ਮੀਨ ਰਾਸ਼ੀ ਵਾਲਿਆਂ ਦੀ ਕੰਮਕਾਜੀ ਦਸ਼ਾ ਚੰਗੀ, ਤੁਸੀ ਵੀ ਜਾਣੋ ਆਪਣੀ ਰਾਸ਼ੀ
Thursday, Oct 03, 2024 - 02:43 AM (IST)
ਮੇਖ : ਬਗੈਰ ਕਿਸੇ ਕਾਰਨ ਆਪ ਦਾ ਵਿਰੋਧ ਹੁੰਦਾ ਰਹੇਗਾ, ਇਸ ਲਈ ਹਰ ਫਰੰਟ ’ਤੇ ਚੌਕਸੀ ਰੱਖਣਾ ਸਹੀ ਰਹੇਗਾ, ਮਨ ਵੀ ਅਸ਼ਾਂਤ-ਪ੍ਰੇਸ਼ਾਨ ਅਤੇ ਡਿਸਟਰਬ ਰਹਿ ਸਕਦਾ ਹੈ।
ਬ੍ਰਿਖ : ਕਿਸੇ ਧਾਰਮਿਕ ਕੰਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਮਾਨਸਿਕ ਹਾਲਾਤ ਅਨੁਕੂਲ ਚੱਲਣਗੇ।
ਮਿਥੁਨ : ਪ੍ਰਾਪਰਟੀ ਦੇ ਕੰਮ ਲਈ ਸਿਤਾਰਾ ਕਮਜ਼ੋਰ, ਇਸ ਲਈ ਅਨਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਯਤਨ ਸਿਰੇ ਨਾ ਚੜ੍ਹੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਕਰਕ : ਸਿਤਾਰਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਤਾਂ ਰੱਖੇਗਾ ਪਰ ਆਪ ਦੀ ਕੋਈ ਵੀ ਕੋਸ਼ਿਸ਼ ਅੱਗੇ ਨਾ ਵਧ ਸਕੇਗੀ।
ਸਿੰਘ : ਕੰਮਕਾਜੀ ਕੰਮਾਂ ਨੂੰ ਜ਼ਿਆਦਾ ਅਲਰਟ ਰਹਿ ਕੇ ਕਰੋ ਤਾਂ ਕਿ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਕਾਰੋਬਾਰੀ ਟੂਰਿੰਗ ਵੀ ਟਾਲ ਦਿਓ।
ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਬੇਕਾਰ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖੋ, ਸੁਭਾਅ ’ਚ ਵੀ ਗੁੱਸਾ ਰਹੇਗਾ।
ਤੁਲਾ : ਕਿਉਂਕਿ ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ ਹੈ, ਇਸ ਲਈ ਜਿਹੜੇ ਖਰਚਿਆਂ ਨੂੰ ਟਾਲ ਸਕੋ, ਉਨ੍ਹਾਂ ਨੂੰ ਟਾਲ ਦੇਣਾ ਸਹੀ ਰਹੇਗਾ।
ਬ੍ਰਿਸ਼ਚਕ : ਵਪਾਰ ਕਾਰੋਬਾਰ ’ਚ ਲਾਭ, ਕਾਰੋਬਾਰੀ ਟੂਰਿੰਗ, ਕਾਰੋਬਾਰੀ ਪਲਾਨਿੰਗ, ਪ੍ਰੋਗਰਾਮਿੰਗ ਲਈ ਆਪ ਦੀ ਮਿਹਨਤ-ਭੱਜਦੌੜ ਚੰਗਾ ਨਤੀਜਾ ਦੇਵੇਗੀ।
ਧਨ : ਕਿਸੇ ਅਫਸਰ ਦੇ ਰੁਖ ’ਚ ਸਖਤੀ ਅਤੇ ਨਾਰਾਜ਼ਗੀ ਕਰ ਕੇ ਆਪ ਦੇ ਕਿਸੇ ਸਰਕਾਰੀ ਕੰਮ ’ਚ ਉਲਝਾਹਟ, ਪ੍ਰੇਸ਼ਾਨੀ ਵਧਣ ਦਾ ਡਰ।
ਮਕਰ : ਭੱਜਦੌੜ ਅਤੇ ਵਿਅਸਤਤਾ ਤਾਂ ਰਹੇਗੀ ਪਰ ਆਪ ਦੀ ਪਲਾਨਿੰਗ ਦੇ ਰਸਤੇ ’ਚ ਕਿਸੇ ਮੁਸ਼ਕਲ ਦੇ ਜਾਗਣ ਦਾ ਡਰ ਰਹਿ ਸਕਦਾ ਹੈ।
ਕੁੰਭ : ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਘੱਟ ਹੀ ਕਰੋ, ਮੌਸਮ ਦੇ ਐਕਸਪੋਜ਼ਰ ਤੋਂ ਵੀ ਆਪਣਾ ਬਚਾਅ ਰੱਖੋ।
ਮੀਨ : ਵਪਾਰਕ ਅਤੇ ਕੰਮਕਾਜ ਦੀ ਦਸ਼ਾ ਤਸੱਲੀਬਖਸ਼, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਪਰਿਵਾਰਕ ਸਬੰਧਾਂ ’ਚ ਕੁਝ ਤਣਾਅ ਰਹਿ ਸਕਦਾ ਹੈ।
3 ਅਕਤੂਬਰ 2024, ਵੀਰਵਾਰ
ਅੱਸੂ ਵਦੀ ਤਿੱਥੀ ਏਕਮ (3-4 ਮੱਧ ਰਾਤ 2.59 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਕੰਨਿਆ’ਚ
ਮੰਗਲ ਮਿਥੁਨ ’ਚ
ਬੁੱਧ ਕੰਨਿਆ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਅੱਸੂ ਪ੍ਰਵਿਸ਼ਟੇ 18, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 11 (ਅੱਸੂ), ਹਿਜਰੀ ਸਾਲ 1446, ਮਹੀਨਾ : ਰਬਿ ਉਲ ਅੱਵਲ, ਤਰੀਕ : 29, ਸੂਰਜ ਉਦੇ ਸਵੇਰੇ 6.27 ਵਜੇ, ਸੂਰਜ ਅਸਤ ਸ਼ਾਮ 6.06 ਵਜੇ (ਜਲੰਧਰ ਟਾਈਮ), ਨਕਸ਼ੱਤਰ :ਹਸਤ (ਬਾਅਦ ਦੁਪਹਿਰ 3.32 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ: ਏਂਦਰ (3-4 ਮੱਧ ਰਾਤ 4.24 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਕੰਨਿਆ ਰਾਸ਼ੀ ’ਤੇ (3-4 ਮੱਧ ਰਾਤ 5.06 ਤਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅੱਸੂ ਸੁਦੀ ਪੱਖ ਅਤੇ ਸਰਦ ਨਵਰਾਤਰੇ ਸ਼ੁਰੂ, ਮੇਲਾ ਚਾਮੰੁਡਾ ਦੇਵੀ, ਮੇਲਾ ਬਗੁਲਾ ਮੁਖੀ,ਮੇਲਾ ਮਨਸਾ ਦੇਵੀ (ਹਰਿਦੁਆਰ, ਪੰਚਕੂਲਾ) ਸ਼ੁਰੂ, ਮਹਾਰਾਜਾ ਅਗਰਸੇਨ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)