ਕੁੰਭ ਰਾਸ਼ੀ ਵਾਲਿਆਂ ਦਾ ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

Wednesday, Jan 14, 2026 - 06:04 AM (IST)

ਕੁੰਭ ਰਾਸ਼ੀ ਵਾਲਿਆਂ ਦਾ ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ ਰਹੇਗਾ, ਤੁਸੀਂ ਵੀ ਦੇਖੋ ਆਪਣੀ ਰਾਸ਼ੀ

ਮੇਖ : ਸਿਤਾਰਾ ਸਿਹਤ ਲਈ ਅਹਿਤਿਆਤ ਵਾਲਾ, ਖਾਣ-ਪੀਣ ’ਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ, ਕਿਸੇ ਹੇਠ ਆਪਣੀ ਕੋਈ ਪੇਮੈਂਟ ਵੀ ਨਾ ਫਸਣ ਦਿਓ।
ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਮਨ ਅਤੇ ਸੋਚ ਨੈਗਟਿਵਿਟੀ ਦੇ ਪ੍ਰਭਾਵ ’ਚ ਰਹੇਗੀ, ਫੈਮਿਲੀ ਫਰੰਟ ’ਤੇ ਵੀ ਤਣਾਅ ਰਹੇਗਾ।
ਮਿਥੁਨ : ਸ਼ਤਰੂ ਨੁਕਸਾਨ ਪਹੁੰਚਾਉਣ ਲਈ ਹਰ ਦਾਅ ਖੇਡ ਸਕਦੇ ਹਨ, ਇਸ ਲਈ ਆਪ ਨੂੰ ਪੂਰੀ ਤਰ੍ਹਾਂ ਅੱਖਾਂ ਖੋਲ੍ਹ ਕੇ ਰੱਖਣੀਆਂ ਚਾਹੀਦੀਆਂ ਹਨ।
ਕਰਕ : ਸੰਤਾਨ ਦੀ ਕਿਸੇ ਵੀ ਸਮੱਸਿਆ ਨੂੰ ਸੋਚ ਸਮਝ ਕੇ ਹੈਂਡਲ ਕਰੋ, ਕਿਉਂਕਿ ਸ਼ਾਇਦ ਉਹ ਹਰ ਮਾਮਲੇ ’ਚ ਪੂਰੀ ਤਰ੍ਹਾਂ ਆਪ ਦੇ ਨਾਲ ਤਾਲਮੇਲ ਨਾ ਕਰੇਗੀ।
ਸਿੰਘ : ਕੋਰਟ-ਕਚਹਿਰੀ ਦੇ ਕਿਸੇ ਵੀ ਕੰਮ ਨੂੰ ਤਿਆਰੀ ਦੇ ਬਗੈਰ ਹੱਥ ’ਚ ਨਾ ਲਓ, ਕਿਉਂਕਿ ਸਿਤਾਰਾ ਆਪ ਲਈ ਫੇਵਰੇਵਲ ਨਹੀਂ ਹੈ।
ਕੰਨਿਆ : ਹਲਕੀ ਸੋਚ ਅਤੇ ਨੇਚਰ ਵਾਲੇ ਸਾਥੀ ਆਪ ਲਈ ਕਿਸੇ ਨਾ ਕਿਸੇ ਮੁਸ਼ਕਲ ਨੂੰ ਪੈਦਾ ਕਰਨ ਦਾ ਕਾਰਨ ਬਣ ਸਕਦੇ ਹਨ।
ਤੁਲਾ : ਕਿਉਂਕਿ ਸਿਤਾਰਾ ਅਰਥ ਦਸ਼ਾ ਲਈ ਕਮਜ਼ੋਰ ਹੈ, ਇਸਲਈ ਨਾ ਤਾਂ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਉਧਾਰੀ ਦੇ ਕਿਸੇ ਚੱਕਰ ’ਚ ਫਸੋ।
ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ਅਸ਼ਾਂਤ-ਪ੍ਰੇਸ਼ਾਨ ਅਤੇ ਡਿਸਟਰਬ ਜਿਹਾ ਰਹਿ ਸਕਦਾ ਹੈ, ਸਫਰ ਵੀ ਟਾਲ ਦਿਓ।
ਧਨ : ਧਿਆਨ ਰੱਖੋ ਕਿ ਉਲਝਣਾਂ-ਝਮੇਲਿਆਂ ਕਰ ਕੇ ਆਪ ਦਾ ਕੋਈ ਬਣਿਆ ਬਣਾਇਆ ਕੰਮ ਫਿਰ ਤੋਂ ਪਟਰੀ ਤੋਂ ਉਤਰ ਨਾ ਜਾਵੇ।
ਮਕਰ : ਮਿੱਟੀ, ਰੇਤਾ, ਬਜਰੀ ਅਤੇ ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਕੁੰਭ : ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ, ਧਿਆਨ ਰੱਖੋ ਕਿ ਕੋਈ ਨਵੀਂ ਸਰਕਾਰੀ ਕੰਪਲੀਕੇਸ਼ਨ ਨਾ ਪੈਦਾ ਹੋ ਜਾਵੇ।
ਮੀਨ : ਬੇਸ਼ਕ ਗਲਤ ਕੰਮਾਂ ਵੱਲ ਭਟਕਦੇ ਆਪਣੇ ਮਨ ’ਤੇ ਕਾਬੂ ਰੱਖਣਾ ਸਹੀ ਰਹੇਗਾ, ਕੋਈ ਵੀ ਕੰਮ ਜਾਂ ਕੋਸ਼ਿਸ਼ ਬੇਧਿਆਨੀ ਨਾਲ ਨਾ ਕਰੋ।

