ਮੇਖ, ਕਰਕ, ਕੰਨਿਆ ਸਿਤਾਰਾ ਦੁਪਹਿਰ ਤੱਕ ਬਿਹਤਰ, ਜਾਣੋ ਪੂਰੇ ਦਿਨ ਰਾਸ਼ੀਫਲ

08/06/2022 2:35:22 AM

ਮੇਖ : ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਵਾਲਾ, ਸਫਲਤਾ ਦੇਣ ਵਾਲਾ ਪਰ ਬਾਅਦ ’ਚ ਸਮਾਂ ਪ੍ਰੇਸ਼ਾਨੀ ਦੇਣ ਅਤੇ ਆਪੋਜ਼ਿਟ ਹਾਲਾਤ ਬਣਾਉਣ ਵਾਲਾ।

ਬ੍ਰਿਖ : ਸਿਤਾਰਾ ਦੁਪਹਿਰ ਤੱਕ ਦੁਸ਼ਮਣਾਂ ਨੂੰ ਜਗਾਈ ਰੱਖਣ ਅਤੇ ਮਨ ਨੂੰ ਟੈਂਸ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਘਰੇਲੂ ਫ੍ਰੰਟ ’ਤੇ ਪ੍ਰੇਸ਼ਾਨੀ ਅਤੇ ਤਣਾਤਣੀ ਰੱਖਣ ਵਾਲਾ।

ਮਿਥੁਨ : ਸਿਤਾਰਾ ਦੁਪਹਿਰ ਤੱਕ ਬਿਹਤਰ, ਸਕੀਮਾਂ ਪ੍ਰੋਗਰਾਮ ਸਿਰੇ ਚੜ੍ਹਣਗੇ ਪਰ ਬਾਅਦ ’ਚ ਮਨੋਬਲ ’ਚ ਟੁੱਟਣ ਦਾ ਅਹਿਸਾਸ ਵਧੇਗਾ ਮਨ ’ਚ ਵੀ ਅਸਥਿਰਤਾ ਵਧੇਗੀ।

ਕਰਕ : ਸਿਤਾਰਾ ਦੁਪਹਿਰ ਤੱਕ ਸਫਲਤਾ ਦੇਣ, ਇੱਜ਼ਤਮਾਣ ਵਧਾਉਣ ਵਾਲਾ, ਵਿਰੋਧੀ ਵੀ ਆਪ ਅੱਗੇ ਟਿਕ ਨਾ ਸਕਣਗੇ ਪਰ ਬਾਅਦ ’ਚ ਧਾਰਮਿਕ ਕੰਮਾਂ ’ਚ ਜੀਅ ਨਾ ਲੱਗੇਗਾ, ਮਾਨਸਿਕ ਉਦਾਸੀ ਵਧੇਗੀ।

ਸਿੰਘ : ਦੁਪਹਿਰ ਤੱਕ ਕਿਸੇ ਕੰਮਕਾਜ ਨੂੰ ਨਿਪਟਾਉਣ ਅਤੇ ਆਪ ਨੂੰ ਦੂਜਿਆਂ ’ਤੇ ਹਾਵੀ-ਪ੍ਰਭਾਵੀ ਰੱਖਣ ਵਾਲਾ ਸਮਾਂ ਪਰ ਬਾਅਦ ’ਚ ਜਾਇਦਾਦੀ ਕੰਮਾਂ ’ਚ ਬਾਧਾ ਮੁਸ਼ਕਲ ਦੇ ਜਾਗਣ ਦਾ ਡਰ ਵਧੇਗਾ।

ਕੰਨਿਆ : ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਹਰ ਫ੍ਰੰਟ ’ਤੇ ਸਫਲਤਾ ਦੇ ਰਸਤੇ ਖੋਲ੍ਹਣ ਵਾਲਾ ਸਮਾਂ ਪਰ ਬਾਅਦ ’ਚ ਘਟੀਆ ਲੋਕਾਂ ਤੋਂ ਫਾਸਲਾ ਬਣਾ ਕੇ ਰੱਖੋ।

ਤੁਲਾ : ਸਿਤਾਰਾ ਦੁਪਹਿਰ ਤੱਕ ਕੰਮਕਾਜੀ ਕੰਮਾਂ ਲਈ ਚੰਗਾ, ਯਤਨ ਕਰਨ ’ਤੇ ਕੋਈ ਪ੍ਰੋਗਰਾਮ ਵੀ ਸਿਰੇ ਚੜ੍ਹੇਗਾ ਪਰ ਬਾਅਦ ’ਚ ਅਰਥ ਦਸ਼ਾ ਕਮਜ਼ੋਰ ਬਣੇਗੀ।

