ਕਰਕ ਰਾਸ਼ੀ ਵਾਲਿਆਂ ਦੀ ਆਰਥਿਕ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

9/5/2026 5:13:14 AM

ਮੇਖ : ਸਵੇਰ ਤੱਕ ਕਾਰੋਬਾਰੀ ਕੰਮਾਂ ਲਈ ਸਿਤਾਰਾ ਬਿਹਤਰ ਪਰ ਬਾਅਦ ’ਚ ਹਰ ਮੋਰਚੇ ’ਤੇ ਆਪ ਦੀਆਂ ਕੋਸ਼ਿਸ਼ਾਂ ਸਿਰੇ ਚੜ੍ਹਣਗੀਆਂ।
ਬ੍ਰਿਖ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।
ਮਿਥੁਨ : ਸਿਤਾਰਾ ਸਵੇਰ ਤੱਕ ਨਕੁਸਾਨ ਪ੍ਰੇਸ਼ਾਨੀ ਦੇਣ ਵਾਲਾ ਫ਼ਿਰ ਬਾਅਦ ’ਚ ਕੰਮਕਾਜੀ ਕੰਮਾਂ ’ਚ ਸਫ਼ਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ।
ਕਰਕ : ਸਵੇਰ ਤੱਕ ਅਰਥ ਦਸ਼ਾ ਸਹੀ ਰਹੇਗੀ ਪਰ ਬਾਅਦ ’ਚ ਆਪ ਦਾ ਹਰ ਕੰਮ, ਹਰ ਕੋਸ਼ਿਸ਼ ਰੁਕਦੀ-ਰੁਕਦੀ ਨਜ਼ਰ ਆਵੇਗੀ।
ਸਿੰਘ : ਜਨਰਲ ਸਿਤਾਰਾ ਸਟ੍ਰਾਂਗ, ਸਫ਼ਲਤਾ ਸਾਥ ਦੇਵੇਗੀ, ਬੂਟੀਕ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੰਨਿਆ : ਸਰਕਾਰੀ ਗੈਰ-ਸਰਕਾਰੀ ਕੰਮਾਂ ’ਚ ਸਫ਼ਲਤਾ ਮਿਲੇਗੀ, ਅਫ਼ਸਰ ਮਿਹਰਬਾਨ ਰਹਿਣਗੇ, ਸ਼ਤਰੂ ਕਮਜ਼ੋਰ-ਤੇਜਹੀਣ ਰਹਿਣਗੇ।
ਤੁਲਾ : ਸਵੇਰ ਤੱਕ ਸਮਾਂ ਕਮਜ਼ੋਰ ਅਤੇ ਪ੍ਰੇਸ਼ਾਨੀ ਦੇਣ ਵਾਲਾ ਪਰ ਬਾਅਦ ’ਚ ਹਰ ਫ੍ਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ।
ਬ੍ਰਿਸ਼ਚਕ : ਸਵੇਰ ਤੱਕ ਜਨਰਲ ਹਾਲਾਤ ਅਨੁਕੂਲ ਚਲਣਗੇ ਪਰ ਬਾਅਦ ’ਚ ਵਿਪਰੀਤ ਹਾਲਾਤ ਬਣਨਗੇ ਅਤੇ ਮੁਸ਼ਕਿਲਾਂ ਪ੍ਰੇਸ਼ਾਨੀਆਂ ਵਧਣਗੀਆਂ।
ਧਨ : ਸਵੇਰ ਤੱਕ ਸਮਾਂ ਕਮਜ਼ੋਰ, ਇਸ ਲਈ ਹਰ ਫ੍ਰੰਟ ’ਤੇ ਸੁਚੇਤ ਰਹਿਣ ਦੀ ਜ਼ਰੂਰਤ, ਫ਼ਿਰ ਅੱਗੇ ਸਮਾਂ ਸਫ਼ਲਤਾ ਵਾਲਾ ਬਣੇਗਾ।
ਮਕਰ : ਸਵੇਰ ਤੱਕ ਸਿਤਾਰਾ ਮਜ਼ਬੂਤ, ਸਫ਼ਲਤਾ ਦੇਣ ਵਾਲਾ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀਆਂ ਵਾਲਾ, ਨੁਕਸਾਨ ਦਾ ਵੀ ਡਰ।
ਕੁੰਭ : ਜਨਰਲ ਸਿਤਾਰਾ ਸਟ੍ਰਾਂਗ, ਹਰ ਫ੍ਰੰਟ ’ਤੇ ਕਦਮ ਬੜ੍ਹਤ ਵੱਲ ਰਹੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਮੀਨ : ਕੋਸ਼ਿਸ਼ਾਂ ਇਰਾਦਿਆਂ ’ਚ ਸਫ਼ਲਤਾ, ਮਨੋਬਲ ਸਟ੍ਰਾਂਗ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ ਪਰ ਤਬੀਅਤ ’ਚ ਤੇਜ਼ੀ ਰਹੇਗੀ।

