ਤੁਹਾਡੇ Weight Loss ਦੇ ਸਫ਼ਰ ''ਤੇ ਬ੍ਰੇਕ ਲਗਾ ਸਕਦੀਆਂ ਹਨ ਇਹ 6 ਗ਼ਲਤੀਆਂ!

Friday, Mar 10, 2023 - 12:03 PM (IST)

ਤੁਹਾਡੇ Weight Loss ਦੇ ਸਫ਼ਰ ''ਤੇ ਬ੍ਰੇਕ ਲਗਾ ਸਕਦੀਆਂ ਹਨ ਇਹ 6 ਗ਼ਲਤੀਆਂ!

ਨਵੀਂ ਦਿੱਲੀ (ਬਿਊਰੋ) -  ਅਜੋਕੇ ਦੌਰ ਵਿਚ ਭਾਰ ਵਧਣ ਅਤੇ ਮੋਟਾਪੇ ਦੀ ਸਮੱਸਿਆ ਆਮ ਹੋ ਗਈ ਹੈ। ਦੁਨੀਆ ਭਰ ਵਿਚ ਵੱਡੀ ਗਿਣਤੀ ਵਿੱਚ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਪਰ ਪਿਛਲੇ ਕੁਝ ਸਾਲਾਂ ਵਿਚ ਇਸ ਬਾਰੇ ਲੋਕਾਂ ਵਿਚ ਜਾਗਰੂਕਤਾ ਵੀ ਵੱਧ ਰਹੀ ਹੈ। ਮੋਟਾਪੇ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੇ ਕੋਲ ਸਹੀ ਜਾਣਕਾਰੀ ਹੈ ਤਾਂ ਤੁਸੀਂ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਵਿਚ ਮਾਮੂਲੀ ਬਦਲਾਅ ਕਰਕੇ ਭਾਰ ਘਟਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਉਨ੍ਹਾਂ 6 ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਤੋਂ ਤੁਹਾਨੂੰ ਭਾਰ ਘਟਾਉਣ ਦੇ ਦੌਰਾਨ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਬੇਹੱਦ ਘੱਟ ਭੋਜਨ ਕਰਨਾ

ਮੋਟਾਪਾ ਘੱਟ ਕਰਨ ਲਈ ਭੋਜਨ ਨੂੰ ਸੰਤੁਲਿਤ ਮਾਤਰਾ 'ਚ ਖਾਣਾ ਚਾਹੀਦਾ ਹੈ ਪਰ ਲੋਕ ਅਕਸਰ ਭਾਰ ਘਟਾਉਣ ਲਈ ਆਪਣਾ ਭੋਜਨ ਛੱਡਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਗੈਸ, ਕਮਜ਼ੋਰੀ ਅਤੇ ਪੌਸ਼ਟਿਕਤਾ ਦੀ ਕਮੀ ਹੋ ਸਕਦੀ ਹੈ।

PunjabKesari

ਤਣਾਅ ਲੈਣਾ

ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਤਣਾਅ ਵਿਚ ਰਹਿਣਾ ਆਮ ਹੈ। ਹੁਣ ਤਣਾਅ ਦੀ ਸਮੱਸਿਆ ਹਰ ਵਰਗ ਅਤੇ ਉਮਰ ਦੇ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਜਦੋਂ ਤੁਸੀਂ ਤਣਾਅ ਵਿੱਚ ਹੁੰਦੇ ਹੋ, ਤਾਂ ਤੁਹਾਡਾ ਸਰੀਰ ਕੋਰਟੀਸੋਲ ਨਾਮਕ ਇੱਕ ਹਾਰਮੋਨ ਛੱਡਦਾ ਹੈ ਜੋ ਤੁਹਾਡੇ ਮੈਟਾਬੋਲਿਜ਼ਮ ਨੂੰ ਹੌਲੀ ਕਰ ਦਿੰਦਾ ਹੈ। ਹੌਲੀ ਮੈਟਾਬੋਲਿਜ਼ਮ ਤੁਹਾਡੇ ਭਾਰ ਘਟਾਉਣ ਦੀ ਯਾਤਰਾ ਵਿੱਚ ਰੁਕਾਵਟ ਬਣ ਸਕਦਾ ਹੈ।

