ਸਿੰਘ ਰਾਸ਼ੀ ਵਾਲੇ ਸਿਹਤ ਦਾ ਰੱਖਣ ਖ਼ਾਸ ਖਿਆਲ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Thursday, Oct 26, 2023 - 03:06 AM (IST)
ਮੇਖ : ਕਿਉਂਕਿ ਜਨਰਲ ਸਿਤਾਰਾ ਕਮਜ਼ੋਰ ਹੈ, ਇਸ ਲਈ ਆਪਣੇ ਆਪ ਨੂੰ ਪੰਗਿਆਂ-ਝਮੇਲਿਆਂ ਤੋਂ ਬਚਾ ਕੇ ਰੱਖੋ, ਕਿਸੇ ਹੇਠ ਆਪਣੀ ਕੋਈ ਪੇਮੈਂਟ ਵੀ ਫਸਣ ਨਾ ਦਿਓ।
ਬ੍ਰਿਖ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪਬਲੀਸ਼ਿੰਗ, ਪ੍ਰਿੰਟਿੰਗ, ਡੈਕੋਰੇਸ਼ਨ, ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਲਾਭ ਵਾਲੀ ਰਹੇਗੀ।
ਮਿਥੁਨ : ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰ ਵੀ ਆਪ ਦੇ ਪ੍ਰਤੀ ਸਾਫਟ-ਸੁਪੋਰਟਿਵ -ਕੰਸੀਡ੍ਰੇਟ ਰਹਿਣਗੇ, ਕੰਮਕਾਜੀ ਦਸ਼ਾ ਠੀਕ-ਠਾਕ ਰਹੇਗੀ।
ਕਰਕ : ਸਿਤਾਰਾ ਜਨਰਲ ਤੌਰ ’ਤੇ ਸਟ੍ਰਾਂਗ, ਜਿਹੜਾ ਕਿਸੇ ਦੀ ਵੀ ਆਪ ਅੱਗੇ ਪੇਸ਼ ਚੱਲਣ ਨਾ ਦੇਵੇਗਾ, ਸਿਹਤ ਵੀ ਸੁਧਰੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖਣ ਵਾਲਾ ਹੈ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ ਬਣਿਆ ਰਹੇਗਾ।
ਤੁਲਾ : ਸ਼ਤਰੂ ਆਪਣੀ ਮਨਮਰਜ਼ੀ ਕਰ ਕੇ ਆਪ ਨੂੰ ਅਪਸੈੱਟ, ਪ੍ਰੇਸ਼ਾਨ, ਟੈਂਸ ਰੱਖ ਸਕਦੇ ਹਨ, ਇਸ ਲਈ ਉਨ੍ਹਾਂ ਵਲੋਂ ਖਬਰਦਾਰ ਰਹਿਣਾ ਸਹੀ ਰਹੇਗਾ।
ਬ੍ਰਿਸ਼ਚਕ : ਸਿਤਾਰਾ ਬਲਵਾਨ, ਆਪ ਦੀ ਪੈਠ-ਦਨਦਨਾਹਟ ਬਣੀ ਰਹੇਗੀ,ਯਤਨ ਕਰਨ ’ਤੇ ਕਿਸੇ ਕੰਮ ’ਚੋਂ ਕੋਈ ਰੁਕਾਵਟ ਮੁਸ਼ਕਲ ਵੀ ਹਟੇਗੀ।
ਧਨ : ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਚੰਗਾ ਨਤੀਜਾ ਮਿਲ ਸਕਦਾ ਹੈ, ਮਾਣ-ਯਸ਼ ਦੀ ਪ੍ਰਾਪਤੀ।
ਮਕਰ : ਮਿੱਤਰ, ਕੰਮਕਾਜੀ ਸਾਥੀ ਆਪ ਦੀ ਉਮੀਦ ’ਤੇ ਪੂਰਾ ਉਤਰ ਸਕਦੇ ਹਨ, ਕਿਉਂਕਿ ਉਹ ਕਿਸੇ ਵੀ ਫਰੰਟ ’ਤੇ ਆਪ ਦਾ ਵਿਰੋਧ ਨਾ ਕਰ ਸਕਣਗੇ।
ਕੁੰਭ : ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਪਲਾਨਿੰਗ-ਪ੍ਰੋਗਰਾਮਿੰਗ ਅਤੇ ਟੂਰਿੰਗ ਚੰਗਾ ਨਤੀਜਾ ਦੇਵੇਗੀ ਪਰ ਸੁਭਾਅ ’ਚ ਗੁੱਸਾ ਰਹੇਗਾ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸਿਹਤ ਦਾ ਧਿਆਨ ਰੱਖੋ, ਡਿੱਗਣ-ਫਿਸਲਣ ਦਾ ਵੀ ਡਰ ਰਹੇਗਾ।
26 ਅਕਤੂਬਰ 2023, ਵੀਰਵਾਰ
ਅੱਸੂ ਸੁਦੀ ਤਿੱਥੀ ਦੁਆਦਸ਼ੀ (ਸਵੇਰੇ 9.45 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਮੀਨ ’ਚ
ਮੰਗਲ ਤੁਲਾ ’ਚ
ਬੁੱਧ ਤੁਲਾ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਕੱਤਕ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 4 (ਕੱਤਕ), ਹਿਜਰੀ ਸਾਲ 1445, ਮਹੀਨਾ : ਰਬਿ ਉਲ-ਸਾਨੀ, ਤਰੀਕ : 10, ਸੂਰਜ ਉਦੇ ਸਵੇਰੇ 6.42 ਵਜੇ, ਸੂਰਜ ਅਸਤ ਸ਼ਾਮ 5.41 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (ਪੁਰਵ ਦੁਪਹਿਰ 11.27 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਭਾਦਰਪਦ, ਯੋਗ : ਧਰੁਵ (ਸਵੇਰੇ 8.50 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪ੍ਰਦੋਸ਼ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