ਬ੍ਰਿਸ਼ਚਕ : ਸਿਤਾਰਾ ਦੁਪਹਿਰ ਤੱਕ ਅਹਿਤਿਆਤ, ਪ੍ਰੇਸ਼ਾਨੀ, ਨੁਕਸਾਨ ਅਤੇ ਆਪੋਜ਼ਿਟ ਹਾਲਾਤ ਰੱਖਣ ਵਾਲਾ ਪਰ ਬਾਅਦ ’ਚ ਮਨ ਨੈਗੇਟਿਵ ਸੋਚ ਜ਼ੋਰ ਫੜੇਗੀ।

ਧਨ : ਸਿਤਾਰਾ ਦੁਪਹਿਰ ਤੱਕ ਆਮਦਨ ਵਾਲਾ, ਕਾਰੋਬਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਮੁਸ਼ਕਿਲਾਂ ਨੂੰ ਵਧਾਉਣ ਵਾਲਾ ਬਣੇਗਾ।

ਮਕਰ : ਦੁਪਹਿਰ ਤੱਕ ਕੋਈ ਵੀ ਯਤਨ-ਉਹ ਸਰਕਾਰੀ ਜਾ ਗੈਰ-ਸਰਕਾਰੀ ਕੰਮ ਨਾਲ ਜੁੜਿਆ ਹੋਵੇ, ਲਾਇਟਲੀ ਨਾ ਕਰੋ ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ।

ਕੁੰਭ : ਸਿਤਾਰਾ ਦੁਪਹਿਰ ਤੱਕ ਬਿਹਤਰ , ਇਰਾਦਿਆਂ ’ਚ ਸਫਲਤਾ ਮਿਲੇਗੀ ਪਰ ਬਾਅਦ’ਚ ਕਿਸੇ ਅਫਸਰ ਦੀ ਨਾਰਾਜ਼ਗੀ ਆਪ ਦੀ ਪ੍ਰੇਸ਼ਾਨੀਆਂ ਵਧਾਉਣ ਵਾਲੀ ਹੋਵੇਗੀ।

ਮੀਨ : ਸਿਤਾਰਾ ਦੁਪਹਿਰ ਤੱਕ ਪੇਟ ਲਈ ਠੀਕ ਨਹੀਂ, ਇਸ ਲਈ ਖਾਣ-ਪੀਣ ’ਚ ਲਾਪ੍ਰਵਾਹੀ ਨਾ ਵਰਤੋ ਪਰ ਬਾਅਦ ’ਚ ਸਮਾਂ ਬਾਧਾਵਾਂ ਮੁਸ਼ਕਿਲਾਂ ਵਾਲਾ, ਪੰਗੇ ਅਤੇ ਮੁਸ਼ਕਲਾਂ ਵੀ ਸਿਰ ਉਠਾਉਣਗੀਆਂ।

6 ਅਗਸਤ 2022, ਸ਼ਨੀਵਾਰ

ਸਾਉਣ ਸੁਦੀ ਤਿੱਥੀ ਨੌਮੀ (6-7 ਮੱਧ ਰਾਤ 2.11 ਤੱਕ) ਅਤੇ ਮਗਰੋਂ ਤਿੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਤੁਲਾ ’ਚ

ਮੰਗਲ ਮੇਖ ’ਚ

ਬੁੱਧ ਸਿੰਘ ’ਚ

ਗੁਰੂ ਮੀਨ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਸਾਉਣ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 15 (ਸਾਉਣ), ਹਿਜਰੀ ਸਾਲ 1444, ਮਹੀਨਾ : ਮੁਹੱਰਰਮ, ਤਰੀਕ : 7, ਸੂਰਜ ਉਦੇ ਸਵੇਰੇ 5.51 ਵਜੇ, ਸੂਰਜ ਅਸਤ ਸ਼ਾਮ 7.16 ਵਜੇ (ਜਲੰਧਰ ਟਾਈਮ) ਨਕਸ਼ੱਤਰ : ਵਿਸ਼ਾਖਾ (ਸ਼ਾਮ 5.51 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ, ਯੋਗ : ਸ਼ੁਕਲ (ਦੁਪਹਿਰ 12.41 ਤੱਕ) ਅਤੇ ਮਗਰੋਂ ਯੋਗ ਬ੍ਰਹਮ, ਚੰਦਰਮਾ : ਤੁਲਾ ਰਾਸ਼ੀ ’ਤੇ (ਦੁਪਹਿਰ 12.06 ਤੱਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਨੌਂ ਤੋਂ ਸਾਢੇ ਸਾਢੇ ਦਸ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News