ਕੰਨਿਆ ਰਾਸ਼ੀ ਵਾਲਿਆਂ ਨੂੰ ਕੋਸ਼ਿਸ਼ਾਂ-ਇਰਾਦਿਆਂ ''ਚ ਮਿਲੇਗੀ ਸਫ਼ਲਤਾ, ਬਾਕੀ ਵੀ ਦੇਖੋ ਕਿਹੋ ਜਿਹਾ ਰਹੇਗਾ ਤੁਹਾਡਾ ਦਿਨ

Saturday, Jun 08, 2024 - 03:06 AM (IST)

ਅੱਜ ਦਾ ਰਾਸ਼ੀਫਲ

ਮੇਖ : ਵੱਡੇ ਲੋਕਾਂ ਦੇ ਸਾਫਟ ਸੁਪੋਰਟਿਵ ਰੁਖ ਕਰ ਕੇ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦ ਮਿਲੇਗੀ, ਇੱਜ਼ਤਮਾਣ ਦੀ ਪ੍ਰਾਪਤੀ।
ਬ੍ਰਿਖ: ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ, ਕਾਰੋਬਾਰੀ ਟੂਰਿੰਗ ਦਾ ਚੰਗਾ ਨਤੀਜਾ ਦੇਣ ਵਾਲਾ, ਵੈਸੇ ਵੀ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ। 
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਾਣ-ਯਸ਼ ਦੀ ਪ੍ਰਾਪਤੀ ਪਰ ਮਨ ਕੁਝ ਕਮਜ਼ੋਰ-ਅਸਥਿਰ ਜਿਹਾ ਰਹਿ ਸਕਦਾ ਹੈ।
ਕਰਕ : ਖਰਚਿਆਂ ਦੇ ਵਧਣ ਅਤੇ ਆਪ ਦੀ ਕਿਸੇ ਪੇਮੈਂਟ ਦੇ ਫਸਣ ਦਾ ਡਰ ਹੈ, ਇਸ ਲਈ ਫਾਇਨੈਂਸ਼ੀਅਲ ਫ੍ਰੰਟ’ਤੇ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ।
ਕੰਨਿਆ : ਕੋਸ਼ਿਸ਼ਾਂ-ਇਰਾਦਿਆਂ, ਮਨੋਰਥਾਂ ’ਚ ਸਫਲਤਾ, ਮਾਣ-ਸਨਮਾਨ ਦੀ ਪ੍ਰਾਪਤੀ, ਪਰ ਫੈਮਿਲੀ ਫ੍ਰੰਟ ’ਤੇ ਕੁਝ ਪ੍ਰੇਸ਼ਾਨੀ ਰਹਿ ਸਕਦੀ ਹੈ।
ਤੁਲਾ : ਧਾਰਮਿਕ ਕੰਮਾਂ ’ਚ ਰੁਚੀ, ਆਪ ਆਪਣੀ ਭੱਜਦੌੜ ਨਾਲ ਕਿਸੇ ਰੁਕਾਵਟ ਮੁਸ਼ਕਲ ਨੂੰ ਹਟਾਉਣ ’ਚ ਸਫਲ ਹੋ ਸਕਦੇ ਹੋ।
ਬ੍ਰਿਸ਼ਚਕ : ਸਿਤਾਰਾ ਪੇਟ ਲਈ ਕਮਜ਼ੋਰ, ਬਾਈ ਵਸਤਾਂ ਅਤੇ ਪਾਣੀ ਦੀ ਵਰਤੋਂ ਪ੍ਰਹੇਜ਼ ਨਾਲ ਕਰੋ, ਨੁਕਸਾਨ ਦਾ ਡਰ।
ਧਨ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਵੀ ਚੰਗਾ ਨਤੀਜਾ ਦੇਣਗੀਆਂ, ਫੈਮਿਲੀ ਫ੍ਰੰਟ ’ਤੇ ਤਾਲਮੇਲ ਬਣਿਆ ਰਹੇਗਾ।
ਮਕਰ : ਸ਼ਤਰੂਆਂ ਕਰ ਕੇ ਆਪ ਨੂੰ ਵਿਪਰੀਤ ਹਾਲਾਤ ਨਾਲ ਨਿਪਟਣਾ ਪੈ ਸਕਦਾ ਹੈ, ਮਨ ਵੀ ਟੈਂਸ ਅਸ਼ਾਂਤ ਡਿਸਟਰਬ ਜਿਹਾ ਰਹੇਗਾ।
ਕੁੰਭ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਰੁਚੀ, ਆਪ ਹਰ ਫ੍ਰੰਟ ’ਤੇ ਐਕਟਿਵ ਅਤੇ ਇਫੈਕਟਿਵ ਰਹੋਗੇ, ਸ਼ਤਰੂ ਕਮਜ਼ੋਰ ਰਹਿਣਗੇ।
ਮੀਨ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਫੇਵਰੇਬਲ ਨਤੀਜਾ ਪ੍ਰਾਪਤ ਹੋਣ ਦੀ ਆਸ, ਮਾਣ-ਸਨਮਾਨ ਦੀ ਪ੍ਰਾਪਤੀ।

8 ਜੂਨ 2024, ਸ਼ਨੀਵਾਰ
ਜੇਠ ਸੁਦੀ ਤਿੱਥੀ ਦੂਜ (ਬਾਅਦ ਦੁਪਹਿਰ 3.56 ਤੱਕ) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ         ਬ੍ਰਿਖ ’ਚ 
ਚੰਦਰਮਾ     ਮਿਥੁਨ ’ਚ 
ਮੰਗਲ       ਮੇਖ ’ਚ
ਬੁੱਧ          ਬ੍ਰਿਖ ’ਚ
ਗੁਰੂ         ਬ੍ਰਿਖ ’ਚ 
ਸ਼ੁੱਕਰ       ਬ੍ਰਿਖ ’ਚ 
ਸ਼ਨੀ        ਕੁੰਭ ’ਚ
ਰਾਹੂ       ਮੀਨ ’ਚ                           
ਕੇਤੂ        ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਜੇਠ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 18 (ਜੇਠ), ਹਿਜਰੀ ਸਾਲ 1445, ਮਹੀਨਾ : ਜਿਲਹਿਜ, ਤਰੀਕ : 1, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.27 ਵਜੇ (ਜਲੰਧਰ ਟਾਈਮ), ਨਕਸ਼ੱਤਰ : ਆਰਦਰਾ (ਸ਼ਾਮ 7.43 ਤੱਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸ, ਯੋਗ : ਗੰਡ (ਸ਼ਾਮ 6.27 ਤੱਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਰੰਭਾ ਤੀਜ (ਪੁਰਵ ਬਿੱਧਾ), ਜਿਲਹਿਜ (ਮੁਸਲਿਮ) ਮਹੀਨਾ ਸ਼ੁਰੂ। 
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
 


Harpreet SIngh

Content Editor

Related News