ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਲਈ ਚੰਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Friday, Jan 23, 2026 - 04:42 AM (IST)

ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਲਈ ਚੰਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਕਦਮ-ਕਦਮ ’ਤੇ ਪੈਦਾ ਹੋਣ ਵਾਲੀਆਂ ਰੁਕਾਵਟਾਂ, ਮੁਸ਼ਕਿਲਾਂ ਕਰ ਕੇ ਮਨ ਪ੍ਰੇਸ਼ਾਨ ਅਤੇ ਬੇਚੈਨ ਜਿਹਾ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਬਣੇ ਰਹਿਣਗੇ।
ਬ੍ਰਿਖ : ਟੀਚਿੰਗ, ਕੋਚਿੰਗ, ਬੁੱਕ ਪਬਲੀਸ਼ਿੰਗ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਮਿਥੁਨ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫ਼ਸਰਾਂ ਦੇ ਰੁਖ ’ਚ ਨਰਮੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਕਰਕ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ।
ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਲਿਮਟ ’ਚ ਕਰਨਾ ਸਹੀ ਰਹੇਗਾ, ਸਫ਼ਰ ਵੀ ਸੁਚੇਤ ਰਹਿ ਕੇ ਕਰਨਾ ਚਾਹੀਦਾ ਹੈ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਫ਼ੈਮਿਲੀ ਫ੍ਰੰਟ ’ਤੇ ਵੀ ਤਾਲਮੇਲ ਸਹਿਯੋਗ ਰਹੇਗਾ, ਇੱਜ਼ਤਮਾਣ ਦੀ ਪ੍ਰਾਪਤੀ।
ਤੁਲਾ : ਕਿਉਂਕਿ ਸ਼ਤਰੂ ਉਭਰਦੇ ਸਿਮਟਦੇ ਰਹਿ ਸਕਦੇ ਹਨ, ਇਸ ਲਈ ਆਪ ਨੂੰ ਉਨ੍ਹਾਂ ਦੀਆਂ ਸਰਗਰਮੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਬ੍ਰਿਸ਼ਚਕ : ਸਟ੍ਰਾਂਗ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਅਤੇ ਇਫ਼ੈਕਟਿਵ ਰੱਖੇਗਾ, ਅਰਥ ਦਸ਼ਾ ਵੀ ਠੀਕ-ਠਾਕ ਰਹੇਗੀ।
ਧਨੁ : ਕੋਰਟ ਕਚਹਿਰੀ ਦੇ ਕੰਮਾਂ ਲਈ ਸਿਤਾਰਾ ਚੰਗਾ ਪਰ ਕੋਈ ਵੀ ਕੋਸ਼ਿਸ਼ ਅਨਮੰਨੇ ਮਨ ਨਾਲ ਨਾ ਕਰੋ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਰਹਿਣਗੇ।
ਮਕਰ : ਵੱਡੇ ਲੋਕਾਂ ਨਾਲ ਮੇਲ ਮਿਲਾਪ ਫਰੂਟਫੁੱਲ ਰਹੇਗਾ ਪਰ ਘਟੀਆ ਸਾਥੀ ਆਪ ਦੀ ਲਤ ਖਿੱਚਣ ਲਈ ਆਪਣੀਆਂ ਸ਼ਰਾਰਤਾਂ ’ਚ ਲੱਗੇ ਰਹਿਣਗੇ।
ਕੁੰਭ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ-ਪਲਾਨਿੰਗ-ਪ੍ਰੋਗਰਾਮਿੰਗ ਵੀ ਲਾਭ ਦੇਵੇਗੀ, ਹਰ ਪੱਖੋਂ ਬਿਹਤਰੀ ਹੋਵੇਗੀ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਪ੍ਰੋਗਰਾਮਾਂ ’ਚ ਸਫ਼ਲਤਾ ਮਿਲੇਗੀ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

23 ਜਨਵਰੀ 2026, ਸ਼ੁੱਕਰਵਾਰ
ਮਾਘ ਸੁਦੀ ਤਿੱਥੀ ਪੰਚਮੀ (23-24 ਮੱਧ ਰਾਤ 1.47 ਤਕ) ਅਤੇ ਮਗਰੋਂ ਤਿੱਥੀ ਛੱਠ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ            ਮਕਰ ’ਚ 
ਚੰਦਰਮਾ        ਕੁੰਭ ’ਚ 
ਮੰਗਲ        ਮਕਰ ’ਚ
ਬੁੱਧ              ਮਕਰ ’ਚ 
ਗੁਰੂ             ਮਿਥੁਨ ’ਚ 
ਸ਼ੁੱਕਰ        ਮਕਰ ’ਚ 
ਸ਼ਨੀ             ਮੀਨ ’ਚ
ਰਾਹੂ              ਕੁੰਭ ’ਚ                                                     
ਕੇਤੂ             ਸਿੰਘ ’ਚ  

ਬਿਕ੍ਰਮੀ ਸੰਮਤ : 2082, ਮਾਘ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 3 (ਮਾਘ) ਹਿਜਰੀ ਸਾਲ 1447, ਮਹੀਨਾ : ਸ਼ਬਾਨ, ਤਰੀਕ : 3, ਸੂਰਜ ਉਦੇ ਸਵੇਰੇ 7.29 ਵਜੇ, ਸੂਰਜ ਅਸਤ : ਸ਼ਾਮ 5.50  ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (ਬਾਅਦ ਦੁਪਹਿਰ 2.33 ਤਕ) ਅਤੇ ਮਗਰੋਂ ਨਕਸ਼ੱਤਰ ਉਤਰਾ ਭਾਦਰਪਦ,  ਯੋਗ : ਪਰਿਧ (ਬਾਅਦ ਦੁਪਹਿਰ 3.59 ਤਕ) ਅਤੇ ਮਗਰੋਂ ਯੋਗ ਸ਼ਿਵ, ਚੰਦਰਮਾ : ਕੁੰਭ ਰਾਸ਼ੀ ’ਤੇ (ਸਵੇਰੇ 8.34 ਤਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ  ਤਿਓਹਾਰ : ਵਸੰਤ ਪਚੰਮੀ, ਸ਼੍ਰੀ ਪੰਚਮੀ, ਸਰਸਵਤੀ ਲਕਸ਼ਮੀ ਪੂਜਨ।
 (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Inder Prajapati

Content Editor

Related News