ਮੀਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ

9/12/2026 4:38:11 AM

ਮੇਖ : ਦੁਸ਼ਮਣਾਂ ਦੀਆਂ ਸ਼ਰਾਰਤਾਂ ’ਤੇ ਨਜ਼ਰ ਰੱਖਣੀ ਸਹੀ ਰਹੇਗੀ, ਮਨ ਵੀ ਪ੍ਰੇਸ਼ਾਨ ਡਰਿਆ-ਡਰਿਆ ਅਤੇ ਘਬਰਾਇਆ ਜਿਹਾ ਰਹੇਗਾ।
ਬ੍ਰਿਖ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ ਅਤੇ ਆਪ ਦੇ ਕਿਸੇ ਉਲਝੇ ਵਿਗੜੇ ਕੰਮ ਨੂੰ ਸੰਵਾਰਣ ’ਚ ਇੰਸਟਰੂਮੈਂਟਲ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ : ਅਦਾਲਤ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਬਿਹਤਰ, ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਆਪ ਦੀ ਗੱਲ ਧਿਆਨ ਨਾਲ ਸੁਣਨਗੇ।
ਕਰਕ : ਜੇ ਕਿਸੇ ਆਦਮੀ ਦੀ ਮਦਦ ਲੈਣ ਲਈ, ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧੀਰਜ ਅਤੇ ਧਿਆਨ ਨਾਲ ਸੁਣੇਗਾ।
ਸਿੰਘ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ, ਫ਼ਲ ਫਰੂਟ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ ਪਰ ਪਾਣੀ ਦੀ ਵਰਤੋਂ ਸੀਮਾ ’ਚ ਰਹਿ ਕੇ ਕਰੋ।
ਤੁਲਾ : ਧਿਆਨ ਰੱਖੋ ਕਿ ਉਲਝਣਾਂ-ਝਮੇਲਿਆਂ ਕਰਕੇ ਆਪ ਦਾ ਕੋਈ ਬਣਿਆ-ਬਣਾਇਆ ਪ੍ਰੋਗਰਾਮ ਉਖੜ-ਵਿਗੜ ਨਾ ਜਾਵੇ, ਸਫ਼ਰ ਵੀ ਟਾਲ ਦਿਓ।
ਬ੍ਰਿਸ਼ਚਕ : ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫ਼ਰਟੇਬਲ ਰਹੇਗੀ, ਕੰਮਕਾਜੀ ਟੂਰਿੰਗ-ਪਲਾਨਿੰਗ ਵੀ ਲਾਭ ਦੇਵੇਗੀ, ਕੰਮਕਾਜੀ ਭੱਜਦੌੜ ਫਰੂਟਫੁੱਲ ਰਹੇਗੀ।
ਧਨ : ਰਾਜਕੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫ਼ਸਰਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਮਕਰ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਮਨ ਲੱਗੇਗਾ। 
ਕੁੰਭ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਲਾਪਰਵਾਹੀ ਨਾ ਵਰਤਣੀ ਸਹੀ ਰਹੇਗੀ, ਸਫ਼ਰ ਵੀ ਟਾਲ ਦਿਓ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫ਼ਲਤਾ ਸਾਥ ਦੇਵੇਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫ਼ਟ-ਕੰਸੀਡਰੇਟ ਰਹਿਣਗੇ।

12 ਸਤੰਬਰ 2026, ਸ਼ਨੀਵਾਰ
ਭਾਦੋਂ ਸੁਦੀ ਤਿੱਥੀ ਏਕਮ (ਸਵੇਰੇ 7.47 ਤੱਕ) ਅਤੇ ਮਗਰੋਂ ਤਿੱਥੀ ਦੂਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ       ਸਿੰਘ ’ਚ 
ਚੰਦਰਮਾ   ਕੰਨਿਆ ’ਚ 
ਮੰਗਲ     ਮਿਥੁਨ ’ਚ
ਬੁੱਧ        ਕੰਨਿਆ ’ਚ 
ਗੁਰੂ        ਕਰਕ ’ਚ 
ਸ਼ੁੱਕਰ      ਤੁਲਾ ’ਚ 
ਸ਼ਨੀ       ਮੀਨ ’ਚ
ਰਾਹੂ       ਕੁੰਭ ’ਚ                                                     
ਕੇਤੂ       ਸਿੰਘ ’ਚ  

ਬਿਕ੍ਰਮੀ ਸੰਮਤ : 2083, ਭਾਦੋਂ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ : 1948, ਮਿਤੀ : 21 (ਭਾਦੋਂ), ਹਿਜਰੀ ਸਾਲ 1448, ਮਹੀਨਾ : ਰਬਿ-ਉਲ-ਅੱਵਲ, ਤਰੀਕ : 29, ਸੂਰਜ ਉਦੇ ਸਵੇਰੇ 6.14 ਵਜੇ, ਸੂਰਜ ਅਸਤ : ਸ਼ਾਮ 6.34 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਫਾਲਗੁਣੀ (ਦੁਪਿਹਰ 12.56 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਸ਼ੁੱਭ (ਬਾਅਦ ਦੁਪਹਿਰ 3.10 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ, ਦਿਵਸ ਅਤੇ ਤਿਓਹਾਰ : ਭਾਦੋਂ ਸੁਦੀ ਪੱਖ ਸ਼ੁਰੂ, ਚੰਦਰ ਦਰਸ਼ਨ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Sandeep Kumar

Content Editor Sandeep Kumar