ਮੀਨ ਰਾਸ਼ੀ ਵਾਲੇ ਖਾਣ-ਪੀਣ ਦਾ ਰੱਖਣ ਖ਼ਾਸ ਧਿਆਨ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Thursday, Jun 29, 2023 - 05:18 AM (IST)

ਮੇਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਨਾਲ ਨਾਰਾਜ਼-ਨਾਰਾਜ਼ ਦਿਸਣਗੇ।
ਬ੍ਰਿਖ : ਅਸ਼ਾਂਤ-ਬੇਚੈਨ ਅਤੇ ਡਾਵਾਂਡੋਲ ਮਨ ਕਰ ਕੇ ਆਪ ਕਿਸੇ ਵੀ ਕੰਮ ਜਾਂ ਯਤਨ ਨੂੰ ਹੱਥ ’ਚ ਲੈਣ ’ਤੇ ਘਬਰਾਹਟ ਮਹਿਸੂਸ ਕਰੋਗੇ, ਸਫਰ ਵੀ ਪ੍ਰੇੇਸ਼ਾਨੀ ਵਾਲਾ ਹੋਵੇਗਾ।
ਮਿਥੁਨ : ਯਤਨ ਕਰਨ ’ਤੇ ਪਲਾਨਿੰਗ-ਪ੍ਰੋਗਰਾਮਿੰਗ ਕੁਝ ਅੱਗੇ ਵਧੇਗੀ, ਸ਼ੁਭ ਕੰਮਾਂ ’ਚ ਧਿਆਨ, ਇਰਾਦਿਆਂ ’ਚ ਮਜ਼ਬੂਤੀ, ਜਨਰਲ ਹਾਲਾਤ ਵੀ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਕਰਕ : ਕੋਈ ਵੀ ਜਾਇਦਾਦੀ ਕੰਮ ਅਨਮੰਨੇ ਮਨ ਨਾਲ ਨਹੀਂ ਕਰਨਾ ਸਹੀ ਰਹੇਗਾ, ਵੱਡੇ ਲੋਕਾਂ ਦੇ ਰੁਖ ’ਚ ਸਖਤੀ ਨਜ਼ਰ ਆਵੇਗੀ, ਵਿਰੋਧੀ ਕਮਜ਼ੋਰ ਤੇਜ਼ਹੀਣ ਰਹਿਣਗੇ।
ਸਿੰਘ : ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜਦੌੜ ਬਣੀ ਰਹੇਗੀ ਪਰ ਕਿਸੇ ਨਾ ਕਿਸੇ ਪੰਗੇ ਨਾਲ ਨਿਪਟਣਾ ਪੈ ਸਕਦਾ ਹੈ, ਖਰਚ ਵੀ ਵਧਣਗੇ।
ਕੰਨਿਆ : ਬੇਸ਼ੱਕ ਸਿਤਾਰਾ ਕਾਰੋਬਾਰੀ ਕੰਮਾਂ, ਆਮਦਨ ਲਈ ਚੰਗਾ ਪਰ ਕੰਮਕਾਜੀ ਟੂਰਿੰਗ ਬੇ-ਧਿਆਨੀ ਨਾਲ ਨਾ ਕਰੋ, ਧਨ ਹਾਨੀ ਦਾ ਵੀ ਡਰ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜਾ ਵੀ ਪ੍ਰੋਗਰਾਮ ਬਣਾਓ ਪੂਰੇ ਧਿਆਨ ਨਾਲ ਬਣਾਓ, ਕਿਉਂਕਿ ਸਿਤਾਰਾ ਵਧਦੇ ਕਦਮ ਨੂੰ ਪਿੱਛੇ ਖਿੱਚਣ ਵਾਲਾ ਹੈ।
ਬ੍ਰਿਸ਼ਚਕ : ਖਰਚਿਆਂ ਦਾ ਜ਼ੋਰ, ਇਸ ਲਈ ਉਨ੍ਹਾਂ ਖਰਚਿਆਂ ਨੂੰ ਟਾਲ ਦਿਓ ਜਿਹੜੇ ਗੈਰ-ਜ਼ਰੂਰੀ ਹੋਣ, ਦੂਜਿਆਂ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।
ਧਨ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਸਿਹਤ ਬਾਰੇ ਸੁਚੇਤ ਰਹਿਣਾ ਸਹੀ ਰਹੇਗਾ, ਡਰਾਈਵਿੰਗ ਵੀ ਸੁਚੇਤ ਰਹਿ ਕੇ ਹੀ ਕਰੋ।
