ਬ੍ਰਿਖ ਰਾਸ਼ੀ ਵਾਲਿਆਂ ਦਾ ਵਪਾਰ ਅਤੇ ਕੰਮਕਾਜ ਦਸ਼ਾ ਠੀਕ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Friday, Oct 24, 2025 - 02:30 AM (IST)

ਬ੍ਰਿਖ ਰਾਸ਼ੀ ਵਾਲਿਆਂ ਦਾ ਵਪਾਰ ਅਤੇ ਕੰਮਕਾਜ ਦਸ਼ਾ ਠੀਕ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਸਿਤਾਰਾ ਸਿਹਤ ਨੂੰ ਅਪਸੈੱਟ ਰੱਖਣ ਵਾਲਾ, ਸੀਮਿਤ ਮਾਤਰਾ ’ਚ ਖਾਣਾ ਪੀਣਾ ਸਹੀ ਰਹੇਗਾ, ਲੈਣ-ਦੇਣ ਅਤੇ ਲਿਖਣ ਪੜ੍ਹਨ ਦਾ ਕੰਮ ਵੀ ਸੁਚੇਤ ਰਹਿ ਕੇ ਕਰੋ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਠੀਕ, ਕੋਈ ਵੀ ਯਤਨ ਅਣਮੰਨੇ ਮਨ ਨਾਲ ਨਾ ਕਰੋ, ਵੈਸੇ ਘਰੇਲੂ ਮੋਰਚੇ ’ਤੇ ਕੁਝ ਟੈਨਸ਼ਨ ਅਤੇ ਕਿਹਾ ਸੁਣੀ ਹੋਣ ਦਾ ਡਰ।
ਮਿਥੁਨ : ਸ਼ਤਰੂ ਨੁਕਸਾਨ ਪਹੁੰਚਾਉਣ ਲਈ ਮੌਕਾ ਭਾਲਦੇ ਰਹਿ ਸਕਦੇ ਹਨ, ਇਸ ਲਈ ਨਾ ਤਾਂ ਉਨ੍ਹਾਂ ਨਾਲ ਨੇੜਤਾ ਰੱਖੋ ਅਤੇ ਨਾ ਹੀ ਉਨ੍ਹਾਂ ’ਤੇ ਭਰੋਸਾ ਕਰੋ।
ਕਰਕ : ਬੇਕਾਰ ਕੰਮਾਂ ਵੱਲ ਭਟਕਦੇ ਮਨ ’ਤੇ ਕੰਟਰੋਲ ਰੱਖੋ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ, ਸਫ਼ਰ ਵੀ ਨਾ ਕਰੋ।
ਸਿੰਘ : ਕੋਰਟ ਕਚਹਿਰੀ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਨਾ ਤਾਂ ਅਦਾਲਤ ’ਚ ਜਾਣਾ ਸਹੀ ਰਹੇਗਾ ਅਤੇ ਨਾ ਹੀ ਕੋਈ ਕੋਸ਼ਿਸ਼ ਕਰਨਾ ਠੀਕ ਰਹੇਗਾ।
ਕੰਨਿਆ  : ਹਲਕੀ ਸੋਚ ਅਤੇ ਨੇਚਰ ਵਾਲੇ ਸਾਥੀ ਆਪ ਲਈ ਮੁਸ਼ਕਿਲਾਂ-ਪ੍ਰੇਸ਼ਾਨੀਆਂ ਪੈਦਾ ਕਰਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਫ਼ਾਸਲਾ ਰੱਖੋ।
ਤੁਲਾ : ਸਿਤਾਰਾ ਕਿਉਂਕਿ ਫਾਇਨਾਂਸ਼ੀਅਲ ਤੌਰ ’ਤੇ ਕਮਜ਼ੋਰ ਹੈ, ਇਸ ਲਈ ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਯਤਨ ਸ਼ੁਰੂ ਕਰੋ।
ਬ੍ਰਿਸ਼ਚਕ : ਕਾਰੋਬਾਰੀ ਦਸ਼ਾ ਠੀਕ-ਠਾਕ ਰਹੇਗੀ ਪਰ ਮਨ ਕਿਸੇ ਅਣਜਾਣੇ ਡਰ ’ਚ ਗ੍ਰਸਤ ਰਹੇਗਾ, ਸਫ਼ਰ ਵੀ ਟਾਲ ਦੇਣਾ ਸਹੀ ਰਹੇਗਾ।
ਧਨ : ਸਿਤਾਰਾ ਉਲਝਣਾਂ-ਝਮੇਲਿਆਂ ਨੂੰ ਭਰਿਆ ਅਤੇ ਵਿਪਰੀਤ ਹਾਲਾਤ ਬਣਾਉਣ ਵਾਲਾ ਹੈ, ਕੋਈ ਵੀ ਨਵਾਂ ਯਤਨ ਸ਼ੁਰੂ ਨਾ ਕਰੋ।
ਮਕਰ : ਮਿੱਟੀ, ਰੇਤ, ਬਜਰੀ, ਟਿੰਬਰ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੁੰਭ : ਕਿਸੇ ਅਫ਼ਸਰ ਦੇ ਸਖ਼ਤ ਅਤੇ ਨਾਰਾਜ਼ਗੀ ਵਾਲੇ ਰੁਖ ਕਰਕੇ ਆਪ ਦਾ ਕੋਈ ਕੰਮ ਪੇਚੀਦਾ ਬਣ ਸਕਦਾ ਹੈ, ਸਾਵਧਾਨੀ ਵਰਤੋ।
ਮੀਨ : ਸਿਤਾਰਾ ਰੁਕਾਵਟਾਂ ਅਤੇ ਮੁਸ਼ਕਿਲਾਂ ਬਣਾਈ ਰੱਖਣ ਵਾਲਾ ਹੈ, ਮਨ ਵੀ ਬੇਕਾਰ ਕੰਮਾਂ ਵੱਲ ਭਟਕਦਾ ਰਹਿ ਸਕਦਾ ਹੈ।

