ਕਰਕ ਅਤੇ ਸਿੰਘ ਰਾਸ਼ੀ ਵਾਲਿਆਂ ਨੂੰ ਵਪਾਰ ''ਚ ਹੋਵੇਗਾ ਲਾਭ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

03/22/2024 4:04:48 AM

ਮੇਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਉਦੇਸ਼ ਮਨੋਰਥ ਸਿਰੇ ਚੜ੍ਹਣਗੇ, ਜਨਰਲ ਹਾਲਾਤ ਬਿਹਤਰ।

ਬ੍ਰਿਖ : ਅਦਾਲਤ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰੀ ਸੁਣਵਾਈ ਤਾਂ ਹੋਵੇਗੀ ਪਰ ਆਪ ਨੂੰ ਪੂਰੀ ਤਰ੍ਹਾਂ ਹੋਮ ਟਾਸਕ ਕਰ ਕੇ ਹੀ ਕੋਰਟ ’ਚ ਜਾਣਾ ਚਾਹੀਦਾ ਹੈ।

ਮਿਥੁਨ : ਆਪ ਹਿੰਮਤੀ, ਉਤਸ਼ਾਹੀ ਬਣੇ ਰਹੋਗੇ, ਕੰਮਕਾਜੀ ਤੌਰ ’ਤੇ ਵੀ ਆਪ ਪੂਰੀ ਤਰ੍ਹਾਂ ਐਕਟਿਵ ਰਹੋਗੇ ਪਰ ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ ਹੋਵੇਗਾ।

ਕਰਕ : ਕਾਰੋਬਾਰੀ ਕੰਮਾਂ ’ਚ ਲਾਭ, ਕਾਰੋਬਾਰੀ ਟੂਰਿੰਗ ਵੀ ਫਰੂਟਫੁੱਲ ਰਹੇਗੀ, ਆਪ ਪੂਰੀ ਤਰ੍ਹਾਂ ਫੁਰਤੀ ਨਾਲ ਆਪਣੇ ਕਾਰੋਬਾਰੀ ਕੰਮਾਂ ਨੂੰ ਅਟੈਂਡ ਕਰੋਗੇ।

ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਕੰਮ ਲਈ ਸੋਚ ਵਿਚਾਰ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।

ਕੰਨਿਆ : ਕੋਈ ਵੀ ਨਵੀਂ ਕੋਸ਼ਿਸ਼ ਜਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਬਚੋ, ਕਿਉਂਕਿ ਉਸ ਦੇ ਸਿਰੇ ਚੜ੍ਹਣ ਦੀ ਕੋਈ ਵੀ ਉਮੀਦ ਨਾ ਹੋਵੇਗੀ, ਸਫਰ ਵੀ ਟਾਲ ਦੇਣਾ ਠੀਕ ਰਹੇਗਾ।

ਤੁਲਾ : ਸਿਤਾਰਾ ਆਮਦਨ ਵਾਲਾ, ਕੰਮਕਾਜੀ ਟੂਰ ਪਲਾਨ ਕਰਨਾ ਸਹੀ ਰਹੇਗਾ, ਫੈਮਿਲੀ ਫਰੰਟ ’ਤੇ ਵੀ ਆਪ ਦੀ ਪੈਠ ਬਣੀ  ਰਹੇਗੀ, ਇੱਜ਼ਤ ਮਾਣ ਦੀ ਪ੍ਰਾਪਤੀ।

ਬ੍ਰਿਸ਼ਚਕ : ਸਰਕਾਰੀ-ਗੈਰ ਸਰਕਾਰੀ ਕੰਮ ਨਿਪਟਾਉਣ ਲਈ ਸਮਾਂ ਬਿਹਤਰ, ਆਪ ਆਪਣੀ ਭੱਜਦੌੜ ਨਾਲ ਕਿਸੇ ਰੁਕਾਵਟ ਮੁਸ਼ਕਲ ਨੂੰ ਵੀ ਹਟਾ ਸਕੋਗੇ।

ਧਨ : ਕਿਸੇ ਧਾਰਮਿਕ ਪ੍ਰੋਗਰਾਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ।

ਮਕਰ : ਸਿਹਤ ’ਚ  ਗੜਬੜੀ ਕਰ ਕੇ ਤਬੀਅਤ ਅਪਸੈੱਟ ਰਹਿ ਸਕਦੀ ਹੈ, ਇਸ ਲਈ ਲਿਮਿਟ ’ਚ ਖਾਣਾ-ਪੀਣਾ ਸਹੀ ਰਹੇਗਾ।

ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਵੀ ਤਾਲਮੇਲ ਸਦਭਾਅ ਬਣਿਆ ਰਹੇਗਾ।

ਮੀਨ : ਆਪ ਨੂੰ ਪ੍ਰੇਸ਼ਾਨ ਕਰਨ ਅਤੇ ਨੁਕਸਾਨ ਪਹੁੰਚਾਉਣ ਲਈ ਸ਼ਤਰੂ ਕਾਫੀ ਐਕਟਵਿ ਰਹਿਣਗੇ, ਸਫਰ ਵੀ ਹਾਨੀ-ਪ੍ਰੇਸ਼ਾਨੀ ਵਾਲਾ ਹੋ ਸਕਦਾ ਹੈ।

22 ਮਾਰਚ 2024, ਸ਼ੁੱਕਰਵਾਰ

ਫੱਗਣ ਸੁਦੀ ਤਿੱਥੀ ਤਰੋਦਸ਼ੀ (ਪੂਰਾ ਦਿਨ ਰਾਤ)

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ                 ਮੀਨ ’ਚ

ਚੰਦਰਮਾ              ਸਿੰਘ ’ਚ 

ਮੰਗਲ               ਕੁੰਭ ’ਚ

ਬੁੱਧ                   ਮੀਨ ’ਚ

ਗੁਰੂ                   ਮੇਖ ’ਚ

ਸ਼ੁੱਕਰ                 ਕੁੰਭ ’ਚ

ਸ਼ਨੀ                  ਕੁੰਭ ’ਚ

ਰਾਹੂ                  ਮੀਨ ’ਚ                                                    

ਕੇਤੂ                  ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ: 1946,  ਮਿਤੀ : 2 (ਚੇਤ), ਹਿਜਰੀ ਸਾਲ 1445, ਮਹੀਨਾ : ਰਮਜ਼ਾਨ, ਤਰੀਕ : 11, ਸੂਰਜ ਉਦੇ ਸਵੇਰੇ 6.33 ਵਜੇ, ਸੂਰਜ ਅਸਤ ਸ਼ਾਮ 6.37 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੱਘਾ (22-23 ਮੱਧ ਰਾਤ 4.28 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ, ਯੋਗ : ਧ੍ਰਿਤੀ (ਸ਼ਾਮ 6.35 ਤਕ) ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਦਿਨ ਰਾਤ) , 22-23 ਮੱਧ ਰਾਤ 4.28 ਤਕ ਜੰਮੇ ਬੱਚੇ ਨੂੰ ਮੱਘਾ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ, ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਪ੍ਰਦੋਸ਼ ਵਰਤ, ਵਿਸ਼ਵ ਜਲ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Harpreet SIngh

Content Editor

Related News