ਗਰਮੀਆਂ 'ਚ ਮੱਛਰਾਂ ਤੋਂ ਹੋ ਪਰੇਸ਼ਾਨ, ਤਾਂ ਅਪਣਾਓ 'ਲਸਣ' ਸਣੇ ਇਹ ਘਰੇਲੂ ਨੁਸਖ਼ੇ

04/02/2023 6:26:13 PM

ਨਵੀਂ ਦਿੱਲੀ- ਮੌਸਮ ਬਦਲਣ ਦੇ ਨਾਲ ਹੀ ਮੱਛਰ ਆਉਣੇ ਸ਼ੁਰੂ ਹੋ ਜਾਂਦੇ ਹਨ। ਗਰਮੀਆਂ 'ਚ ਮੱਛਰਾਂ ਦੀ ਸਮੱਸਿਆ ਕਰਕੇ ਸਾਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਮੱਛਰ ਡੇਂਗੂ ਤੇ ਮਲੇਰੀਆ ਜਿਹੀਆਂ ਗੰਭੀਰ ਬੀਮਾਰੀਆਂ ਦਾ ਵੀ ਕਾਰਨ ਬਣਦਾ ਹੈ। ਇਸ ਲਈ ਸਾਨੂੰ ਮੱਛਰਾਂ ਤੋਂ ਛੁਟਕਾਰਾਂ ਪਾਉਣਾ ਬਹੁਤ ਜ਼ਰੂਰੀ ਹੈ। ਮੱਛਰਾਂ ਤੋਂ ਨਜਿੱਠਣ ਲਈ ਬਾਜ਼ਾਰ 'ਚ ਕਈ ਵਿਕਲਪ ਮੌਜੂਦ ਹਨ, ਪਰ ਇਹ ਘੱਟ ਹੀ ਕੰਮ ਕਰਦੇ ਹਨ। ਬਹੁਤ ਸਾਰੇ ਲੋਕ ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਕੋਇਲ ਅਤੇ ਤਰਲ ਰੀਫਿਲ ਦੀ ਵਰਤੋਂ ਵੀ ਕਰਦੇ ਹਨ ਪਰ ਇਨ੍ਹਾਂ ਦਾ ਅਸਰ ਕੁਝ ਸਮੇਂ ਲਈ ਹੀ ਰਹਿੰਦਾ ਹੈ। ਇਸ ਦੇ ਨਾਲ ਹੀ ਇਨ੍ਹਾਂ 'ਚੋਂ ਨਿਕਲਣ ਵਾਲਾ ਧੂੰਆਂ ਵੀ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ।

ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
ਤੁਹਾਨੂੰ ਦੱਸ ਦੇਈਏ ਕਿ ਘਰ 'ਚ ਮੱਛਰਾਂ ਦੀ ਮੌਜੂਦਗੀ ਡੇਂਗੂ ਅਤੇ ਮਲੇਰੀਆ ਵਰਗੀਆਂ ਜਾਨਲੇਵਾ ਬੀਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਇਸ ਲਈ ਸਮੇਂ ਸਿਰ ਸਾਵਧਾਨੀ ਵਰਤਣੀ ਜ਼ਰੂਰੀ ਹੈ। ਅਜਿਹੇ 'ਚ ਕੁਝ ਕੁਦਰਤੀ ਤਰੀਕਿਆਂ ਦੀ ਮਦਦ ਨਾਲ ਤੁਸੀਂ ਮੱਛਰਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਕਪੂਰ
ਘਰ 'ਚ ਹਮੇਸ਼ਾ ਮੱਛਰ ਤੁਹਾਨੂੰ ਬੇਹੱਦ ਪਰੇਸ਼ਾਨ ਕਰਦੇ ਹਨ ਕਿ ਇਸ ਕਾਰਨ ਤੁਸੀਂ ਪੂਰੀ ਨੀਂਦ ਨਹੀਂ ਲੈ ਪਾਉਂਦੇ ਪਰ ਕੂਪਰ ਇਸ ਸਮੱਸਿਆ ਨੂੰ ਆਸਾਨੀ ਨਾਲ ਹੱਲ ਕਰ ਸਕਦਾ ਹੈ। ਇਸ ਦੇ ਲਈ ਸੌਣ ਤੋਂ ਪਹਿਲਾਂ ਕਮਰੇ 'ਚ ਕਪੂਰ ਜਲਾ ਲਓ। ਇਸ ਦੀ ਖੁਸ਼ਬੂ ਨਾਲ ਮੱਛਰ ਦੂਰ ਭੱਜ ਜਾਂਦੇ ਹਨ ਅਤੇ ਤੁਸੀਂ ਆਰਾਮ ਨਾਲ ਸੌਂ ਸਕਦੇ ਹੋ।

