ਮਿਥੁਨ ਰਾਸ਼ੀ ਵਾਲੇ ਸਫ਼ਰ ਤੋਂ ਕਰਨ ਗੁਰੇਜ਼, ਜਾਣੋ ਬਾਕੀ ਰਾਸ਼ੀਆਂ ਦਾ ਹਾਲ

03/03/2024 5:49:46 AM

ਮੇਖ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਨਾ ਕੁਝ ਗੜਬੜੀ ਰਹਿ ਸਕਦੀ ਹੈ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਆਂ ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ।

ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਪਰ ਕੋਈ ਵੀ ਕੰਮ ਅਨਮੰਨੇ ਮਨ ਨਾਲ ਨਾ ਕਰੋ, ਦੋਨੋਂ ਪਤੀ-ਪਤਨੀ ਦਾ ਰੁਖ ਇਕ ਦੂਜੇ ਨਾਲ ਨਾਰਾਜ਼ਗੀ ਵਾਲਾ ਦਿਸੇਗਾ।

ਮਿਥੁਨ :  ਅਸ਼ਾਂਤ, ਟੈਂਸ ਅਤੇ ਡਿਸਟਰਬ ਮਨ ਕਰ ਕੇ ਆਪ ਕਿਸੇ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੋਗੇ, ਸਫਰ ਵੀ ਨਾ ਕਰਨਾ ਸਹੀ ਰਹੇਗਾ।

ਕਰਕ : ਧਿਆਨ ਰੱਖੋ ਕਿ ਬੁੱਧੀ ’ਤੇ ਗਲਤ ਸੋਚ ਦੇ ਹਾਵੀ ਰਹਿਣ ਨਾਲ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ, ਕਿਸੇ ਨਾ ਕਿਸੇ ਰੁਕਾਵਟ ਦੇ ਉਭਰਨ ਦਾ ਵੀ ਡਰ ਰਹੇਗਾ।

ਸਿੰਘ : ਕਿਉਂਕਿ ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ ਹੈ, ਇਸ ਲਈ ਧਿਆਨ ਰੱਖੋ ਕਿ ਕੋਈ ਬਣਿਆ ਬਣਾਇਆ ਕੰਮ ਉਖੜ ਵਿਗੜ ਨਾ ਜਾਵੇ, ਨੁਕਸਾਨ ਦਾ ਵੀ ਡਰ।

ਕੰਨਿਆ : ਕੰਮਕਾਜੀ ਸਾਥੀਆਂ ਨਾਲ ਤਾਲਮੇਲ’ਚ ਕਮੀ ਕਰ ਕੇ ਕੰਮਕਾਜੀ ਮੁਸ਼ਕਲ ਕੋਸ਼ਿਸ਼ ਹਚਕੋਲੇ ਖਾਂਦੀ ਹੋਈ ਕੁਝ ਅੱਗੇ ਵਧ ਸਕਦੀ ਹੈ।

ਤੁਲਾ : ਕੰਮਕਾਜੀ ਕੰਮਾਂ ਲਈ ਆਪ ਦੀ ਕੋਸ਼ਿਸ਼ ਮਨਮਰਜ਼ੀ ਦਾ ਨਤੀਜਾ ਨਾ ਦੇਵੇਗੀ, ਕੰਮਕਾਜੀ ਟੂਰ ਵੀ ਨਾ ਕਰੋ, ਧਨ ਹਾਨੀ ਦਾ ਡਰ।

ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਹੜੇ ਵੀ ਕੰਮ ਦੀ ਕੋਸ਼ਿਸ਼ ਕਰੋ, ਪੂਰਾ ਜ਼ੋਰ ਲਗਾ ਕੇ ਹੀ ਕਰੋ, ਮਨ ਵੀ ਬੇਕਾਰ ਕੰਮ ਵੱਲ ਭਟਕੇਗਾ।

ਧਨ : ਨਾ ਤਾਂ ਕਿਸੇ ’ਤੇ ਜ਼ਰੂੂਰਤ ਤੋਂ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਖਰਚਿਆਂ ’ਤੇ ਕਾਬੂ ਰੱਖੋ।

ਮਕਰ : ਨੌੌਕਰੀਪੇਸ਼ਾ ਲੋਕਾਂ ਦੀ ਧਾਕ ਆਪਣੇ ਅਫਸਰਾਂ’ਤੇ ਬਣੀ ਰਹੇਗੀ, ਕੰਮਕਾਜੀ ਟੂਰਿੰਗ ਵੀ ਚੰਗਾ ਨਤੀਜਾ ਦੇਵੇਗੀ।

ਕੁੰਭ : ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਕੋਈ ਸਰਕਾਰੀ ਕੰਮ ਉਲਝਦਾ ਵਿਗੜਦਾ ਅਤੇ ਪੇਚੀਦਾ ਬਣਦਾ ਨਜ਼ਰ ਆਵੇਗਾ।

ਮੀਨ : ਕੋਈ ਵੀ ਕੰਮ ਜਾਂ ਯਤਨ ਅਨਮੰਨੇ ਮਨ ਨਾਲ ਨਾ ਕਰੋ ਕਿਉਂਕਿ ਉਸ ਦੇ ਸਿਰੇ ਚੜ੍ਹਣ ਦੀ ਆਸ ਨਾ ਹੋਵੇਗੀ, ਸਫਰ ਵੀ ਢਿੱਲਾ ਰਹੇਗਾ।

3 ਮਾਰਚ 2024, ਐਤਵਾਰ

ਫੱਗਣ ਵਦੀ ਤਿੱਥੀ ਸਪਤਮੀ (ਸਵੇਰੇ 8.45 ਤੱਕ) ਅਤੇ ਮਗਰੋਂ ਤਿਥੀ ਅਸ਼ਟਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਕੁੰਭ ’ਚ

ਚੰਦਰਮਾ     ਬ੍ਰਿਸ਼ਚਕ ’ਚ 

ਮੰਗਲ     ਮਕਰ ’ਚ

ਬੁੱਧ      ਕੁੰਭ ’ਚ

ਗੁਰੂ      ਮੇਖ ’ਚ

ਸ਼ੁੱਕਰ    ਮਕਰ ’ਚ

ਸ਼ਨੀ    ਕੁੰਭ ’ਚ

ਰਾਹੂ     ਮੀਨ ’ਚ

ਕੇਤੂ     ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਫੱਗਣ ਪ੍ਰਵਿਸ਼ਟੇ 20, ਰਾਸ਼ਟਰੀ ਸ਼ਕ ਸੰਮਤ : 1945, ਮਿਤੀ: 13 (ਫੱਗਣ), ਹਿਜਰੀ ਸਾਲ 1445, ਮਹੀਨਾ: ਸ਼ਬਾਨ, ਤਰੀਕ : 21, ਸੂਰਜ ਉਦੇ ਸਵੇਰੇ 6.56 ਵਜੇ, ਸੂਰਜ ਅਸਤ ਸ਼ਾਮ 6.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਬਾਅਦ ਦੁਪਹਿਰ 3.55 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਹਰਸ਼ਣ (ਸ਼ਾਮ 5.24 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ) ਬਾਅਦ ਦੁਪਹਿਰ 3.55 ਤੋਂ ਬਾਅਦ ਜੰੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ :  ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਨਾਥ ਉਤਸਵ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Anmol Tagra

Content Editor

Related News