ਧਨ ਰਾਸ਼ੀ ਵਾਲਿਆਂ ਦੀ ਕੰਮਕਾਜੀ ਕੰਮਾਂ ਦੀ ਦਸ਼ਾ ਸੰਤੋਖਜਨਕ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Tuesday, Aug 08, 2023 - 03:56 AM (IST)

ਧਨ ਰਾਸ਼ੀ ਵਾਲਿਆਂ ਦੀ ਕੰਮਕਾਜੀ ਕੰਮਾਂ ਦੀ ਦਸ਼ਾ ਸੰਤੋਖਜਨਕ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਕਾਰੋਬਾਰੀ ਦਸ਼ਾ ਤਾਂ ਠੀਕ ਰਹੇਗੀ ਪਰ ਕੰਮਕਾਜੀ ਭੱਜ-ਦੌੜ ਸੁਚੇਤ ਰਹਿ ਕੇ ਹੀ ਕਰਨੀ ਸਹੀ ਰਹੇਗੀ ਪਰ ਸੁਭਾਅ ’ਚ ਗੁੱਸਾ ਰਹੇਗਾ।

ਬ੍ਰਿਖ : ਉਲਝਣਾਂ, ਝਮੇਲੇ ਆਪ ਲਈ ਮੁਸ਼ਕਿਲਾਂ-ਪ੍ਰੇਸ਼ਾਨੀਆਂ ਰੱਖਣਗੇ ਅਤੇ ਜਨਰਲ ਹਾਲਾਤ ਨੂੰ ਉਲਟ ਰੱਖਣਗੇ, ਇਸ ਲਈ ਪੂਰੀ ਤਰ੍ਹਾਂ ਸੁਚੇਤ ਰਹੋ।

ਮਿਥੁਨ : ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਦੇਣ ਅਤੇ ਕੰਮਕਾਜੀ ਪਲਾਨਿੰਗ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਮਾਣ-ਸਨਮਾਨ ਦੀ ਪ੍ਰਾਪਤੀ।

ਕਰਕ : ਕੋਈ ਵੀ ਕੰਮ ਸਰਕਾਰੀ ਹੋਵੇ ਜਾਂ ਗੈਰ-ਸਰਕਾਰੀ, ਅਣਮੰਨੇ ਮਨ ਨਾਲ ਨਹੀਂ ਕਰਨਾ ਚਾਹੀਦਾ, ਅਫਸਰਾਂ ਦਾ ਰੁਖ਼ ਵੀ ਕੁਝ ਸਖ਼ਤ ਜਿਹਾ ਰਹੇਗਾ।

ਸਿੰਘ : ਜਨਰਲ ਸਿਤਾਰਾ ਆਪ ਨੂੰ ਹਾਵੀ, ਪ੍ਰਭਾਵੀ, ਵਿਜਈ ਤਾਂ ਰੱਖੇਗਾ, ਫਿਰ ਵੀ ਜਿਹੜਾ ਕੰਮ ਜਾਂ ਕੋਸ਼ਿਸ਼ ਕਰੋਗੇ, ਪੂਰੇ ਜੋਸ਼ ਨਾਲ ਹੀ ਕਰੋ।

ਕੰਨਿਆ : ਸਿਤਾਰਾ ਪੇਟ ਲਈ ਕਮਜ਼ੋਰ, ਖਾਣਾ-ਪੀਣਾ ਵੀ ਲਿਮਟ ’ਚ ਹੀ ਕਰੋ, ਉਂਝ ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।

ਤੁਲਾ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਕੋਈ ਵੀ ਕੰਮ ਜਲਦਬਾਜ਼ੀ ’ਚ ਨਾ ਕਰੋ, ਦੋਵੇਂ ਪਤੀ-ਪਤਨੀ ਲਈ ਸਿਤਾਰਾ ਕਮਜ਼ੋਰ ਨਜ਼ਰ ਆਉਂਦਾ ਹੈ।