PunjabKesari

ਦੇਰ ਨਾਲ ਜਾਗਣਾ

ਜੇਕਰ ਤੁਸੀਂ ਭਾਰ ਘਟਾਉਣ ਲਈ ਸਹੀ ਡਾਈਟ ਲੈ ਰਹੇ ਹੋ ਅਤੇ ਡਾਈਟ 'ਚ ਸਾਰੀਆਂ ਜ਼ਰੂਰੀ ਚੀਜ਼ਾਂ ਨੂੰ ਸ਼ਾਮਲ ਕਰ ਰਹੇ ਹੋ ਪਰ ਘੱਟ ਨੀਂਦ ਲੈਂਦੇ ਹੋ ਜਾਂ ਦੇਰ ਨਾਲ ਸੌਂਦੇ ਹੋ ਤਾਂ ਇਹ ਆਦਤ ਤੁਹਾਡੇ ਭਾਰ ਘਟਾਉਣ 'ਚ ਰੁਕਾਵਟ ਬਣ ਸਕਦੀ ਹੈ। ਇਹ ਤੁਹਾਡੀ ਬਾਇਓਲਾਜਿਕਲ ਕਲਾਕ (ਜੈਵਿਕ ਘੜੀ) ਨੂੰ ਖਰਾਬ ਕਰਦੀ ਹੈ ਅਤੇ ਮੈਟਾਬੋਲਿਜ਼ਮ 'ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਜਿਸ ਨਾਲ ਭਾਰ ਘੱਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਘੱਟ ਪਾਣੀ ਪੀਣਾ

ਜੇਕਰ ਤੁਸੀਂ ਭਾਰ ਘਟਾਉਣ ਦੇ ਦੌਰਾਨ ਘੱਟ ਪਾਣੀ ਪੀਂਦੇ ਹੋ, ਤਾਂ ਕਮਜ਼ੋਰੀ ਅਤੇ ਬੇਹੋਸ਼ੀ ਦੀ ਸੰਭਾਵਨਾ ਵੱਧ ਜਾਂਦੀ ਹੈ, ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਮੈਟਾਬੋਲਿਜ਼ਮ ਵੀ ਪ੍ਰਭਾਵਿਤ ਹੁੰਦਾ ਹੈ।

ਜ਼ਿਆਦਾ ਕਸਰਤ ਕਰਨਾ 

ਭਾਰ ਘਟਾਉਣ ਦੀ ਪ੍ਰਕਿਰਿਆ ਵਿਚ, ਤੁਹਾਨੂੰ ਜ਼ਿਆਦਾ ਕਸਰਤ ਕਰਨ ਤੋਂ ਬਚਣਾ ਚਾਹੀਦਾ ਹੈ। ਓਨੀ ਹੀ ਕਸਰਤ ਕਰੋ ਜਿੰਨਾ ਤੁਹਾਡਾ ਸਰੀਰ ਹੈਂਡਲ ਕਰ ਸਕਦਾ ਹੈ ਕਿਉਂਕਿ ਜ਼ਿਆਦਾ ਕਸਰਤ ਨਾਲ ਮਾਸਪੇਸ਼ੀਆਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

PunjabKesari

ਫਾਈਬਰ ਦੀ ਮਾਤਰਾ ਨੂੰ ਘੱਟ ਕਰਨਾ

ਭਾਰ ਘਟਾਉਣ ਦੇ ਦੌਰਾਨ ਬਹੁਤ ਸਾਰੇ ਲੋਕ ਪੌਸ਼ਟਿਕ ਭੋਜਨ ਨਹੀਂ ਖਾਂਦੇ ਅਤੇ ਫਾਈਬਰ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਢਿੱਡ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਜੇਕਰ ਤੁਸੀਂ ਵੀ ਭਾਰ ਘੱਟ ਕਰ ਰਹੇ ਹੋ ਤਾਂ ਇਨ੍ਹਾਂ ਗਲਤੀਆਂ ਤੋਂ ਬਚੋ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

sunita

Content Editor

Related News