14 ਜਨਵਰੀ 2026, ਬੁੱਧਵਾਰ
ਮਾਘ ਸੁਦੀ ਤਿੱਥੀ ਇਕਾਦਸ਼ੀ (ਸ਼ਾਮ 5.53 ਤਕ) ਅਤੇ ਮਗਰੋਂ ਤਿੱਥੀ ਦੁਆਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਧਨ ’ਚ 
ਚੰਦਰਮਾ    ਬ੍ਰਿਸ਼ਚਕ ’ਚ 
ਮੰਗਲ      ਧਨ ’ਚ
 ਬੁੱਧ         ਧਨ ’ਚ 
 ਗੁਰੂ        ਮਿਥੁਨ ’ਚ 
 ਸ਼ੁੱਕਰ      ਮਕਰ ’ਚ 
 ਸ਼ਨੀ       ਮੀਨ ’ਚ
 ਰਾਹੂ       ਕੁੰਭ ’ਚ                                                     
 ਕੇਤੂ       ਸਿੰਘ ’ਚ  

ਬਿਕ੍ਰਮੀ ਸੰਮਤ : 2082, ਮਾਘ ਪ੍ਰਵਿਸ਼ਟੇ 1 , ਰਾਸ਼ਟਰੀ ਸ਼ਕ ਸੰਮਤ : 1947, ਮਿਤੀ : 24 (ਪੋਹ) ਹਿਜਰੀ ਸਾਲ 1447, ਮਹੀਨਾ : ਰਜਬ, ਤਰੀਕ : 24, ਸੂਰਜ ਉਦੇ ਸਵੇਰੇ 7.31 ਵਜੇ, ਸੂਰਜ ਅਸਤ : ਸ਼ਾਮ 5.43 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (14-15 ਮੱਧ ਰਾਤ 3.04 ਤਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਗੰਡ (ਸ਼ਾਮ 7.56 ਤਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), 14-15 ਮੱਧ ਰਾਤ 3.04 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ, ਦਿਸ਼ਾ ਲਈ ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ, ਪੁਰਬ, ਦਿਵਸ ਅਤੇ  ਤਿਓਹਾਰ : ਛੱਠ ਤਿਲਾ ਇਕਾਦਸ਼ੀ ਵਰਤ, ਸੂਰਜ ਨਿਰਯਾਣ ਉਤਰਾਯਣ ਸ਼ੁਰੂ, ਬ੍ਰਿਕਮੀ ਮਾਘ ਸੰਕ੍ਰਾਂਤੀ, ਸੂਰਜ ਬਾਅਦ ਦੁਪਹਿਰ 3.06 (ਜਲੰਧਰ ਟਾਈਮ) ’ਤੇ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। 
- (ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Sandeep Kumar

Content Editor

Related News