ਤੁਲਾ ਰਾਸ਼ੀ ਵਾਲਿਆਂ ਨੂੰ ਮਿਲੇਗਾ ਮਾਣ-ਸਨਮਾਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Saturday, Feb 10, 2024 - 05:59 AM (IST)
ਮੇਖ : ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ, ਕੰਮਕਾਜੀ ਪਲਾਨਿੰਗ ਅਤੇ ਟੂਰਿੰਗ ਚੰਗਾ ਨਤੀਜਾ ਦੇਵੇਗੀ, ਯਤਨ ਕਰਨ ’ਤੇ ਕੋਈ ਉਲਝਿਆ ਲਟਕਿਆ ਕਾਰੋਬਾਰੀ ਕੰਮ ਸਿਰੇ ਚੜ੍ਹ ਸਕਦਾ ਹੈ।
ਬ੍ਰਿਖ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕਾਂ ਦੇ ਸੁਪੋਰਟਿਵ ਰੁਖ ਕਰ ਕੇ ਆਪ ਦੀ ਕੋਈ ਸਮੱਸਿਆ ਰਸਤੇ ’ਚੋਂ ਹਟ ਸਕਦੀ ਹੈ।
ਮਿਥੁਨ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਪੈਰ ਫਿਸਲਣ ਕਰ ਕੇ ਕਿਧਰੇ ਸੱਟ ਲੱਗਣ ਦਾ ਡਰ ਰਹਿ ਸਕਦਾ ਹੈ।
ਕਰਕ : ਸਿਹਤ ਦੇ ਮਾਮਲੇ ’ਚ ਲਾਪ੍ਰਵਾਹ ਨਾ ਰਹਿਣਾ ਸਹੀ ਰਹੇਗਾ, ਸਫਰ ਵੀ ਟਾਲ ਦੇਣਾ ਚਾਹੀਦਾ ਹੈ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਜਿਹੀ ਸੋਚ ਰਹੇਗੀ।
ਕੰਨਿਆ : ਸ਼ਤਰੂ ਉਭਰਦੇ ਸਿਮਟਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ’ਤੇ ਨਾ ਤਾਂ ਭਰੋਸਾ ਕਰੋ, ਨਾ ਹੀ ਉਨ੍ਹਾਂ ਨੂੰ ਲਿਫਟ ਦਿਓ, ਮਨ ਵੀ ਪ੍ਰੇਸ਼ਾਨ ਜਿਹਾ ਰਹੇਗਾ।
ਤੁਲਾ : ਸੰਤਾਨ ਸਾਥ ਦੇਵੇਗੀ, ਸੰਤਾਨ ਸਹਿਯੋਗ ਕਰੇਗੀ ਅਤੇ ਸੁਪੋਰਟ ਕਰੇਗੀ, ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਸ਼ਚਕ : ਪ੍ਰਾਪਰਟੀ ਦੇ ਨਾਲ ਜੁੜੇ ਕਿਸੇ ਕੰਮ ਲਈ ਆਪ ਦੀ ਮਿਹਨਤ ਅਤੇ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਕਮਜ਼ੋਰ ਤੇਜਹੀਣ ਰਹਿਣਗੇ।
ਧਨ : ਜੇ ਮਦਦ ਜਾਂ ਸਹਿਯੋਗ ਲੈਣ ਲਈ ਆਪ ਕਿਸੇ ਵੱਡੇ ਆਦਮੀ ਨੂੰ ਅਪਰੋਚ ਕਰੋਗੇ ਤਾਂ ਉਹ ਆਪ ਦੀ ਗੱਲ ਧੀਰਜ ਨਾਲ ਸੁਣੇਗਾ।
ਮਕਰ : ਕਾਰੋਬਾਰੀ ਕੰਮਾਂ ’ਚ ਲਾਭ, ਕਾਰੋਬਾਰੀ ਟੂਰਿੰਗ ਵੀ ਫਰੂਟਫੁਲ ਰਹੇਗੀ, ਵੈਸੇ ਵੀ ਆਪ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰਹੋਗੇ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
ਮੀਨ : ਧਿਆਨ ਰੱਖੋ ਕਿ ਉਲਝਣਾਂ-ਝਮੇਲਿਆਂ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਉਖੜ-ਵਿਗੜ ਨਾ ਜਾਵੇ, ਨੁਕਸਾਨ ਦਾ ਵੀ ਡਰ।
10 ਫਰਵਰੀ 2024, ਸ਼ਨੀਵਾਰ
ਮਾਘ ਵਦੀ ਤਿੱਥੀ ਏਕਮ (10-11 ਮੱਧ ਰਾਤ 12.43ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਕਰ ’ਚ
ਚੰਦਰਮਾ ਮਕਰ ’ਚ
ਮੰਗਲ ਮਕਰ ’ਚ
ਬੁੱਧ ਮਕਰ ’ਚ
ਗੁਰੂ ਮੇਖ ’ਚ
ਸ਼ੁੱਕਰ ਧਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਮਾਘ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 21 (ਮਾਘ), ਹਿਜਰੀ ਸਾਲ 1445, ਮਹੀਨਾ : ਰਜਬ, ਤਰੀਕ : 29, ਸੂਰਜ ਉਦੇ ਸਵੇਰੇ 7.18 ਵਜੇ, ਸੂਰਜ ਅਸਤ ਸ਼ਾਮ 6.06 ਵਜੇ (ਜਲੰਧਰ ਟਾਈਮ), ਨਕਸ਼ੱਤਰ : ਧਨਿਸ਼ਠਾ (ਰਾਤ 8.34 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਵਰਿਯਾਨ (ਬਾਅਦ ਦੁੁਪਹਿਰ 2.53 ਤੱਕ) ਅਤੇ ਮਗਰੋਂ ਯੋਗ ਪਰਿਧ, ਚੰਦਰਮਾ : ਮਕਰ ਰਾਸ਼ੀ ’ਤੇ (ਸਵੇਰੇ 10.02 ਤੱਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ,ਪੰਚਕ ਸ਼ੁਰੂ ਹੋਵੇਗੀ (ਸਵੇਰੇ 10.02 ’ਤੇ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਮਾਘ ਸੁਦੀ ਪੱਖ ਅਤੇ ਮਾਘ ਗੁਪਤ ਨਵਰਾਤਰੇ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)