ਮੀਨ ਰਾਸ਼ੀ ਵਾਲਿਆਂ ਦਾ ਜ਼ਮੀਨੀ ਜਾਇਦਾਦੀ ਕੰਮਾਂ ਲਈ ਸਿਤਾਰਾ ਚੰਗਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Wednesday, Apr 26, 2023 - 02:53 AM (IST)
ਮੇਖ : ਵੱਡੇ ਲੋਕ ਅਤੇ ਸੱਜਣ ਸਾਥੀ ਆਪ ਦੀ ਗੱਲ ਧਿਆਨ, ਧੀਰਜ ਅਤੇ ਹਮਦਰਦੀ ਨਾਲ ਸੁਣਨਗੇ ਪਰ ਫੈਮਿਲੀ ਫਰੰਟ ’ਤੇ ਨਾਰਾਜ਼ਗੀ, ਤਣਾਤਣੀ ਬਣੀ ਰਹੇਗੀ।
ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਯਤਨ ਕਰਨ ’ਤੇ ਕਿਸੇ ਕੰਮਕਾਜੀ ਮੁਸ਼ਕਲ ਨੂੰ ਹਟਾਉਣ ਵਾਲਾ,ਮਾਣ-ਸਨਮਾਨ ਬਣਿਆ ਰਹੇਗਾ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ , ਸਮਾਂ ਸਫਲਤਾ-ਇੱਜ਼ਤਮਾਣ ਵਾਲਾ ਪਰ ਗਲੇ ’ਚ ਖਰਾਬੀ ਦਾ ਡਰ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਹੀ ਕਰੋ।
ਕਰਕ : ਕਿਉਂਕਿ ਸਿਤਾਰਾ ਖਰਚਿਆਂ ਵਾਲਾ ਅਤੇ ਅਰਥ ਮੋਰਚੇ ’ਤੇ ਆਪ ਨੂੰ ਪ੍ਰੇਸ਼ਾਨੀ ਦੇਣ ਵਾਲਾ, ਇਸ ਲਈ ਉਧਾਰੀ ਦੇ ਚੱਕਰ ’ਚ ਨਹੀਂ ਫਸਣਾ ਚਾਹੀਦਾ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ, ਮੈਡੀਸਨ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਕੰਨਿਆ : ਜਿਹੜੇ ਵੀ ਕੰਮ ਲਈ ਸੋਚ ਵਿਚਾਰ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਵੱਡੇ ਲੋਕ ਆਪ ਦੇ ਪ੍ਰਤੀ ਸਾਫਟ ਹਮਦਰਦਾਨਾ ਰੁਖ ਰੱਖਣਗੇ।
ਤੁਲਾ : ਯਤਨ ਕਰਨ ’ਤੇ ਆਪ ਦੀ ਕੋਈ ਸਕੀਮ ਸਿਰੇ ਚੜ੍ਹੇਗੀ, ਇਰਾਦਿਆਂ ’ਚ ਮਜ਼ਬੂਤੀ ਰਹੇਗੀ, ਕੰਮਕਾਜੀ ਪਲਾਨਿੰਗ ’ਚੋਂ ਰੁਕਾਵਟ ਮੁਸ਼ਕਲ ਹਟੇਗੀ।
ਬ੍ਰਿਸ਼ਚਕ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਆਪ ਦਾ ਪੇਟ ਵਿਗੜਿਆ-ਵਿਗੜਿਆ ਰਹੇਗਾ, ਕਿਸੇ ਹੇਠ ਆਪਣੀ ਕੋਈ ਪੇਮੈਂਟ ਵੀ ਨਾ ਫਸਾਓ।
ਧਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਹਰ ਮਾਮਲੇ ਨੂੰ ਇਕ ਹੀ ਨਜ਼ਰ ਨਾਲ ਦੇਖਣਗੇ।
ਕੁੰਭ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸਾਥੀ -ਸਹਿਯੋਗੀ ਆਪ ਦੀ ਗੱਲ ਧਿਆਨ ਨਾਲ ਸੁਣਨਗੇ।
ਮੀਨ : ਜ਼ਮੀਨੀ ਜਾਇਦਾਦੀ ਕੰਮਾਂ ਲਈ ਸਿਤਾਰਾ ਚੰਗਾ, ਜੇ ਕੋਈ ਕੰਮ ਅੱਗੇ ਵਧ ਨਾ ਰਿਹਾ ਹੋਵੇ ਤਾਂ ਯਤਨ ਕਰ ਲਓ, ਉਸ ’ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋ ਜਾਵੇਗੀ।
26 ਅਪ੍ਰੈਲ 2023,ਬੁੱਧਵਾਰ
ਵਿਸਾਖ ਸੁਦੀ ਤਿੱਥੀ ਛੱਠ (ਪੁਰਵ ਦੁਪਹਿਰ 11.28ਤਕ) ਅਤੇ ਮਗਰੋਂ ਤਿੱਥੀ ਸਪਤਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਮਿਥੁਨ ’ਚ
ਮੰਗਲ ਮਿਥੁਨ ’ਚ
ਬੁੱਧ ਮੇਖ ’ਚ
ਗੁਰੂ ਮੇਖ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਵਿਸਾਖ ਪ੍ਰਵਿਸ਼ਟੇ 13, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 6(ਵਿਸਾਖ), ਹਿਜਰੀ ਸਾਲ 1944, ਮਹੀਨਾ : ਸ਼ਵਾਲ, ਤਰੀਕ : 5, ਸੂਰਜ ਉਦੇ ਸਵੇਰੇ 5.52 ਵਜੇ, ਸੂਰਜ ਅਸਤ ਸ਼ਾਮ 6.59 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸੁ (ਪੂਰਾ ਦਿਨ ਰਾਤ) ਯੋਗ : ਸੁਕਰਮਾ (ਸਵੇਰੇ 8.06 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਮਿਥੁਨ ਰਾਸ਼ੀ ’ਤੇ (26-27 ਮੱਧ ਰਾਤ 12.18 ਤਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਗੰਗਾ ਜਯੰਤੀ, ਮੇਲਾ ਗੰਗਾ ਸਪਤਮੀ (ਹਰਿਦੁਆਰ),ਸ਼੍ਰੀ ਰਾਮਾਨੁਜਚਾਰਿਆ ਜਯੰਤੀ) 26-27 ਅਪ੍ਰੈਲ)
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)