ਕੁੰਭ ਰਾਸ਼ੀ ਵਾਲਿਆਂ ਦੀ ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ,ਇਰਾਦਿਆਂ ’ਚ ਮਿਲੇਗੀ ਸਫਲਤਾ
Sunday, Aug 28, 2022 - 02:12 AM (IST)

ਮੇਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚੋਂ ਨਾ ਸਿਰਫ ਪੇਚੀਦਗੀ ਹਟੇਗੀ ਸਗੋਂ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਵੀ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਅਦਾਲਤੀ ਕੰਮਾਂ ਲਈ ਕਿਸੇ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਆਪਣੇ ਗੁੱਸੇ ’ਤੇ ਕਾਬੂ ਰੱਖੋ, ਜਨਰਲ ਹਾਲਾਤ ਵੀ ਸੁਧਰਨਗੇ।
ਮਿਥੁਨ : ਵੱਡੇ ਲੋਕਾਂ ਦੇ ਰੁਖ ’ਚ ਸਹਿਯੋਗ-ਸੁਪੋਰਟ ਰਹੇਗੀ ਅਤੇ ਉਹ ਆਪ ਦੀ ਗੱਲ ਧੀਰਜ ਅਤੇ ਹਮਦਰਦੀ ਨਾਲ ਸੁਣਨਗੇ, ਸ਼ਤਰੂ ਆਪ ਦੀ ਪਕੜ ’ਚ ਰਹਿਣਗੇ।
ਕਰਕ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਨੂੰ ਸੰਵਾਰਨ ਅਤੇ ਕਿਸੇ ਪੇਚੀਦਾ ਬਣ ਚੁੱਕੇ ਕੰਮਕਾਜੀ ਕੰਮ ਨੂੰ ਬਿਹਤਰ ਬਣਾਉਣ ਵਾਲਾ, ਤੇਜ ਪਭਾਵ ਬਣਿਆ ਰਹੇਗਾ।
ਸਿੰਘ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਜਿਸ ਕੰਮ ਲਈ ਸੋਚੋਗੇ ਜਾਂ ਮਨ ਬਣਾਓਗੇ ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।
ਕੰਨਿਆ : ਖਰਚਿਆਂ ਦਾ ਜ਼ੋਰ, ਇਸ ਲਈ ਅਰਥ ਤੰਗੀ ਨਾਲ ਵਾਸਤਾ ਰਹੇਗਾ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫੱਸੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ।
ਤੁਲਾ : ਮਿੱਟੀ-ਰੇਤਾ-ਬਜਰੀ ਟਿੰਬਰ ਪੱਥਰ ਕੰਸਟ੍ਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।
ਬ੍ਰਿਸ਼ਚਕ : ਕਿਸੇ ਅਫਸਰ ਦਾ ਸੁਪੋਰਟਿਵ ਰੁਖ ਆਪ ਦੀ ਕਿਸੇ ਸਰਕਾਰੀ ਮੁਸ਼ਕਲ ਨੂੰ ਸੰਵਾਰਨ ’ਚ ਹੈਲਪਫੁਲ ਹੋ ਸਕਦਾ ਹੈ, ਮਾਣ-ਸਨਮਾਨ ਦੀ ਪ੍ਰਾਪਤੀ।
ਧਨ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਭੱਜਦੌੜ ਕਰਨ ’ਤੇ ਕੋਈ ਉਲਝਿਆ ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ ਪਰ ਰਾਹੂ ਦੀ ਸਥਿਤੀ ਸੰਤਾਨ ਲਈ ਕਮਜ਼ੋਰ।
ਮਕਰ : ਪੇਟ ਦੇ ਮਾਮਲੇ ’ਚ ਸੁਚੇਤ ਰਹਿਣਾ ਜ਼ਰੂਰੀ, ਕੋਈ ਵੀ ਕੰਮ ਜਲਦਬਾਜ਼ੀ ’ਚ ਫਾਈਨਲ ਕਰਨ ਤੋਂ ਪਰਹੇਜ਼ ਕਰਨਾ ਸਹੀ ਰਹੇਗਾ।
ਕੁੰਭ : ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਕੋਸ਼ਿਸ਼ਾਂ,ਇਰਾਦਿਆਂ, ਮਨੋਰਥਾਂ, ਸੰਕਲਪਾਂ ’ਚ ਸਫਲਤਾ ਮਿਲੇਗੀ, ਸ਼ੁੱਭ ਕੰਮਾਂ ’ਚ ਧਿਆਨ।
ਮੀਨ : ਕਮਜ਼ੋਰ ਸਿਤਾਰਾ ਅਤੇ ਕਮਜ਼ੋਰ ਮਨੋਬਲ ਕਰ ਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ, ਮਨ ਟੈਂਸ ਅਸ਼ਾਂਤ ਵੀ ਰਹੇਗਾ।
28 ਅਗਸਤ 2022, ਐਤਵਾਰ
ਭਾਦੋਂ ਵਦੀ ਤਿੱਥੀ ਏਕਮ (ਬਾਅਦ ਦੁਪਹਿਰ 2.46 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਸਿੰਘ ’ਚ
ਮੰਗਲ ਬ੍ਰਿਖ ’ਚ
ਬੁੱਧ ਕੰਨਿਆ ’ਚ
ਗੁਰੂ ਮੀਨ ’ਚ
ਸ਼ੁੱਕਰ ਕਰਕ ’ਚ
ਸ਼ਨੀ ਮਕਰ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2079, ਭਾਦੋਂ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 6 (ਭਾਦੋਂ), ਹਿਜਰੀ ਸਾਲ 1444, ਮਹੀਨਾ : ਮੁਹੱਰਰਮ, ਤਰੀਕ : 29, ਸੂਰਜ ਉਦੇ ਸਵੇਰੇ 6.05 ਵਜੇ, ਸੂਰਜ ਅਸਤ ਸ਼ਾਮ 6.52 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਰਵਾ ਫਾਲਗੁਣੀ (ਰਾਤ 9.56 ਤੱਕ) ਅਤੇ ਮਗਰੋ ਨਕਸ਼ੱਤਰ ਉਤਰਾ ਫਾਲਗੁਣੀ , ਯੋਗ : ਸਿੱਧ (28.29 ਮੱਧ ਰਾਤ 1.43 ਤੱਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ : ਸਿੰਘ ਰਾਸ਼ੀ ’ਤੇ (28-29 ਮੱਧ ਰਾਤ 4.15 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ ,ਦਿਵਸ ਅਤੇ ਤਿਉਹਾਰ : ਭਾਦੋਂ ਸੁਦੀ ਪੱਖ ਸ਼ੁਰੂ, ਚੰਦਰ ਦਰਸ਼ਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)