ਮਿਥੁਨ ਰਾਸ਼ੀ ਵਾਲਿਆਂ ਨੂੰ ਵਪਾਰਕ ਕੰਮਾਂ ''ਚ ਹੋਵੇਗਾ ਲਾਭ, ਤੁਸੀਂ ਵੀ ਜਾਣੋ ਆਪਣੀ ਰਾਸ਼ੀ ਦਾ ਹਾਲ
Sunday, Sep 01, 2024 - 03:39 AM (IST)
ਮੇਖ : ਜੇ ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋ ਜਾਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਕੰਮਕਾਜੀ ਸਾਥੀ ਜ਼ਰੂਰਤ ਦੇ ਹਰ ਮੌਕੇ ’ਤੇ ਸਾਥ ਦੇਣਗੇ, ਕੰਮਕਾਜੀ ਦਸ਼ਾ ਵੀ ਸੰਤੋਖਜਨਕ ਰਹੇਗੀ, ਕੰਮਕਾਜੀ ਭੱਜਦੌੜ, ਵਿਅਸਤਤਾ ਵੀ ਰਹੇਗੀ।
ਮਿਥੁਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਫਰੂਟਫੁੱਲ ਰਹੇਗੀ।
ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਾਈ ਮੋਰਲੇ ਕਰ ਕੇ ਆਪ ਨੂੰ ਹਰ ਕੰਮ ਅਸਾਨ ਦਿਸੇਗਾ, ਵੈਸੇ ਜ਼ਿੰਦਾਦਿਲ ਹੁੰਦੇ ਆਪਣੇ ਮਨ ’ਤੇ ਕਾਬੂ ਰੱਖਣਾ ਚਾਹੀਦਾ ਹੈ।
ਸਿੰਘ : ਕਿਉਂਕਿ ਸਮਾਂ ਉਲਝਣਾਂ, ਮੁਸ਼ਕਿਲਾਂ ਅਤੇ ਝਮੇਲਿਆਂ ਵਾਲਾ ਹੈ, ਇਸ ਲਈ ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ।
ਕੰਨਿਆ : ਡ੍ਰਿੰਕਸ ਕੈਮੀਕਲਸ, ਰੰਗ ਰੋਗਨ, ਪੈਟ੍ਰੋਲੀਅਮ ਅਤੇ ਸੀ ਪ੍ਰੋਡਕਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇੇਗਾ।
ਤੁਲਾ : ਸਰਕਾਰੀ ਗੈਰ-ਸਰਕਾਰੀ ਕੰਮਾਂ ’ਚ ਸਫਲਤਾ, ਕਿਸੇ ਵੱਡੇ ਆਦਮੀ ਦੇ ਲਚੀਲੇ ਰੁਖ ਕਰ ਕੇ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।
ਬ੍ਰਿਸ਼ਚਕ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ -ਵਿਜਈ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਧਨ : ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਪ੍ਰੇਸ਼ਾਨ ਰੱਖ ਸਕਦਾ ਹੈ, ਮਨ ਵੀ ਉਦਾਸ-ਪ੍ਰੇਸ਼ਾਨ ਰਹੇਗਾ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ, ਕੰਸੀਡ੍ਰੇਟ ਅਤੇ ਲਿਹਾਜ਼ਦਾਰ ਬਣੇ ਰਹੋਗੇ।
ਕੁੰਭ : ਕਿਸੇ ਮਹਿਲਾ ਦੀ ਸ਼ਤਰੂ ਕੈਂਪ ’ਚ ਮੌਜੂਦਗੀ ਆਪ ਦੀ ਟੈਨਸ਼ਨ ਵਧਾਉਣ ਵਾਲੀ ਹੋ ਸਕਦੀ ਹੈ, ਮਨ ਵੀ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਰਹੇਗਾ।
ਮੀਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਵੈਸੇ ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਜੀਅ ਲੱਗੇਗਾ, ਮਾਣ-ਸਨਮਾਨ ਵੀ ਬਣਿਆ ਰਹੇਗਾ।
1 ਸਤੰਬਰ 2024, ਐਤਵਾਰ
ਭਾਦੋਂ ਵਦੀ ਤਿੱਥੀ ਚੌਦਸ (1 ਸਤੰਬਰ ਦਿਨ ਰਾਤ ਅਤੇ 2 ਨੂੰ ਸਵੇਰੇ 5.22 ਤੱਕ) ਅਤੇ ਮਗਰੋਂ ਤਿੱਥੀ ਮੱਸਿਆ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਕਰਕ ’ਚ
ਮੰਗਲ ਮਿਥੁਨ ’ਚ
ਬੁੱਧ ਕਰਕ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਭਾਦੋਂ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ : 1946, ਮਿਤੀ: 10 (ਭਾਦੋਂ), ਹਿਜਰੀ ਸਾਲ 1446, ਮਹੀਨਾ: ਸਫਰ, ਤਰੀਕ : 26, ਸੂਰਜ ਉਦੇ ਸਵੇਰੇ 6.08 ਵਜੇ, ਸੂਰਜ ਅਸਤ ਸ਼ਾਮ 6.47 ਵਜੇ (ਜਲੰਧਰ ਟਾਈਮ), ਨਕਸ਼ੱਤਰ:ਅਸ਼ਲੇਖਾ (ਰਾਤ 9.49 ਤੱਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ :ਪਰਿਧ (ਸ਼ਾਮ 5.50 ਤੱਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ: ਕਰਕ ਰਾਸ਼ੀ ’ਤੇ (ਰਾਤ 9.49 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ ਪ੍ਰਵੇਸ਼ ਕਰੇਗਾ, ਰਾਤ 9.49 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਭਦਰਾ ਰਵੇਗੀ (ਸ਼ਾਮ 4.32 ਤੱਕ),ਦਿਸ਼ਾ ਸ਼ੂਲ:ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ: ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ।ਪੁਰਬ, ਦਿਵਸ ਅਤੇ ਤਿਓਹਾਰ :ਮਾਸਿਕ ਸ਼ਿਵਰਾਤਰੀ ਵਰਤ
– (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)