ਅੱਜ ਦਾ ਰਾਸ਼ੀਫਲ
24 ਅਕਤੂਬਰ 2025, ਸ਼ੁੱਕਰਵਾਰ
ਕੱਤਕ ਸੁਦੀ ਤਿੱਥੀ ਤੀਜ (24-25 ਮੱਧ ਰਾਤ 1.20 ਤਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ             ਤੁਲਾ ’ਚ 
ਚੰਦਰਮਾ         ਬ੍ਰਿਸ਼ਚਕ ’ਚ 
ਮੰਗਲ           ਤੁਲਾ ’ਚ
ਬੁੱਧ               ਤੁਲਾ ’ਚ 
ਗੁਰੂ              ਕਰਕ ’ਚ 
ਸ਼ੁੱਕਰ            ਕੰਨਿਆ  ’ਚ 
ਸ਼ਨੀ             ਮੀਨ ’ਚ
ਰਾਹੂ             ਕੁੰਭ ’ਚ   
ਕੇਤੂ              ਸਿੰਘ ’ਚ  

ਬਿਕ੍ਰਮੀ ਸੰਮਤ :  2082, ਕੱਤਕ ਪ੍ਰਵਿਸ਼ਟੇ 8, ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 2 (ਕੱਤਕ), ਹਿਜਰੀ ਸਾਲ 1447, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 1, ਸੂਰਜ ਉਦੇ ਸਵੇਰੇ 6.41 ਵਜੇ, ਸੂਰਜ ਅਸਤ : ਸ਼ਾਮ 5.42 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਪੂਰਾ ਦਿਨ ਰਾਤ), ਯੋਗ : ਸੌਭਾਗਿਯ (24 ਅਕਤੂਬਰ ਦਿਨ ਰਾਤ ਅਤੇ 25 ਨੂੰ ਸਵੇਰੇ 5.55 ਤੱਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਆ ਦਿਸ਼ਾ ਲਈ ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ, ਪੁਰਬ, ਦਿਵਸ ਅਤੇ  ਤਿਓਹਾਰ : ਜਮਾਦਿ ਉਲ ਅੱਵਲ (ਮੁਸਲਿਮ) ਮਹੀਨਾ ਸ਼ੁਰੂ, ਸੰਯੁਕਤ ਰਾਸ਼ਟਰ ਦਿਵਸ।
 (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


author

Inder Prajapati

Content Editor

Related News