ਕੁੰਭ ਰਾਸ਼ੀ ਵਾਲਿਆਂ ਦਾ ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ ਰਹੇਗਾ, ਦੇਖੋ ਆਪਣੀ ਰਾਸ਼ੀ
Saturday, Oct 25, 2025 - 03:30 AM (IST)
ਮੇਖ : ਖਾਣ-ਪੀਣ ’ਚ ਬਦਪਰਹੇਜ਼ੀ ਨਹੀਂ ਕਰਨੀ ਚਾਹੀਦੀ, ਕਿਉਂਕਿ ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ ਹੈ, ਸੋਚ ਵਿਚਾਰ ’ਚ ਨੈਗੇਟਿਵਿਟੀ ਪ੍ਰਭਾਵੀ ਰਹੇਗੀ।
ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਅਣਮੰਨੇ ਮਨ ਨਾਲ ਕੀਤੀ ਗਈ ਕੋਈ ਵੀ ਕੋਸ਼ਿਸ਼ ਸਿਰੇ ਨਾ ਚੜ੍ਹੇਗੀ, ਫ਼ੈਮਿਲੀ ਫ੍ਰੰਟ ’ਤੇ ਟੈਨਸ਼ਨ ਬਣੀ ਰਹਿ ਸਕਦੀ ਹੈ।
ਮਿਥੁਨ : ਵਿਰੋਧੀ ਪੱਖ ਆਪ ਦੀ ਲੱਤ ਖਿੱਚਣ, ਆਪ ਲਈ ਕੋਈ ਨਾ ਕੋਈ ਮੁਸੀਬਤ ਖੜ੍ਹੀ ਕਰਨ ਲਈ ਯਤਨ ਕਰਦੇ ਰਹਿਣਗੇ, ਇਸ ਲਈ ਉਨ੍ਹਾਂ ਤੋਂ ਅਲਰਟ ਰਹੋ।
ਕਰਕ : ਸੰਤਾਨ ਪੱਖੋਂ ਟੈਨਸ਼ਨ-ਪ੍ਰੇਸ਼ਾਨੀ ਰਹਿਣ ਦਾ ਡਰ, ਉਸ ਤੋਂ ਸਹਿਯੋਗ ਜਾਂ ਤਾਲਮੇਲ ਦੀ ਆਸ ਨਾ ਰੱਖੋ, ਸੋਚ ਵਿਚਾਰ ’ਚ ਨੈਗੇਟਿਵਿਟੀ ਪ੍ਰਭਾਵੀ ਰਹੇਗੀ।
ਸਿੰਘ : ਕੋਈ ਬਣਿਆ ਬਣਾਇਆ ਜ਼ਮੀਨੀ ਕੰਮ ਲਟਕ ਸਕਦਾ ਹੈ, ਵੱਡੇ ਲੋਕਾਂ ਦੇ ਰੁਖ ’ਚ ਨਾਰਾਜ਼ਗੀ ਰਹਿਣ ਦਾ ਡਰ, ਮਨ ਵੀ ਅਸ਼ਾਂਤ ਜਿਹਾ ਰਹੇਗਾ।
ਕੰਨਿਆ : ਕੰਮਕਾਜੀ ਸਾਥੀ ਉਮੀਦ ਮੁਤਾਬਿਕ ਸਹਿਯੋਗ ਨਾ ਦੇਣਗੇ ਅਤੇ ਆਪ ਦੇ ਰਸਤੇ ’ਚ ਕੋਈ ਨਾ ਕੋਈ ਮੁਸ਼ਕਿਲ ਖੜ੍ਹੀ ਕਰਨ ਲਈ ਯਤਨ ਕਰਦੇ ਰਹਿਣਗੇ।
ਤੁਲਾ : ਕਿਉਂਕਿ ਸਿਤਾਰਾ ਅਰਥ ਮੋਰਚੇ ’ਤੇ ਪ੍ਰੇਸ਼ਾਨੀ ਰੱਖਣ ਵਾਲਾ ਹੈ, ਇਸ ਲਈ ਨਾ ਤਾਂ ਕਿਸੇ ਕੰਮਕਾਜੀ ਪ੍ਰੋਗਰਾਮ ਨੂੰ ਅੱਗੇ ਵਧਾਓ ਅਤੇ ਨਾ ਹੀ ਕਿਸੇ ’ਤੇ ਭਰੋਸਾ ਕਰੋ।
ਬ੍ਰਿਸ਼ਚਕ : ਕੰਮਕਾਜੀ ਦਸ਼ਾ ਸੰਤੋਖਜਨਕ ਪਰ ਆਪ ਦੀ ਭੱਜਦੌੜ ਉਮੀਦ ਮੁਤਾਬਿਕ ਨਤੀਜਾ ਨਾ ਦੇਵੇਗੀ, ਮਨ ਵੀ ਉਦਾਸ-ਪ੍ਰੇਸ਼ਾਨ ਰਹਿ ਸਕਦਾ ਹੈ।
ਧਨ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਪੇਮੈਂਟਸ ਨੂੰ ਫ਼ਸਾਉਣ ਵਾਲਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਮਕਰ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਲਾਭ ਦੇਵੇਗੀ, ਕੰਮਕਾਜੀ ਕੋਸ਼ਿਸ਼ਾਂ ਅਕਸਰ ਚੰਗਾ ਨਤੀਜਾ ਦੇਣਗੀਆਂ।
