ਮਕਰ ਰਾਸ਼ੀ ਵਾਲਿਆਂ ਦੀ ਧਾਰਮਿਕ ਕੰਮਾਂ ''ਚ ਰੁਚੀ ਘਟੇਗੀ, ਦੇਖੋ ਆਪਣੀ ਰਾਸ਼ੀ
Saturday, Mar 15, 2025 - 04:54 AM (IST)

ਮੇਖ : ਨਾ ਤਾਂ ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਰੋ ਅਤੇ ਨਾ ਹੀ ਨੁਕਸਾਨ ਪਹੁੰਚਾਉਣ ਦੀ ਉਨ੍ਹਾਂ ਦੀ ਤਾਕਤ ਦੀ ਘੱਟ ਕੀਮਤ ਲਗਾਓ।
ਬ੍ਰਿਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਸ਼ਤਰੂ ਕਮਜ਼ੋਰ ਰਹਿਣਗੇ, ਤੇਜ ਪ੍ਰਭਾਅ ਬਣਿਆ ਰਹੇਗਾ।
ਮਿਥੁਨ : ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਬੇ-ਨਤੀਜਾ ਸਿੱਧ ਹੋ ਸਕਦਾ ਹੈ, ਇਸ ਲਈ ਅਦਾਲਤੀ ਕੰਮ ਨੂੰ ਟਾਲ ਦਿਓ।
ਕਰਕ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਿੰਮਤੀ-ਉਤਸ਼ਾਹੀ ਅਤੇ ਕੰਮਕਾਜੀ ਤੌਰ ’ਤੇ ਐਕਟਿਵ ਅਤੇ ਇਫੈਕਟਿਵ ਰੱਖੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਸਿੰਘ : ਬੇਸ਼ਕ ਕਾਰੋਬਾਰੀ ਕੰਮਾਂ ਲਈ ਸਿਤਾਰਾ ਤਾਂ ਚੰਗਾ ਹੈ, ਤਾਂ ਵੀ ਕਾਰੋਬਾਰੀ ਕੰਮਾਂ ਨੂੰ ਕੋਤਾਹੀ ਨਾਲ ਅਟੈਂਡ ਨਾ ਕਰੋ, ਡਿਗਣ ਫਿਸਲਣ ਦਾ ਡਰ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫ਼ਲਤਾ ਮਿਲੇਗੀ ਪਰ ਸੁਭਾਅ ’ਚ ਗੁੱਸੇ ਦਾ ਅਸਰ ਵਧੇਗਾ।
ਤੁਲਾ : ਉਲਝਣਾਂ-ਝਗੜਿਆਂ-ਪੇਚੀਦਗੀਆਂ ਕਰਕੇ ਮਨ ਅਸ਼ਾਂਤ ਪ੍ਰੇਸ਼ਾਨ ਰਹੇਗਾ, ਨੁਕਸਾਨ ਦਾ ਡਰ, ਇਸ ਲਈ ਸਫ਼ਰ ਤੋਂ ਬਚੋ।
ਬ੍ਰਿਸ਼ਚਕ : ਖੇਤੀ ਉਤਪਾਦਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਧਨ : ਕਿਸੇ ਵੀ ਸਰਕਾਰੀ ਕੰਮ ਲਈ ਯਤਨ ਲਾਇਟਲੀ ਨਾ ਕਰੋ, ਕਿਉਂਕਿ ਸਿਤਾਰਾ ਕਮਜ਼ੋਰ ਹੈ, ਮਨ ਵੀ ਕੁਝ ਡਰਿਆ-ਡਰਿਆ ਰਹੇਗਾ।
ਮਕਰ : ਧਾਰਮਿਕ ਕੰਮਾਂ ’ਚ ਰੁਚੀ ਘੱਟ ਹੋਵੇਗੀ, ਸੋਚ ਵਿਚਾਰ ’ਚ ਨੈਗੇਟਿਵਿਟੀ ਬਣੀ ਰਹਿਣ ਕਰਕੇ ਸੋਚੇ ਵਿਚਾਰੇ ਬਗੈਰ ਕੋਈ ਕੰਮ ਫਾਈਨਲ ਨਾ ਕਰੋ।
ਕੁੰਭ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਲਾਪਰਵਾਹੀ ਨਾ ਵਰਤੋ, ਸਫ਼ਰ ਵੀ ਨਾ ਕਰਨਾ ਸਹੀ ਰਹੇਗਾ।
ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਤੇਜ ਪ੍ਰਭਾਅ ਬਣਿਆ ਰਹੇਗਾ ਪਰ ਫੈਮਿਲੀ ਫ੍ਰੰਟ ’ਤੇ ਕਿਹਾ ਸੁਣੀ ਰਹਿਣ ਦਾ ਡਰ।
15 ਮਾਰਚ 2025, ਸ਼ਨੀਵਾਰ
ਚੇਤ ਵਦੀ ਤਿੱਥੀ ਏਕਮ (ਬਾਅਦ ਦੁਪਹਿਰ 2.34 ਤੱਕ) ਅਤੇ ਮਗਰੋਂ ਤਿੱਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਕੰਨਿਆ ’ਚ
ਮੰਗਲ ਮਿਥੁਨ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਚੇਤ ਪ੍ਰਵਿਸ਼ਟੇ 2, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 24 (ਫੱਗਣ), ਹਿਜਰੀ ਸਾਲ 1446, ਮਹੀਨਾ : ਰਮਜ਼ਾਨ, ਤਰੀਕ : 14, ਸੂਰਜ ਉਦੇ ਸਵੇਰੇ 6.42 ਵਜੇ, ਸੂਰਜ ਅਸਤ ਸ਼ਾਮ 6.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਫਾਲਗੁਣੀ (ਸਵੇਰੇ 8.54 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਗੰਡ (ਦੁਪਹਿਰ ਦੋ ਵਜੇ ਤੱਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਚੇਤ ਵਦੀ ਪੱਖ ਸ਼ੁਰੂ, ਹੋਲਾ ਮੇਲਾ (ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਪਾਉਂਟਾ ਸਾਹਿਬ), ਬਸੰਤ ਉਤਸਵ, ਧੁਲੇਂਦੀ। ਉਪਭੋਗਤਾ ਦਿਵਸ।
(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)