ਪੜ੍ਹੋ ਮੇਖ ਤੋਂ ਮੀਨ ਤੱਕ ਅੱਜ ਦਾ ਰਾਸ਼ੀਫਲ ਤੇ ਜਾਣੋ ਕਿਹੋ ਜਿਹਾ ਰਹੇਗਾ ਤੁਹਾਡਾ ਪੂਰਾ ਦਿਨ
Monday, Dec 11, 2023 - 12:24 AM (IST)
ਮੇਖ : ਸਿਹਤ ਦੇ ਵਿਗੜਣ ਅਤੇ ਪੈਰ ਫਿਸਲਣ ਦਾ ਡਰ, ਉਧਾਰੀ ਦੇ ਚੱਕਰ ’ਚ ਫਸਣ ਅਤੇ ਕਿਸੇ ਦੀ ਜ਼ਿੰਮੇਵਾਰੀ ’ਚ ਫਸਣ ਤੋਂ ਬਚਣਾ ਚਾਹੀਦਾ ਹੈ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਅਣਮੰਨੇ ਮਨ ਨਾਲ ਕੀਤਾ ਗਿਆ ਕੋਈ ਵੀ ਕੰਮ ਸਿਰੇ ਨਾ ਚੜ੍ਹੇਗਾ ਪਰ ਦੋਵੇਂ ਪਤੀ-ਪਤਨੀ ਵੀ ਕੁਝ ਅਪਸੈੱਟ ਰਹਿਣਗੇ।
ਮਿਥੁਨ : ਕਮਜ਼ੋਰ ਦਿਸਣ ਵਾਲੇ ਸ਼ਤਰੂ ਨੂੰ ਵੀ ਅਣਦੇਖਾ ਨਹੀਂ ਕਰਨਾ ਚਾਹੀਦਾ, ਕਿਉਂਕਿ ਮੌਕਾ ਮਿਲਣ ’ਤੇ ਉਹ ਕਦੇ ਵੀ ਆਪ ਦਾ ਲਿਹਾਜ਼ ਨਾ ਕਰਨਗੇ।
ਕਰਕ : ਮਨ ’ਤੇ ਨੈਗੇਟਿਵ ਸੋਚ ਹਾਵੀ ਰਹਿ ਸਕਦੀ ਹੈ, ਇਸ ਲਈ ਧਿਆਨ ਰੱਖੋ ਕਿ ਆਪ ਪੱਖੋਂ ਕੋਈ ਗਲਤ ਕੰਮ ਨਾ ਹੋ ਜਾਵੇ, ਉਂਝ ਅਰਥ ਦਸ਼ਾ ਸਹੀ ਰਹੇਗੀ।
ਸਿੰਘ : ਕੋਰਟ ਕਚਹਿਰੀ ਨਾਲ ਜੁੜਿਆ ਕੋਈ ਕੰਮ ਹੱਥ ’ਚ ਨਾ ਲਓ ਕਿਉਂਕਿ ਨਾ ਤਾਂ ਆਪ ਦੀ ਕੋਈ ਖਾਸ ਸੁਣਵਾਈ ਹੋਵੇਗੀ ਅਤੇ ਨਾ ਹੀ ਆਪ ਦੇ ਪੱਖ ਨੂੰ ਸਮਝਿਆ ਜਾਵੇਗਾ।
ਕੰਨਿਆ : ਹਲਕੀ ਸੋਚ ਅਤੇ ਨੇਚਰ ਵਾਲੇ ਸਾਥੀ ਹਰ ਫਰੰਟ ’ਤੇ ਆਪ ਦੀ ਲੱਤ ਖਿੱਚਦੇ ਨਜ਼ਰ ਆਉਣਗੇ, ਇਸ ਲਈ ਉਨ੍ਹਾਂ ਨਾਲ ਨੇੜਤਾ ਨਾ ਰੱਖੋ।
ਤੁਲਾ : ਸਿਤਾਰਾ ਕੰਮ-ਕਾਜੀ ਕੰਮਾਂ ਲਈ ਕਮਜ਼ੋਰ, ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕੰਮਕਾਜੀ ਪਲਾਨਿੰਗ ਨੂੰ ਕੁਝ ਅੱਗੇ ਵਧਾਓ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਕੋਸ਼ਿਸ਼ ਵੀ ਕਰੋਗੇ, ਆਪ ਭੱਜ-ਦੌੜ ਵੀ ਕਰੋਗੇ ਤਾਂ ਵੀ ਉਸ ਦਾ ਨਤੀਜਾ ਨਾ ਮਿਲ ਸਕੇਗਾ।
ਧਨ : ਖਰਚ ਵਧਣਗੇ, ਅਰਥ ਤੰਗੀ ਵੀ ਰਹੇਗੀ, ਕਿਉਂਕਿ ਆਪ ਦੀ ਨਜ਼ਰ ਆਉਂਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਸਫਰ ਵੀ ਨਾ ਕਰੋ।
ਮਕਰ : ਮਿੱਟੀ-ਰੇਤਾ, ਬਜਰੀ ਅਤੇ ਕੰਸਟ੍ਰਕਸ਼ਨ ਮੈਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲ ਸਕਦਾ ਹੈ।
ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਬਣਦਾ ਨਜ਼ਰ ਆ ਰਿਹਾ ਕੋਈ ਸਰਕਾਰੀ ਕੰਮ ਦੁਬਾਰਾ ਉਲਝ ਸਕਦਾ ਹੈ।
ਮੀਨ : ਗਲਤ ਕੰਮਾਂ ਵੱਲ ਭਟਕਦੇ ਮਨ ’ਤੇ ਕਾਬੂ ਰੱਖੋ। ਕਿਸੇ ਉਲਝਣ, ਸਮੱਸਿਆ ਦੇ ਜ਼ਿਆਦਾ ਉਲਝਿਆ ਅਤੇ ਪੇਚੀਦਾ ਬਣਨ ਦਾ ਵੀ ਡਰ ਰਹੇਗਾ।
11 ਦਸੰਬਰ 2023, ਸੋਮਵਾਰ
ਮੱਘਰ ਵਦੀ ਤਿੱਥੀ ਚੌਦਸ਼ (11 ਦਸੰਬਰ ਦਿਨ-ਰਾਤ ਅਤੇ 12 ਨੂੰ ਸਵੇਰੇ 6.25 ਤੱਕ)।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਧਨ ’ਚ
ਗੁਰੂ ਮੇਖ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਮੱਘਰ ਪ੍ਰਵਿਸ਼ਟੇ 26, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 20 (ਮੱਘਰ), ਹਿਜਰੀ ਸਾਲ 1445, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 26, ਸੂਰਜ ਉਦੇ ਸਵੇਰੇ 7.20 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਦੁਪਹਿਰ 12.14 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਸੁਕਰਮਾ (ਰਾਤ 8.58 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ: ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਸ਼ਾਮ 6.49 ਤੱਕ) ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮਾਸਿਕ ਸ਼ਿਵਰਾਤਰੀ ਵਰਤ, ਸ਼੍ਰੀ ਬਾਲਾ ਜੀ ਜਯੰਤੀ, ਮੇਲਾ ਪੁਰਮੰਡਲ ਦੇਵਿਕਾ ਸਨਾਨ (ਜੰਮੂ-ਕਸ਼ਮੀਰ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)