ਇਨ੍ਹਾਂ 4 ਰਾਸ਼ੀਆਂ ''ਤੇ ਹੋਵੇਗੀ ਪੈਸੇ ਦੀ ਬਾਰਿਸ਼ ! ਕਰੀਅਰ ''ਚ ਮਿਲੇਗੀ ਵੱਡੀ ਸਫਲਤਾ
4/3/2026 7:43:59 PM
ਨੈਸ਼ਨਲ ਡੈਸਕ : ਹਿੰਦੂ ਕੈਲੰਡਰ ਅਨੁਸਾਰ ਵੈਸਾਖ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ, ਜੋ ਇਸ ਸਾਲ 3 ਅਪ੍ਰੈਲ ਤੋਂ ਸ਼ੁਰੂ ਹੋ ਕੇ 1 ਮਈ ਤੱਕ ਚੱਲੇਗਾ। ਜੋਤਿਸ਼ ਸ਼ਾਸਤਰ ਅਨੁਸਾਰ ਇਹ ਮਹੀਨਾ ਕੁਝ ਵਿਸ਼ੇਸ਼ ਰਾਸ਼ੀਆਂ ਲਈ ਬਹੁਤ ਹੀ ਲੱਕੀ ਰਹਿਣ ਵਾਲਾ ਹੈ। ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਕਰੀਅਰ ਵਿੱਚ ਜ਼ਬਰਦਸਤ ਵਾਧਾ, ਨੌਕਰੀ ਵਿੱਚ ਤਰੱਕੀ ਅਤੇ ਆਰਥਿਕ ਲਾਭ ਹੋਣ ਦੇ ਸ਼ੁਭ ਯੋਗ ਬਣ ਰਹੇ ਹਨ।
ਜਾਣੋ ਕਿਹੜੀਆਂ ਹਨ ਉਹ ਲੱਕੀ ਰਾਸ਼ੀਆਂ:
•ਮੇਖ ਰਾਸ਼ੀ: ਵੈਸਾਖ ਮਹੀਨੇ 'ਚ ਮੇਖ ਰਾਸ਼ੀ ਵਾਲਿਆਂ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਹੋਵੇਗਾ। ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਮਿਲਣ ਦੀ ਪ੍ਰਬਲ ਸੰਭਾਵਨਾ ਹੈ ਅਤੇ ਵਪਾਰੀਆਂ ਦੀ ਕੋਈ ਵੱਡੀ ਡੀਲ ਫਾਈਨਲ ਹੋ ਸਕਦੀ ਹੈ। ਇਸ ਤੋਂ ਇਲਾਵਾ ਵਾਹਨ ਜਾਂ ਜਾਇਦਾਦ ਖਰੀਦਣ ਦੇ ਯੋਗ ਵੀ ਬਣ ਰਹੇ ਹਨ। ਬਿਹਤਰ ਨਤੀਜਿਆਂ ਲਈ ਰੋਜ਼ਾਨਾ ਸੂਰਜ ਨੂੰ ਜਲ (ਅਰਘਿਆ) ਦੇਣਾ ਸ਼ੁਭ ਰਹੇਗਾ।
• ਬ੍ਰਿਖ ਰਾਸ਼ੀ: ਇਸ ਰਾਸ਼ੀ ਦੇ ਜਾਤਕਾਂ ਦੀ ਸਖ਼ਤ ਮਿਹਨਤ ਰੰਗ ਲਿਆਵੇਗੀ। ਖਾਸ ਕਰਕੇ ਕ੍ਰਿਏਟਿਵ (Creative) ਖੇਤਰ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲੇਗਾ। ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ ਅਤੇ ਵਿਦੇਸ਼ ਵਿੱਚ ਨੌਕਰੀ ਮਿਲਣ ਦੇ ਰਾਹ ਵੀ ਖੁੱਲ੍ਹ ਸਕਦੇ ਹਨ।
•ਸਿੰਘ ਰਾਸ਼ੀ: ਸਿੰਘ ਰਾਸ਼ੀ ਵਾਲਿਆਂ ਦੇ ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ ਅਤੇ ਆਮਦਨ ਵਧਣ ਦੇ ਸੰਕੇਤ ਹਨ। ਲੰਬੇ ਸਮੇਂ ਤੋਂ ਅਟਕੀ ਹੋਈ ਕੋਈ ਡੀਲ ਫਾਈਨਲ ਹੋ ਸਕਦੀ ਹੈ ਅਤੇ ਨਵੀਂ ਨੌਕਰੀ ਮਿਲਣ ਦੇ ਵੀ ਚੰਗੇ ਯੋਗ ਹਨ।
•ਬ੍ਰਿਸ਼ਚਕ ਰਾਸ਼ੀ: ਇਨ੍ਹਾਂ ਲੋਕਾਂ ਦਾ ਕਰੀਅਰ ਇਸ ਮਹੀਨੇ ਖੂਬ ਚਮਕੇਗਾ। ਅਚਾਨਕ ਕੋਈ ਵੱਡਾ ਲਾਭ ਹੋ ਸਕਦਾ ਹੈ ਅਤੇ ਰੁਕਿਆ ਹੋਇਆ ਪੈਸਾ ਵਾਪਸ ਮਿਲਣ ਦੀ ਉਮੀਦ ਹੈ। ਕੋਈ ਸ਼ੁਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ ਜੋ ਪਰਿਵਾਰ ਵਿੱਚ ਖੁਸ਼ੀਆਂ ਲੈ ਕੇ ਆਵੇਗਾ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