ਮਕਰ : ਸਰਕਾਰੀ ਕੰਮਾਂ ਲਈ ਆਪ ਦੇ ਯਤਨ ਮਨਮਰਜ਼ੀ ਦਾ ਨਤੀਜਾ ਨਾ ਦੇਣਗੇ, ਦੋਵੇਂ ਪਤੀ-ਪਤਨੀ ਦੀ ਸਿਹਤ ਲਈ ਸਿਤਾਰਾ ਕਮਜ਼ੋਰ ਹੈ।
ਕੁੰਭ : ਮਨ ਅਤੇ ਸੋਚ ’ਤੇ ਨੈਗਟੇਵਿਟੀ ਦਾ ਅਸਰ ਰਹੇਗਾ, ਧਾਰਮਿਕ ਕੰਮਾਂ ’ਚ ਰੁਚੀ ਦੀ ਕਮੀ ਰਹੇਗੀ ਪਰ ਸ਼ਤਰੂ ਕਮਜ਼ੋਰ ਰਹਿਣਗੇ।
ਮੀਨ : ਸਿਤਾਰਾ ਪੇਟ ਲਈ ਕਮਜ਼ੋਰ, ਨਾ ਤਾਂ ਕਿਸੇ ਹੇਠ ਆਪਣੀ ਕੋਈ ਪੇਮੈਂਟ ਫਸਾਓ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
29 ਜੂਨ 2023, ਵੀਰਵਾਰ
ਹਾੜ੍ਹ ਸੁਦੀ ਤਿੱਥੀ ਇਕਾਦਸ਼ੀ (29-30 ਮੱਧ ਰਾਤ 2.43ਤੱਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਤੁਲਾ ’ਚ
ਮੰਗਲ ਕਰਕ ’ਚ
ਬੁੱੱਧ ਮਿਥੁਨ ’ਚ
ਗੁਰੂ ਮੇਖ ’ਚ
ਸ਼ੁੱਕਰ ਕਰਕ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਹਾੜ੍ਹ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 8(ਹਾੜ੍ਹ), ਹਿਜਰੀ ਸਾਲ 1944, ਮਹੀਨਾ : ਜਿਲਹਿਜ, ਤਰੀਕ : 10, ਸੂਰਜ ਉਦੇ ਸਵੇਰੇ 5.30 ਵਜੇ, ਸੂਰਜ ਅਸਤ ਸ਼ਾਮ 7.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸੁਵਾਤੀ (ਸ਼ਾਮ 4.30ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ, ਯੋਗ : ਸਿੱਧ (29-30 ਮੱਧ ਰਾਤ 3.43 ਤਕ) ਅਤੇ ਮਗਰੋਂ ਯੋਗ ਸਾਧਿਆ, ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ, (ਬਾਅਦ ਦੁਪਹਿਰ 3.01 ਤੋਂ ਲੈ ਕੇ 29-30 ਮੱਧ ਰਾਤ 2.43 ਤਕ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਿਤੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਹਰੀ ਸ਼ਯਨੀ ਇਕਾਦਸ਼ੀ ਵਰਤ, ਸ਼੍ਰੀ ਵਿਸ਼ਣੂ ਸ਼ਯਨ ਉਤਸਵ, ਚਤਰਮਾਸ ਵਰਤ ਨਿਯਮ ਆਦਿ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)