ਮੇਖ ਰਾਸ਼ੀ ਵਾਲਿਆਂ ਨੂੰ ਵਪਾਰ ''ਚ ਮਿਲੇਗੀ ਸਫ਼ਲਤਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Sunday, Jan 01, 2023 - 01:14 AM (IST)

ਮੇਖ : ਵਪਾਰਕ ਅਤੇ ਕੰਮਕਾਜੀ ਕੰਮਾਂ ’ਚ ਸਫਲਤਾ ਮਿਲੇਗੀ, ਯਤਨਾਂ ਪ੍ਰੋਗਰਾਮਾਂ ’ਚ ਕਦਮ ਬੜਤ ਵੱਲ ਪਰ ਘਰੇਲੂ ਮੋਰਚੇ ’ਤੇ ਟੈਨਸ਼ਨ-ਪ੍ਰੇਸ਼ਾਨੀ-ਤਣਾਤਣੀ ਰਹਿ ਸਕਦੀ ਹੈ।
ਬ੍ਰਿਖ : ਸਿਤਾਰਾ ਉਲਝਣਾਂ, ਮੁਸ਼ਕਿਲਾਂ, ਪੇਚੀਦਗੀਆਂ ਵਾਲਾ, ਇਸ ਲਈ ਨਾ ਤਾਂ ਕੋਈ ਯਤਨ ਸ਼ੁਰੂ ਕਰੋ, ਨਾ ਹੀ ਕਿਸੇ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰੋ।
ਮਿਥੁਨ : ਮਿੱਟੀ-ਰੇਤਾ-ਬਜਰੀ-ਕੰਸਟ੍ਰੱਕਸ਼ਨ ਮਟੀਰੀਅਲ, ਟਿੰਬਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਵੈਸੇ ਵੀ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।
ਕਰਕ : ਨਾ ਤਾਂ ਕੋਈ ਸਰਕਾਰੀ ਕੰਮ ਅਨਮੰਨੇ ਮਨ ਨਾਲ ਕਰੋ ਅਤੇ ਨਾ ਹੀ ਲਿਖਣ ਪੜ੍ਹਨ ਦੇ ਕਿਸੇ ਕੰਮ ਨੂੰ ਲਾਪ੍ਰਵਾਹੀ ਨਾਲ ਕਰੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
ਸਿੰਘ : ਕਿਉਂਕਿ ਜਨਰਲ ਹਾਲਾਤ ’ਚ ਰੁਕਾਵਟਾਂ ਮੁਸ਼ਕਿਲਾਂ ਪੈਦਾ ਹੁੰਦੀਆਂ ਰਹਿ ਸਕਦੀਆਂ ਹਨ, ਇਸ ਲਈ ਆਪ ਨੂੰ ਹਰ ਕੰਮ ’ਚ ਐਕਟਿਵ ਅਤੇ ਸੁਚੇਤ ਰਹਿਣਾ ਹੋਵੇਗਾ।
ਕੰਨਿਆ : ਸਿਤਾਰਾ ਸਿਹਤ ਲਈ ਕਮਜ਼ੋਰ, ਵੈਸੇ ਡਰਾਈਵਿੰਗ ਵੀ ਸੁਚੇਤ ਰਹਿ ਕੇ ਹੀ ਕਰੋ ਕਿਉਂਕਿ ਕਿਧਰੇ ਸੱਟ ਲੱਗਣ ਦਾ ਡਰ ਰਹਿ ਸਕਦਾ ਹੈ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਸਫਲਤਾ ਮਿਲੇਗੀ ਪਰ ਤਬੀਅਤ ’ਚ ਤੇਜ਼ੀ ਬਣੀ ਰਹੇਗੀ।
ਬ੍ਰਿਸ਼ਚਕ : ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਕਿਉਂਕਿ ਕਾਫੀ ਸਰਗਰਮ ਰਹਿਣਗੇ, ਇਸ ਲਈ ਉਨ੍ਹਾਂ ਤੋਂ ਜਿੰਨਾ ਫਾਸਲਾ ਰੱਖੋ ਓਨਾ ਹੀ ਸਹੀ ਰਹੇਗਾ।
ਧਨ : ਸਿਤਾਰਾ ਸੰਤਾਨ ਲਈ ਕਮਜ਼ੋਰ, ਸੰਤਾਨ ਨਾਲ ਕਿਸੇ ਨਾ ਕਿਸੇ ਗੱਲ ’ਤੇ ਵਿਚਾਰਕ ਭੇਦਭਾਵ ਵੀ ਰਹਿਣਦਾ ਡਰ ਰਹਿ ਸਕਦਾ ਹੈ।
ਮਕਰ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜਦੌੜ ਸ਼ਾਇਦ ਪੂਰਾ ਨਤੀਜਾ ਨਾ ਦੇਵੇਗੀ ਵੈਸੇ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਠੀਕ ਠਾਕ ਰਹਿਣਗੇ।
ਕੁੰਭ : ਹਲਕੀ ਸੋਚ ਅਤ ਨੇਚਰ ਵਾਲੇ ਕਿਸੇ ਵੀ ਸਾਥੀ ਜਾਂ ਮਿੱਤਰ ਨੂੰ ਨਾ ਤਾਂ ਜ਼ਿਆਦਾ ਲਿਫਟ ਦਿਓ ਅਤੇ ਨਾ ਹੀ ਉਸ ’ਤੇ ਜ਼ਿਆਦਾ ਭਰੋਸਾ ਕਰੋ।
ਮੀਨ : ਬੇਸ਼ੱਕ ਕਾਰੋਬਾਰੀ ਕੰਮਾਂ ਲਈ ਸਿਤਾਰਾ ਤਾਂ ਚੰਗਾ ਹੈ ਤਾਂ ਵੀ ਆਪ ਨੂੰ ਆਪਣੇ ਕੰਮਾਂ ’ਚ ਬੇ-ਧਿਆਨੀ ਨਹੀਂ ਵਰਤਣੀ ਚਾਹੀਦੀ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।
1 ਜਨਵਰੀ 2023, ਐਤਵਾਰ
ਪੋਹ ਸੁਦੀ ਤਿੱਥੀ ਦਸਮੀ (ਸ਼ਾਮ 7.12 ਤਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਮੀਨ ’ਚ
ਮੰਗਲ ਬ੍ਰਿਖ ’ਚ
ਬੁੱੱਧ ਮਕਰ ’ਚ
ਗੁਰੂ ਮੀਨ ’ਚ
ਸ਼ੁੱਕਰ ਮਕਰ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਪੋਹ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 11 (ਪੋਹ), ਹਿਜਰੀ ਸਾਲ 1444, ਮਹੀਨਾ : ਜਮਾਦਿ ਉਲਸਾਨੀ ਤਰੀਕ : 8, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ ਸ਼ਾਮ 5.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (ਦੁਪਹਿਰ 12.48 ਤੱਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਸਿੱਧ (1 ਜਨਵਰੀ ਦਿਨ ਰਾਤ ਅਤੇ ਅਗਲੇ ਦਿਨ (2 ਜਨਵਰੀ) ਸਵੇਰ 6.57 ਤੱਕ), ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦੁਪਹਿਰ 12.48 ਤੱਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅੰਗਰੇਜ਼ੀ ਸਾਲ 2023 ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)