ਸਿੰਘ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਕੰਮਾਂ ਲਈ ਬਿਹਤਰ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Saturday, Jan 07, 2023 - 02:55 AM (IST)

ਮੇਖ : ਕੰਮਕਾਜੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਜਨਰਲ ਤੌਰ ’ਤੇ ਸਮਾਂ ਸਫ਼ਲਤਾ ਦੇਣ ਅਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ।
ਬ੍ਰਿਖ : ਸਿਤਾਰਾ ਕੰਮਕਾਜੀ ਦਸ਼ਾ ਬਿਹਤਰ ਰੱਖਣ ਵਾਲਾ ਹੋਵੇਗਾ, ਯਤਨ ਕਰਨ ’ਤੇ ਆਪ ਦਾ ਕੋਈ ਉਲਝਿਆ ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ।
ਮਿਥੁਨ : ਜਿਹੜੇ ਲੋਕ ਆਪਣਾ ਖੁਦ ਦਾ ਕੋਈ ਕੰਮ-ਧੰਦਾ ਕਰਦੇ ਹਨ, ਉਨ੍ਹਾਂ ਨੂੰ ਉਸ ਦਾ ਚੰਗਾ ਲਾਭ ਮਿਲੇਗਾ ਅਤੇ ਉਨ੍ਹਾਂ ਦੀ ਕੋਈ ਕੰਮਕਾਜੀ ਰੁਕਾਵਟ ਮੁਸ਼ਕਿਲ ਵੀ ਹਟੇਗੀ।
ਕਰਕ : ਸਮਾਂ ਠੀਕ ਨਹੀਂ, ਹਾਨੀ-ਪ੍ਰੇਸ਼ਾਨੀ ਦਾ ਡਰ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਕੋਈ ਪੇਮੈਂਟ ਕਿਸੇ ਦੇ ਹੇਠਾਂ ਫਸਣ ਦਿਓ, ਨੁਕਸਾਨ ਦਾ ਡਰ।
ਸਿੰਘ : ਸਿਤਾਰਾ ਕੰਮਕਾਜੀ ਕੰਮਾਂ ਲਈ ਬਿਹਤਰ, ਸਫ਼ਲਤਾ ਮਿਲੇਗੀ, ਉਂਝ ਆਪ ਨੂੰ ਕਿਸੇ ਨਾ ਕਿਸੇ ਮੁਸ਼ਕਿਲ ਝਮੇਲੇ ਨਾਲ ਨਿਪਟਣਾ ਪੈ ਸਕਦਾ ਹੈ।
ਕੰਨਿਆ : ਸਿਤਾਰਾ ਕਿਸੇ ਉਲਝੇ-ਰੁਕੇ ਕੰਮ ਨੂੰ ਸੰਵਾਰਨ ਅਤੇ ਇੱਜ਼ਤ-ਮਾਣ ਵਧਾਉਣ ਵਾਲਾ, ਵਪਾਰ-ਕਾਰੋਬਾਰ ’ਚ ਲਾਭ ਦੇਣ ਵਾਲਾ ਸਮਾਂ ਚੰਗਾ।
ਤੁਲਾ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਯਤਨ ਕਰਨ ’ਤੇ ਕਿਸੇ ਰੁਕਾਵਟ-ਮੁਸ਼ਕਿਲ ’ਤੇ ਵੀ ਆਪ ਦਾ ਕੰਟਰੋਲ ਵਧੇਗਾ।
ਬ੍ਰਿਸ਼ਚਕ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਸੀਮਾ ’ਚ ਖਾਣਾ-ਪੀਣਾ ਸਹੀ ਰਹੇਗਾ ਪਰ ਸਮਾਂ ਸਿਹਤ ਲਈ ਕਮਜ਼ੋਰ ਬਣੇਗਾ।
ਧਨ : ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਸਮਾਂ ਸਿਹਤ ਲਈ ਕਮਜ਼ੋਰ ਬਣੇਗਾ।
ਮਕਰ : ਸਿਤਾਰਾ ਅਹਿਤਿਆਤ, ਪ੍ਰੇਸ਼ਾਨੀ ਵਾਲਾ, ਨੁਕਸਾਨ-ਪ੍ਰੇਸ਼ਾਨੀ ਦਾ ਵੀ ਡਰ ਪਰ ਵਧਦੇ ਵੈਰ-ਵਿਰੋਧ ਦੇ ਕਾਰਨ ਆਪ ਲਈ ਮੁਸ਼ਕਲਾਂ ਸਮੱਸਿਆਵਾਂ ਜਾਗਣਗੀਆਂ।
ਕੁੰਭ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਤਰ੍ਹਾਂ ਵਿਜਈ ਰੱਖੇਗਾ, ਧਾਰਮਿਕ ਕੰਮਾਂ ’ਚ ਰੁਚੀ, ਕੋਈ ਸਕੀਮ ਸਿਰੇ ਚੜ੍ਹੇਗੀ।
ਮੀਨ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਪ੍ਰੋਗਰਾਮਿੰਗ ਸਿਰੇ ਚੜ੍ਹੇਗੀ।
7 ਜਨਵਰੀ 2023, ਸ਼ਨੀਵਾਰ
ਪੋਹ ਸੁਦੀ ਤਿਥੀ ਪੁੰਨਿਆ (7 ਜਨਵਰੀ ਦਿਨ-ਰਾਤ ਅਤੇ ਅਗਲੇ ਦਿਨ (8 ਜਨਵਰੀ) ਸਵੇਰੇ 7.08 ਤੱਕ) ਅਤੇ ਮਗਰੋਂ ਤਿਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਮਿਥੁਨ ’ਚ
ਮੰਗਲ ਬ੍ਰਿਖ ’ਚ
ਬੁੱਧ ਧਨ ’ਚ
ਗੁਰੂ ਮੀਨ ’ਚ
ਸ਼ੁੱਕਰ ਮਕਰ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਪੋਹ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ : 1944, ਮਿਤੀ : 17 (ਪੋਹ), ਹਿਜਰੀ ਸਾਲ 1444, ਮਹੀਨਾ : ਜਮਾਦਿ ਉਲ ਸਾਨੀ ਤਰੀਕ : 14, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.36 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸ (7-8 ਮੱਧ ਰਾਤ 3.08 ਤੱਕ) ਅਤੇ ਮਗਰੋਂ ਨਕਸ਼ੱਤਰ ਪੁੱਖ, ਯੋਗ : ਏਂਦਰ (ਸਵੇਰੇ 8.54 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਮਿਥੁਨ ਰਾਸ਼ੀ ’ਤੇ (ਰਾਤ 8.24 ਤੱਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਮਾਘ ਵਦੀ ਪੱਖ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)