਿਥੁਨ ’ਚ
ਬੁੱਧ ਕੰਨਿਆ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 8 (ਅੱਸੂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 26, ਸੂਰਜ ਉਦੇ ਸਵੇਰੇ 6.25 ਵਜੇ, ਸੂਰਜ ਅਸਤ ਸ਼ਾਮ 6.10 ਵਜੇ (ਜਲੰਧਰ ਟਾਈਮ), ਨਕਸ਼ੱਤਰ: ਪੁਰਵਾ ਫਾਲਗੁਣੀ (ਪੂਰ ਦਿਨ ਰਾਤ)। ਯੋਗ: ਸ਼ੁੱਭ (30 ਸਤੰਬਰ-1 ਅਕਤੂਬਰ ਮੱਧ ਰਾਤ 1.18 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (ਸ਼ਾਮ 7.07 ’ਤੇ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਸੋਮ ਪ੍ਰਦੋਸ਼ ਵਰਤ, ਮਾਸਿਕ ਸ਼ਿਵਰਾਤਰੀ ਵਰਤ, ਤਿੱਥੀ ਤਰੋਦਸ਼ੀ ਦਾ ਸਰਾਧ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)