ਪੈਰਾਂ ਦੀ ਬਦਬੂ ਤੋਂ ਪਰੇਸ਼ਾਨ ਲੋਕ ਬੇਕਿੰਗ ਸੋਡੇ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ

06/26/2022 6:01:19 PM

ਨਵੀਂ ਦਿੱਲੀ— ਗਰਮੀ 'ਚ ਪਸੀਨਾ ਵੀ ਖ਼ੂਬ ਆਉਂਦਾ ਹੈ। ਪਸੀਨੇ ਕਾਰਨ ਅਕਸਰ ਪੈਰਾਂ 'ਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਬਦਬੂ ਨੂੰ ਦੂਰ ਕਰਨ ਲਈ ਕਈ ਵਾਰ ਸਾਨੂੰ ਦੂਜਿਆਂ ਦੇ ਸਾਹਮਣੇ ਸ਼ਰਮਿੰਦਗੀ ਵੀ ਝੱਲਣੀ ਪੈਂਦੀ ਹੈ। ਪੈਰਾਂ 'ਚ ਪਸੀਨਾ ਆਉਣ ਨਾਲ ਕਈ ਵਾਰ ਉੱਥੇ ਬੈਕਟੀਰੀਆ ਪੈਦਾ ਹੋਣ ਲੱਗਦੇ ਹੈ ਜੋ ਡੈੱਡ ਸਕਿਨ ਨੂੰ ਖਾਂਦੇ ਹਨ ਅਤੇ ਪੈਰਾਂ 'ਚ ਅਜੀਬ ਤਰ੍ਹਾਂ ਦੀ ਬਦਬੂ ਆਉਣ ਲੱਗਦੀ ਹੈ। ਇਸ ਬਦਬੂ ਤੋਂ ਛੁਟਕਾਰਾ ਪਾਉਣ ਲਈ ਲੋਕ ਪੈਰਾਂ 'ਤੇ ਕਈ ਕ੍ਰੀਮਸ ਜਾਂ ਖੂਸ਼ਬੂਦਾਰ ਲੋਸ਼ਨ ਦੀ ਵਰਤੋਂ ਕਰਦੇ ਹਨ, ਜਿਸ ਨਾਲ ਪੈਰਾਂ ਨੂੰ ਬਦਬੂ ਤੋਂ ਛੁਟਕਾਰਾ ਪਾਉਣ ਲਈ ਲੋਕ ਪੈਰਾਂ 'ਤੇ ਕਈ ਕ੍ਰੀਮਾਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਪੈਰਾਂ ਨੂੰ ਬਦਬੂ ਘਟਣ ਦੀ ਬਜਾਏ ਹੋਰ ਵਧ ਜਾਂਦੀ ਹੈ। ਜੇ ਤੁਸੀਂ ਵੀ ਅਕਸਰ ਪੈਰਾਂ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਪੈਰਾਂ ਦੀ ਬਦਬੂ ਤੋਂ ਮਿੰਟਾਂ 'ਚ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਫਟਕੜੀ
ਫਟਕੜੀ ਦੀ ਵਰਤੋਂ ਸਦੀਆਂ ਤੋਂ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾ ਰਹੀ ਹੈ। ਫਟਕੜੀ ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਨਾਲ ਭਰਪੂਰ ਹੁੰਦੀ ਹੈ, ਜੋ ਪੈਰਾਂ ਦੀ ਬਦਬੂ ਦੂਰ ਕਰਨ 'ਚ ਮਦਦ ਕਰਦੇ ਹਨ। ਪੀਸੀ ਹੋਈ ਫਟਕੜੀ ਨੂੰ ਕੋਸੇ ਪਾਣੀ ਦੀ ਬਾਲਟੀ 'ਚ ਪਾਓ। ਫਿਰ ਇਸ 'ਚ ਪੈਰਾਂ ਨੂੰ 15 ਮਿੰਟ ਤਕ ਭਿਓਂ ਕੇ ਰੱਖੋ। ਫਿਰ ਬਾਹਰ ਕੱਢ ਕੇ ਸਾਬਣ ਨਾਲ ਪੈਰਾਂ ਨੂੰ ਧੋ ਲਓ।

