ਮਿਥੁਨ ਰਾਸ਼ੀ ਵਾਲਿਆਂ ਨੂੰ ਹੋਵੇਗੀ ਮਾਣ-ਸਨਮਾਨ ਦੀ ਪ੍ਰਾਪਤੀ, ਦੇਖੋ ਆਪਣੀ ਰਾਸ਼ੀ

Wednesday, Sep 16, 2026 - 03:49 AM (IST)

ਮਿਥੁਨ ਰਾਸ਼ੀ ਵਾਲਿਆਂ ਨੂੰ ਹੋਵੇਗੀ ਮਾਣ-ਸਨਮਾਨ ਦੀ ਪ੍ਰਾਪਤੀ, ਦੇਖੋ ਆਪਣੀ ਰਾਸ਼ੀ

ਮੇਖ :ਸਵੇਰ ਤੱਕ ਜਨਰਲ ਹਾਲਤ ਪਹਿਲੇ ਦੀ ਤਰ੍ਹਾਂ ਰਹਿਣਗੇ ਪਰ ਬਾਅਦ’ਚ ਖਾਣ-ਪੀਣ ’ਚ ਪੂਰੀ ਅਹਿਤਿਆਤ ਵਰਤਣੀ ਹੋਵੇਗੀ, ਕਿਉਂਕੀ ਸਿਤਾਰਾ ਸਿਹਤ ਨੂੰ  ਵਿਗਾੜਣ ਵਾਲਾ ਹੈ।
ਬ੍ਰਿਖ : ਸਵੇਰ ਤੱਕ ਸਮਾਂ ਮਨ ਨੂੰ ਅਸ਼ਾਂਤ-ਡਿਸਟਰਬ ਰੱਖਣ ਵਾਲਾ,ਫਿਰ ਬਾਅਦ ’ਚ ਫੈਮਿਲੀ ਫ੍ਰੰਟ ’ਤੇ ਤਣਾਅ, ਤਣਾਤਣੀ ਵਧਣ ਦਾ ਡਰ।
ਮਿਥੁਨ : ਸਵੇਰ ਤੱਕ ਸਮਾਂ ਬਿਹਤਰੀ ਤੇ ਹਾਲਾਤ ਰਖਣ ਵਾਲਾ, ਮਾਣ-ਸੰਮਾਣ ਦੇਣ ਵਾਲਾ, ਪਰ ਬਾਅਦ ’ਚ ਵਿਪਰੀਤ ਹਾਲਾਤ ਬਣਨਗੇ, ਮੁਸ਼ਕਿਲਾਂ ਪ੍ਰੇਸ਼ਾਨੀਆਂ ਜਾਗਣਗੀਆਂ।
ਕਰਕ : ਸਵੇਰ ਤੱਕ ਸਮਾਂ ਸਫਲਤਾ ਅਤੇ ਇੱਜ਼ਤ ਮਾਣ ਵਾਲਾ ਹੋਵੇਗਾ ਪਰ ਬਾਅਦ’ਚ ਮਨ ’ਤੇ ਨੈਗੇਟਿਵ ਸੋਚ ਵਧੇਗੀ, ਅਤੇ ਸਮੱਸਿਆਵਾਂ ਜਾਗਣਗੀਆਂ।
ਸਿੰਘ : ਸਵੇਰ ਤੱਕ ਸਮਾਂ ਵਿਅਸਤਤਾ ਰੱਖਣ ਵਾਲਾ ਹੋਵੇਗਾ ਪਰ ਬਾਅਦ ’ਚ ਕੋਰਟ ਕਚਹਿਰੀ ਦੇ ਕੰਮਾਂ ਲਈ ਸਮਾਂ ਕਮਜ਼ੋਰ ਬਣੇਗਾ, ਮਨ ਵੀ ਅਸ਼ਾਂਤ ਜਿਹਾ ਰਹੇਗਾ।
ਕੰਨਿਆ: ਸਵੇਰ ਤੱਕ ਸਮਾਂ ਕਾਰੋਬਾਰੀ ਪਲਾਨਿੰਗ, ਪ੍ਰੋਗਰਾਮਿੰਗ ਨੂੰ ਸਹੀ ਰੱਖਣ ਵਾਲਾ ਪਰ ਬਾਅਦ ’ਚ ਕੰਮਕਾਜੀ ਸਾਥੀ ਮੁਸ਼ਕਿਲਾਂ ਪੈਦਾ ਕਰ ਸਕਦੇ ਹਨ।
ਤੁਲਾ: ਸਵੇਰ ਤੱਕ ਕੰਮਕਾਜੀ ਦਸ਼ਾ ਸੰਤੋਖਜਨਕ ਪਰ ਬਾਅਦ ’ਚ ਕਾਰੋਬਾਰੀ ਕੰਮਾਂ ’ਚ ਕਦਮ ਰੁਕਦਾ-ਰੁਕਦਾ ਦਿਸੇਗਾ, ਸਫਰ ਵੀ ਨਾ ਕਰੋ।
ਬ੍ਰਿਸ਼ਚਕ : ਸਿਤਾਰਾ ਸਵੇਰ ਤੱਕ ਕਮਜ਼ੋਰ, ਹਰ ਦਾਅ ਉਲਟਾ ਪੈਂਦਾ ਦਿਸੇਗਾ, ਫਿਰ ਬਾਅਦ ’ਚ ਗਲਤ ਕੰਮਾਂ ਵੱਲ ਮਨ ਭਟਕਦਾ ਰਹੇਗਾ।  
ਧਨੁ : ਸਿਤਾਰਾ ਸਵੇਰ ਤੱਕ ਬਿਹਤਰ, ਹਰ ਦਾਅ ਸਿੱਧਾ  ਪੈ ਸਕਦਾ ਹੈ ਪਰ ਬਾਅਦ ’ਚ ਆਪਣੇ ਆਪ ਨੂੰ ਪੰਗਿਆਂ ਤੋਂ ਬਚਾ ਕੇ ਰੱਖੋ।
ਮਕਰ : ਸਵੇਰ ਤੱਕ ਕਦਮ ਬੜ੍ਹਤ ਵੱਲ ਰਹੇਗਾ,ਫਿਰ ਬਾਅਦ ’ਚ ਕਾਰੋਬਾਰੀ ਟੂਰਿੰਗ, ਪਲਾਨਿੰਗ ਲਾਭ ਦੇਵੇਗੀ।
ਕੁੰਭ : ਸਿਤਾਰਾ ਸਵੇਰ ਤੱਕ ਬਿਹਤਰ, ਇਰਾਦਿਆਂ ’ਚ ਮਜ਼ਬੂਤੀ ਪਰ ਬਾਅਦ ’ਚ ਕੋਈ ਵੀ ਸਰਕਾਰੀ ਯਤਨ ਹਲਕੇ ਅੰਦਾਜ਼ ਨਾਲ ਨਾ ਕਰੋ।
ਮੀਨ : ਸਿਤਾਰਾ ਸਵੇਰ ਤੱਕ ਪੇਟ ਲਈ ਕਮਜ਼ੋਰ, ਮਨ ਵੀ ਉਚਾਟ ਪ੍ਰੇਸ਼ਾਨ ਰਹੇਗਾ, ਫਿਰ ਬਾਅਦ ’ਚ ਵੀ ਕੋਈ ਨਾ ਕੋਈ ਰੁਕਾਵਟ,ਮੁਸ਼ਕਿਜਾਗਦੀ ਰਹੇਗੀ।

