ਮਿਥੁਨ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਦੇਖੋ ਆਪਣੀ ਰਾਸ਼ੀ
Tuesday, Oct 28, 2025 - 03:35 AM (IST)
ਮੇਖ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ , ਯਤਨ ਕਰਨ ’ਤੇ ਆਪ ਦਾ ਕੋਈ ਪ੍ਰੋਗਰਾਮ ਸਿਰੇ ਚੜ੍ਹ ਸਕਦਾ ਹੈ, ਤੇਜ ਪ੍ਰਭਾਅ ਦਬਦਬਾ ਬਣਿਆ ਰਹੇਗਾ।
ਬ੍ਰਿਖ :ਮੌਸਮ ਦਾ ਅੈਕਸਪੋਜ਼ਰ ਅਾਪ ਦੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਮਨ ਵੀ ਕੁਝ ਅਸ਼ਾਂਤ-ਪ੍ਰੇਸ਼ਾਨ ਜਿਹਾ ਰਹੇਗਾ, ਸਫਰ ਵੀ ਨਾ ਕਰੋ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ , ਸਫਲਤਾ ਸਾਥ ਦੇਵੇਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ-ਅਪਰੋਚ ਰਹੇਗੀ।
ਕਰਕ : ਅਾਪ ਨੇ ਜਿਨ੍ਹਾਂ ਦਾ ਕਦੀ ਕੁਝ ਨਾ ਵਿਗਾੜਿਅਾ ਹੋਵੇਗਾ, ਉਹ ਵੀ ਅਾਪ ਦੇ ਵਿਰੋਧੀਅਾਂ ਨਾਲ ਖੜ੍ਹੇ ਨਜ਼ਰ ਅਾਉਣਗੇ, ਨੁਕਸਾਨ ਦਾ ਵੀ ਡਰ।
ਸਿੰਘ : ਜਨਰਲ ਸਿਤਾਰਾ ਸਟ੍ਰਾਂਗ , ਯਤਨ ਕਰਨ ’ਤੇ ਅਾਪ ਦਾ ਕੋਈ ਉਦੇਸ਼, ਮਨੋਰਥ ਹੱਲ ਹੋ ਸਕਦਾ ਹੈ, ਇਰਾਦਿਅਾਂ ’ਚ ਮਜ਼ਬੂਤੀ।
ਕੰਨਿਆ : ਪ੍ਰਾਪਰਟੀ ਦੇ ਕਿਸੇ ਕੰਮ ਲਈ ਅਾਪ ਦੀ ਭੱਜਦੌੜ ਚੰਗਾ ਨਤੀਜਾ ਦੇ ਸਕਦੀ ਹੈ, ਸ਼ਤਰੂ ਵੀ ਅਾਪ ਦੀ ਪਕੜ ਹੇਠ ਰਹਿਣਗੇ।
ਤੁਲਾ : ਸਟ੍ਰਾਂਗ ਸਿਤਾਰਾ ਅਾਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਅੈਕਟਿਵ, ਵਿਅਸਤ ਅਤੇ ਇਫੈਕਟਿਵ ਰੱਖੇਗਾ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਕੰਮਕਾਜੀ ਟੂਰਿੰਗ ਅਤੇ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ, ਸਫਰ ਲਈ ਮਨ ਵੀ ਰਾਜ਼ੀ ਰਹੇਗਾ।
ਧਨ : ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਅਾਨ।
ਮਕਰ : ਅਾਪ ਚਾਹ ਕੇ ਵੀ ਖਰਚਿਅਾਂ ਨੂੰ ਰੋਕ ਨਾ ਪਾਓਗੇ, ਕਿਸੇ ਹੇਠ ਅਾਪਣੀ ਕੋਈ ਪੇਮੈਂਟ ਵੀ ਨਾ ਫਸਣ ਦਿਓ, ਨੁਕਸਾਨ ਦਾ ਵੀ ਡਰ।
ਕੁੰਭ : ਟੀਚਿੰਗ, ਕੋਚਿੰਗ , ਬੁੱਕ ਪਬਲੀਸ਼ਿੰਗ ਮੈਡੀਸਨ ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਅਾਂ ਦਾ ਕਾਰੋਬਾਰੀ ਕਦਮ ਬੜ੍ਹਤ ਵੱਲ ਰਹੇਗਾ।
ਮੀਨ : ਕਿਸੇ ਅਫਸਰ ਦੇ ਸਾਫਟ ਰੁਖ ਕਰ ਕੇ ਅਾਪ ਨੂੰ ਅਾਪਣੀ ਕਿਸੇ ਸਮੱਸਿਅਾ ਨੂੰ ਟੈਕਲ ਕਰਨ ’ਚ ਮਦਦ ਮਿਲ ਸਕਦੀ ਹੈ।
ਅੱਜ ਦਾ ਰਾਸ਼ੀਫਲ
28 ਅਕਤੂਬਰ 2025, ਮੰਗਲਵਾਰ
ਕੱਤਕ ਸੁਦੀ ਤਿੱਥੀ ਛੱਠ (ਸਵੇਰੇ ਅੱਠ ਵਜੇ ਤੱਕ) ਅਤੇ ਮਗਰੋਂ ਤਿਥੀ ਸਪਤਮੀ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਧਨ ’ਚ
ਮੰਗਲ ਬ੍ਰਿਸ਼ਚਕ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਕਰਕ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 6 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 5, ਸੂਰਜ ਉਦੇ ਸਵੇਰੇ 6.44 ਵਜੇ, ਸੂਰਜ ਅਸਤ : ਸ਼ਾਮ 5.38 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾਖਾੜਾ (ਬਾਅਦ ਦੁਪਹਿਰ 3.45 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾਖਾੜਾ ਯੋਗ : ਸ਼ੁਕਰਮਾ (ਸਵੇਰੇ 7.51 ਤੱਕ) ਅਤੇ ਮਗਰੋਂ ਯੋਗ ਧ੍ਰਿਤੀ। ਚੰਦਰਮਾ : ਧਨ ਰਾਸ਼ੀ ’ਤੇ (ਰਾਤ 10.15 ਤੱਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
