ਬ੍ਰਿਖ ਰਾਸ਼ੀ ਵਾਲਿਆਂ ਦਾ ਸਿਤਾਰਾ ਉਲਝਣਾਂ ਵਾਲਾ, ਤੁਸੀਂ ਵੀ ਜਾਣੋ ਕੀ ਕਹਿੰਦੇ ਹਨ ਤੁਹਾਡੇ ਸਿਤਾਰੇ

Sunday, Jul 28, 2024 - 02:22 AM (IST)

ਮੇਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਕੋਸ਼ਿਸ਼ਾਂ, ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਅਹਿਤਿਆਤ ਨਾਲ ਕਰੋ। 
ਬ੍ਰਿਖ : ਸਿਤਾਰਾ ਉਲਝਣਾਂ, ਝਮੇਲਿਆਂ, ਪੇਚੀਦਗੀਆਂ ਵਾਲਾ, ਇਸ ਲਈ ਆਪ ਦੀ ਕੋਈ ਵੀ ਕੰਮਕਾਜੀ ਕੋਸ਼ਿਸ਼ ਸਿਰੇ ਨਾ ਚੜ੍ਹੇਗੀ, ਨੁਕਸਾਨ ਦਾ ਵੀ ਡਰ ਰਹੇਗਾ।
ਮਿਥੁਨ : ਮਿੱਟੀ-ਰੇਤਾ- ਬਜਰੀ-ਕੰਸਟ੍ਰੱਕਸ਼ਨ, ਮਟੀਰੀਅਲ ਅਤੇ ਟਿੰਬਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕਰਕ : ਰਾਜਕੀ ਕੰਮਾਂ ’ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ -ਸਾਫਟ ਅਤੇ ਕੰਸੀਡ੍ਰੇਟ ਰਹਿਣਗੇ, ਸ਼ਤਰੂ ਕਮਜ਼ੋਰ ਰਹਿਣਗੇ। 
ਸਿੰਘ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।
ਕੰਨਿਆ : ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਖਾਣਾ ਪੀਣਾ ਵੀ ਪਰਹੇਜ਼ ਨਾਲ ਹੀ ਕਰਨਾ ਚਾਹੀਦਾ ਹੈ ਪਰ ਜਨਰਲ ਸਿਤਾਰਾ ਬਿਹਤਰ ਬਣਿਆ ਰਹੇਗਾ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਇੱਜ਼ਤਮਾਣ ਦੀ ਪ੍ਰਾਪਤੀ।
ਬ੍ਰਿਸ਼ਚਕ : ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ, ਨਾ ਹੀ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਕਰੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਧਨ : ਸੰਤਾਨ ਸਾਥ ਦੇਵੇਗੀ, ਸਹਿਯੋਗ ਕਰੇਗੀ, ਸੁਪੋਰਟ ਦੇਵੇਗੀ, ਸੰਤਾਨ ਦੀ ਮਦਦ ਨਾਲ ਆਪ ਦਾ ਕੋਈ ਉਲਝਿਆ ਉਖੜਿਆ ਕੰਮ ਸਿਰੇ ਚੜ੍ਹ ਸਕਦਾ ਹੈ।
ਮਕਰ : ਕੋਰਟ-ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਕੁੰਭ : ਕੰਮਕਾਜੀ  ਸਾਥੀ ਆਪ ਦੇ ਕਿਸੇ ਉਲਝੇ ਕੰਮ ਨੂੰ ਸੰਵਾਰਨ ’ਚ ਆਪ ਦੀ ਮਦਦ ਅਤੇ ਤਾਲਮੇਲ ਕਰ ਸਕਦੇ ਹਨ ,ਆਪਣੇ ਗੁੱਸੇ ’ਤੇ ਕਾਬੂ ਰੱਖੋ।
ਮੀਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕੰਮਕਾਜੀ ਟੂਰਿੰਗ ਦਾ ਪਾਜ਼ੇਟਿਵ ਨਤੀਜਾ ਦੇਣ ਵਾਲਾ, ਵੈਸੇ ਵੀ ਹਰ ਪੱਖੋਂ ਬਿਹਤਰ ਹੋਵੇਗੀ ਅਤੇ ਸਫਲਤਾ ਮਿਲੇਗੀ।

28 ਜੁਲਾਈ 2024, ਐਤਵਾਰ
ਸਾਉਣ ਵਦੀ ਤਿੱਥੀ ਅਸ਼ਟਮੀ (ਸ਼ਾਮ 7.28 ਤੱਕ) ਅਤੇ ਮਗਰੋਂ ਤਿੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ      ਕਰਕ ’ਚ 
ਚੰਦਰਮਾ   ਮੇਖ ’ਚ  
ਮੰਗਲ     ਬ੍ਰਿਖ ’ਚ
ਬੁੱਧ      ਸਿੰਘ ’ਚ
ਗੁਰੂ      ਬ੍ਰਿਖ ’ਚ 
ਸ਼ੁੱਕਰ     ਕਰਕ ’ਚ 
ਸ਼ਨੀ    ਕੁੰਭ ’ਚ
ਰਾਹੂ     ਮੀਨ ’ਚ
ਕੇਤੂ     ਕੰਨਿਆ ’ਚ  

ਬਿਕ੍ਰਮੀ ਸੰਮਤ : 2081, ਸਾਉਣ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 6 (ਸਾਉਣ), ਹਿਜਰੀ ਸਾਲ 1446, ਮਹੀਨਾ : ਮੁਹੱਰਮ, ਤਰੀਕ : 21, ਸੂਰਜ ਉਦੇ ਸਵੇਰੇ 5.46 ਵਜੇ, ਸੂਰਜ ਅਸਤ ਸ਼ਾਮ 7.22 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (ਪੁਰਵ ਦੁਪਹਿਰ11.48 ਤੱਕ) ਅਤੇ ਮਗਰੋਂ ਨਸ਼ੱਤਰ ਭਰਣੀ, ਯੋਗ : ਸ਼ੂਲ (ਰਾਤ 11.48 ਤੱਕ) ਅਤੇ ਮਗਰੋਂ ਯੋਗ ਗੰਡ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੁਰਵ ਦੁਪਹਿਰ 11.48 ਤੱਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰਦੀ ਪੂਜਾ ਲੱਗੇਗੀ।    ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਜੇ ਤੱਕ। 
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News