ਬ੍ਰਿਸ਼ਚਕ : ਵਿਰੋਧੀ ਜਿੱਥੇ ਆਪ ਦੀ ਲੱਤ ਖਿੱਚਦੇ ਰਹਿਣਗੇ, ਉੱਥੇ ਉਹ ਆਪ ਨੂੰ ਪ੍ਰੇਸ਼ਾਨ ਵੀ ਰੱਖਣਗੇ, ਇਸ ਲਈ ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟੋ।

ਧਨ : ਕੰਮਕਾਜੀ ਕੰਮਾਂ ਦੀ ਦਸ਼ਾ ਸੰਤੋਖਜਨਕ, ਤੇਜ ਪ੍ਰਭਾਵ-ਦਬਦਬਾ ਵੀ ਬਣਿਆ ਰਹੇਗਾ, ਹਲਕੇ ਜ਼ੋਰ ਨਾਲ ਕੋਈ ਕੋਸ਼ਿਸ਼ ਨਾ ਕਰੋ।

ਮਕਰ : ਕੋਈ ਬਣਿਆ-ਬਣਾਇਆ ਜ਼ਮੀਨੀ ਕੰਮ ਉਲਝ-ਵਿਗੜ ਸਕਦਾ ਹੈ, ਇਸ ਲਈ ਸਾਵਧਾਨੀ ਰੱਖੋ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।

ਕੁੰਭ : ਘਟੀਆ ਲੋਕਾਂ ਨਾਲ ਜ਼ਿਆਦਾ ਨੇੜਤਾ ਨਾ ਰੱਖੋ ਕਿਉਂਕਿ ਉਨ੍ਹਾਂ ਦੀ ਨੇੜਤਾ ਨੁਕਸਾਨ, ਪ੍ਰੇਸ਼ਾਨੀ ਤੋਂ ਇਲਾਵਾ ਕੁਝ ਨਾ ਦੇਵੇਗੀ।

ਮੀਨ : ਬੇਸ਼ੱਕ ਵਪਾਰਕ ਕੰਮਾਂ ਲਈ ਸਿਤਾਰਾ ਚੰਗਾ ਹੈ ਪਰ ਫਿਰ ਵੀ ਮਨ ਕੰਮਕਾਜੀ ਮਾਮਲਿਆਂ ’ਚ ਅਸੰਤੁਸ਼ਟ ਅਤੇ ਕੁਝ ਪ੍ਰੇਸ਼ਾਨ ਜਿਹਾ ਰਹੇਗਾ।

8 ਅਗਸਤ 2023, ਮੰਗਲਵਾਰ

ਦਵਿੱਤੀਯ (ਅਧਿਕ) ਸਾਉਣ ਵਦੀ ਤਿੱਥੀ ਅਸ਼ਟਮੀ (8-9 ਮੱਧ ਰਾਤ 3.53 ਤੱਕ) ਅਤੇ ਮਗਰੋਂ ਤਿੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ        ਮੇਖ ’ਚ

ਮੰਗਲ ਸਿੰਘ ’ਚ

ਬੁੱਧ ਸਿੰਘ ’ਚ

ਗੁਰੂ ਮੇਖ ’ਚ

ਸ਼ੁੱਕਰ ਕਰਕ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ       

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2080, ਸਾਉਣ ਪ੍ਰਵਿਸ਼ਟੇ 24, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 17 (ਸਾਉਣ), ਹਿਜਰੀ ਸਾਲ 1445, ਮਹੀਨਾ : ਮੁਹੱਰਮ, ਤਰੀਕ : 20, ਸੂਰਜ ਉਦੇ ਸਵੇਰੇ 5.52 ਵਜੇ, ਸੂਰਜ ਅਸਤ ਸ਼ਾਮ 7.14 ਵਜੇ (ਜਲੰਧਰ ਟਾਈਮ), ਨਕਸ਼ੱਤਰ : ਭਰਣੀ (8-9 ਮੱਧ ਰਾਤ 1.32 ਤੱਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਗੰਡ (ਸ਼ਾਮ 4.41 ਤੱਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Manoj

Content Editor

Related News