ਕੁੰਭ : ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ ਹੈ, ਇਸ ਲਈ ਨਾ ਤਾਂ ਕੋਈ ਸਰਕਾਰੀ ਕੋਸ਼ਿਸ਼ ਹੱਥ ’ਚ ਲਓ ਅਤੇ ਨਾ ਹੀ ਕਿਸੇ ਅਫ਼ਸਰ ਅੱਗੇ ਜਾਓ।
ਮੀਨ : ਕਿਉਂਕਿ ਮਨ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗਾ, ਇਸ ਲਈ ਜਿਹੜਾ ਵੀ ਯਤਨ ਕਰੋ, ਪੂਰੀ ਤਿਆਰੀ ਅਤੇ ਸੋਚ-ਵਿਚਾਰ ਕੇ ਕਰੋ, ਵੈਸੇ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
25 ਅਕਤੂਬਰ 2025, ਸ਼ਨੀਵਾਰ
ਕੱਤਕ ਸੁਦੀ ਤਿੱਥੀ ਚੌਥ (25-26 ਮੱਧ ਰਾਤ 3.49 ਤਕ) ਅਤੇ ਮਗਰੋਂ ਤਿੱਥੀ ਪੰਚਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਤੁਲਾ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਕਰਕ ’ਚ
ਸ਼ੁੱਕਰ ਕੰਨਿਆ ’ਚ
ਸ਼ਨੀ ਮੀਨ ’ਚ
ਰਾਹੂ ਕੁੰਭ ’ਚ
ਕੇਤੂ ਸਿੰਘ ’ਚ
ਬਿਕ੍ਰਮੀ ਸੰਮਤ : 2082, ਕੱਤਕ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 3 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 2, ਸੂਰਜ ਉਦੇ ਸਵੇਰੇ 6.42 ਵਜੇ, ਸੂਰਜ ਅਸਤ : ਸ਼ਾਮ 5.41 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਸਵੇਰੇ 7.52 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਸ਼ੋਭਨ (ਪੂਰਾ ਦਿਨ ਰਾਤ), ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਬਾਅਦ ਦੁਪਹਿਰ 2.35 ਤੋਂ ਲੈ ਕੇ 25-26 ਮੱਧ ਰਾਤ 3.49 ਤੱਕ), ਸਵੇਰੇ 7.52 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ,ਦਿਵਸ ਅਤੇ ਤਿਓਹਾਰ : ਦੁਰਵਾ ਗਣਪਤੀ ਵਰਤ, ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ।
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