PunjabKesari
2. ਗਿਲਸਰੀਨ
ਗਿਲਸਰੀਨ ਨੂੰ ਫਟਕੜੀ 'ਚ ਮਿਲਾ ਕੇ ਇਸ ਨੂੰ ਘੋਲ ਕੇ ਤਿਆਰ ਕਰ ਲਓ। ਫਿਰ ਰੋਜ਼ਾਨਾ ਜੁੱਤੇ ਜਾਂ ਸੈਂਡਲ ਪਹਿਣਨ ਤੋਂ ਪਹਿਲਾਂ ਇਸ ਘੋਲ ਨੂੰ ਆਪਣੇ ਪੈਰਾਂ 'ਤੇ ਲਗਾਓ। ਇਸ ਨਾਲ ਪੈਰਾਂ 'ਚੋਂ ਬਦਬੂ ਨਹੀਂ ਆਵੇਗੀ।
3. ਸਿਰਕਾ
ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਸਿਰਕਾ ਪੈਰਾਂ ਦੀ ਬਦਬੂ ਨੂੰ ਦੂਰ ਕਰਨ 'ਚ ਕਾਫੀ ਕਾਰਗਾਰ ਸਾਬਤ ਹੁੰਦਾ ਹੈ। ਕੋਸੇ ਪਾਣੀ 'ਚ 1 ਕੱਪ ਸਿਰਕਾ ਪਾਓ ਅਤੇ ਫਿਰ ਇਸ 'ਚ ਆਪਣੇ ਪੈਰਾਂ ਨੂੰ ਲਗਭਗ 15 ਮਿੰਟ ਤਕ ਡੁੱਬੋ ਕੇ ਰੱਖੋ। ਫਿਰ ਸਾਬਣ ਨਾਲ ਪੈਰਾਂ ਨੂੰ ਧੋ ਲਓ। ਇਸ ਨਾਲ ਪੈਰਾਂ ਦੇ ਬੈਕਟੀਰੀਆ ਦੇ ਨਾਲ-ਨਾਲ ਬਦਬੂ ਵੀ ਦੂਰ ਹੋ ਜਾਵੇਗੀ।

PunjabKesari
4. ਚਾਹ ਪੱਤੀ
ਚਾਹ ਪੱਤੀ 'ਚ ਟੈਨਿਕ ਐਸਿਡ ਹੁੰਦਾ ਹੈ ਜੋ ਬੈਕਟੀਰੀਆ ਨੂੰ ਖਤਮ ਕਰਨ 'ਚ ਮਦਦਗਾਰ ਹੈ। ਟੀ ਬੈਗ ਜਾਂ ਚਾਹਪੱਤੀ ਨੂੰ ਕੱਪੜਿਆਂ 'ਚ ਬੰਨ ਕੇ ਜੁੱਤੀਆਂ ਦੇ ਕਿਨਾਰਿਆਂ 'ਤੇ ਰੱਖੋ। ਚਾਹ ਪੱਤੀ ਨੂੰ ਉਬਾਲ ਕੇ ਸਾਦੇ ਪਾਣੀ 'ਚ ਮਿਲਾਓ। ਫਿਰ ਪੈਰਾਂ ਨੂੰ 20 ਮਿੰਟ ਇਸ ਪਾਣੀ 'ਚ ਰੱਖੋ, ਬਦਬੂ ਤੋਂ ਰਾਹਤ ਮਿਲੇਗੀ।
5. ਬੇਕਿੰਗ ਸੋਡਾ
ਪੈਰਾਂ ਦੀ ਬਦਬੂ ਨੂੰ ਦੂਰ ਕਰਨ ਲਈ ਬੇਕਿੰਗ ਸੋਡਾ ਵੀ ਕਾਫੀ ਫਾਇਦੇਮੰਦ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ 'ਚ ਬੇਕਿੰਗ ਸੋਡਾ ਪਾਓ ਅਤੇ ਫਿਰ ਇਸ 'ਚ 20 ਮਿੰਟ ਪੈਰਾਂ ਨੂੰ ਡੁੱਬੋ ਕੇ ਰੱਖੋ। ਇਸ ਨਾਲ ਪੈਰਾਂ ਦੀ ਬਦਬੂ ਦੂਰ ਹੋ ਜਾਵੇਗੀ।


Aarti dhillon

Content Editor

Related News