PunjabKesari
ਲੈਵੇਂਡਰ
ਲੈਵੇਂਡਰ ਦੀ ਤੇਜ਼ ਗੰਧ ਮੱਛਰਾਂ ਨੂੰ ਭਜਾਉਣ ਲਈ ਕਾਰਗਰ ਹੈ। ਅਜਿਹੇ 'ਚ ਤੁਸੀਂ ਸੌਣ ਤੋਂ ਪਹਿਲਾਂ ਕਮਰੇ 'ਚ ਲੈਵੇਂਡਰ ਰੂਮ ਫਰੈਸ਼ਨਰ ਦੀ ਵਰਤੋਂ ਕਰ ਸਕਦੇ ਹੋ ਤਾਂ ਜੋ ਤੁਹਾਡੇ ਕਮਰੇ 'ਚ ਮੱਛਰ ਨਾ ਆਉਣ।

ਇਹ ਵੀ ਪੜ੍ਹੋ- ਪ੍ਰੀਮੀਅਮ ਉਤਪਾਦਨ ਦੀ ਵਧੀ ਡਿਮਾਂਡ, TV, ਫੋਨ, ਲੈਪਟਾਪ ਸਮੇਤ ਇਹ ਚੀਜ਼ਾਂ 18 ਫ਼ੀਸਦੀ ਤੱਕ ਹੋਈਆਂ ਮਹਿੰਗੀਆਂ
ਨਿੰਮ ਦਾ ਤੇਲ 
ਮੱਛਰਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਿੰਮ ਦੇ ਤੇਲ 'ਚ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਸਰੀਰ 'ਤੇ ਲਗਾ ਸਕਦੇ ਹੋ। ਇਸ ਦੀ ਬਦਬੂ ਕਾਰਨ ਮੱਛਰ ਕਰੀਬ ਸੱਤ ਤੋਂ ਅੱਠ ਘੰਟੇ ਤੁਹਾਡੇ ਤੋਂ ਦੂਰ ਰਹਿਣਗੇ।

ਨੀਲਗਿਰੀ ਦਾ ਤੇਲ 
ਨੀਲਗਿਰੀ ਦਾ ਤੇਲ ਮੱਛਰਾਂ ਨੂੰ ਭਜਾਉਣ ਲਈ ਬਹੁਤ ਪ੍ਰਭਾਵਸ਼ਾਲੀ ਉਪਾਅ ਹੈ। ਮੱਛਰ ਇਸ ਦੀ ਤੇਜ਼ ਖੁਸ਼ਬੂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਅਜਿਹੀ ਸਥਿਤੀ 'ਚ ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਦਾ ਰਸ ਨੀਲਗਿਰੀ ਦੇ ਤੇਲ 'ਚ ਮਿਲਾ ਕੇ ਸਰੀਰ 'ਤੇ ਲਗਾਓ। ਇਹ ਨੁਸਖ਼ਾ ਚਮੜੀ 'ਤੇ ਚਮਕ ਲਿਆਉਣ ਦਾ ਵੀ ਕੰਮ ਕਰਦਾ ਹੈ।

PunjabKesari
ਲਸਣ
ਲਸਣ ਮੱਛਰਾਂ ਨੂੰ ਭਜਾਉਣ 'ਚ ਬਹੁਤ ਮਦਦਗਾਰ ਹੋ ਸਕਦਾ ਹੈ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਪਹਿਲਾਂ ਲਸਣ ਨੂੰ ਪੀਸ ਕੇ ਪੇਸਟ ਬਣਾ ਲਓ। ਫਿਰ ਲਸਣ ਦੇ ਪੇਸਟ ਨੂੰ ਥੋੜ੍ਹੇ ਜਿਹੇ ਪਾਣੀ 'ਚ ਪਾ ਕੇ ਉਬਾਲ ਲਓ। ਲਸਣ ਦੇ ਰਸ ਨੂੰ ਪਾਣੀ 'ਚ ਮਿਲਾਉਣ ਤੋਂ ਬਾਅਦ ਇਸ ਪਾਣੀ ਨੂੰ ਘਰ ਦੇ ਸਾਰੇ ਕੋਨਿਆਂ 'ਚ ਛਿੜਕ ਦਿਓ।

ਇਹ ਵੀ ਪੜ੍ਹੋ- ਹੁਣ ਆਵੇਗਾ ਚਿਪ ਵਾਲਾ ਈ-ਪਾਸਪੋਰਟ, ਮਈ 'ਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ, ਜਾਣੋ ਖ਼ਾਸੀਅਤ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


Aarti dhillon

Content Editor

Related News