5 ਸਤੰਬਰ 2026, ਸ਼ਨੀਵਾਰ
ਭਾਦੋਂ ਵਦੀ ਤਿੱਥੀ ਨੌਮੀ (ਰਾਤ 9.54 ਤੱਕ) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ       ਸਿੰਘ ’ਚ 
ਚੰਦਰਮਾ    ਬ੍ਰਿਖ ’ਚ 
ਮੰਗਲ      ਮਿਥੁਨ ’ਚ
ਬੁੱਧ         ਸਿੰਘ ’ਚ 
ਗੁਰੂ        ਕਰਕ ’ਚ 
ਸ਼ੁੱਕਰ      ਤੁਲਾ ’ਚ 
ਸ਼ਨੀ       ਮੀਨ ’ਚ
ਰਾਹੂ       ਕੁੰਭ ’ਚ                                                     
ਕੇਤੂ       ਸਿੰਘ ’ਚ  

ਬਿਕ੍ਰਮੀ ਸੰਮਤ : 2083, ਭਾਦੋਂ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 14 (ਭਾਦੋਂ), ਹਿਜਰੀ ਸਾਲ 1448, ਮਹੀਨਾ : ਰਬਿ-ਉਲ-ਅੱਵਲ, ਤਰੀਕ : 22, ਸੂਰਜ ਉਦੇ ਸਵੇਰੇ 6.10 ਵਜੇ, ਸੂਰਜ ਅਸਤ : ਸ਼ਾਮ 6.43 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮ੍ਰਿਗਸ਼ਿਰ (ਰਾਤ 9.31 ਤੱਕ) ਅਤੇ ਮਗਰੋਂ ਨਕਸ਼ੱਤਰ ਆਰਦਰਾ, ਯੋਗ : ਵਜਰ (ਦੁਪਹਿਰ 12.47 ਤੱਕ) ਅਤੇ ਮਗਰੋਂ ਯੋਗ ਸਿੱਧੀ, ਚੰਦਰਮਾ : ਬ੍ਰਿਖ ਰਾਸ਼ੀ ’ਤੇ (ਸਵੇਰੇ 10.19 ਤੱਕ) ਅਤੇ ਮਗਰੋਂ ਮਿਥੁਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਨੰਦ ਉਤਸਵ (ਨੰਦ ਗ੍ਰਾਮ (ਮਥੁਰਾ), ਸ਼੍ਰੀ ਗੁੱਗਾ ਨੌਮੀ, ਮੇਲਾ ਗੁੱਗਾ ਨੌਮੀ (ਬਿਲਾਸਪੁਰ), ਮੇਲਾ ਗੁੱਗਾ ਜ਼ਾਹਿਰ ਪੀਰ (ਨਕੋਦਰ), ਮੇਲਾ ਗੁੱਗਾ ਮੜੀ ਸ਼੍ਰੀ ਗੰਗਾ ਨਗਰ (ਰਾਜਸਥਾਨ), ਟੀਚਰਸ ਡੇਅ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Sandeep Kumar

Content Editor Sandeep Kumar