ਅੱਜ ਦਾ ਰਾਸ਼ੀਫਲ

16 ਸਤੰਬਰ 2026, ਬੁੱਧਵਾਰ
ਭਾਦੋਂ ਸੁਦੀ ਤਿੱਥੀ ਪੰਚਮੀ (ਸਵੇਰੇ 9  ਵਜੇ ਤੱਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ            ਸਿੰਘ ’ਚ 
ਚੰਦਰਮਾ        ਤੁਲਾ ’ਚ 
ਮੰਗਲ        ਮਿਥੁਨ ’ਚ
ਬੁੱਧ            ਕੰਨਿਆ ’ਚ 
ਗੁਰੂ            ਕਰਕ ’ਚ 
ਸ਼ੁੱਕਰ        ਤੁਲਾ ’ਚ 
ਸ਼ਨੀ            ਮੀਨ ’ਚ
ਰਾਹੂ            ਕੁੰਭ ’ਚ                                                     
ਕੇਤੂ            ਸਿੰਘ ’ਚ  

ਬਿਕ੍ਰਮੀ ਸੰਮਤ : 2083, ਭਾਦੋਂ ਪ੍ਰਵਿਸ਼ਟੇ 31, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 25 (ਭਾਦੋਂ), ਹਿਜਰੀ ਸਾਲ 1448, ਮਹੀਨਾ : ਰਬਿ-ਉਲਸਾਨੀ, ਤਰੀਕ : 4, ਸੂਰਜ ਉਦੇ ਸਵੇਰੇ 6.16 ਵਜੇ, ਸੂਰਜ ਅਸਤ : ਸ਼ਾਮ 6.29 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਸ਼ਾਮ 5.23 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਵੈਧ੍ਰਿਤੀ (ਦੁਪਹਿਰ 12.23 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਤੁਲਾ ਰਾਸ਼ੀ ’ਤੇ (ਪੁਰਬ ਦੁਪਹਿਰ 10.49 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ :  ਉਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। 
 ਪੰ.ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ,  381 ਮੋਤਾ ਸਿੰਘ ਨਗਰ, ਜਲੰਧਰ)
 


author

Inder Prajapati

Content Editor

Related News