ਇਲਾਇਚੀ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ''ਖੱਟੇ ਡਕਾਰ'' ਦੀ ਸਮੱਸਿਆ ਤੋਂ ਨਿਜ਼ਾਤ, ਜ਼ਰੂਰ ਅਪਣਾਓ
Thursday, Feb 08, 2024 - 01:34 PM (IST)
ਨਵੀਂ ਦਿੱਲੀ- ਭੋਜਨ ਕਰਨ ਤੋਂ ਬਾਅਦ ਡਕਾਰ ਆਉਣੇ ਹਮੇਸ਼ਾ ਆਮ ਗੱਲ ਹੁੰਦੀ ਹੈ। ਆਮ ਤੌਰ 'ਤੇ ਡਕਾਰ ਆਉਣ ਦਾ ਮੁੱਖ ਕਾਰਨ ਭੋਜਨ ਦਾ ਹਜ਼ਮ ਹੋ ਜਾਣਾ ਹੁੰਦਾ ਹੈ ਪਰ ਕਈ ਵਾਰ ਭੋਜਨ ਕਰਨ ਤੋਂ ਬਾਅਦ ਖੱਟੇ ਡਕਾਰ ਆਉਣੇ ਸ਼ੁਰੂ ਹੋ ਜਾਂਦੇ ਹਨ। ਉਸ ਸਮੱਸਿਆਵਾਂ ਦਾ ਸਾਹਮਣਾ ਉਸ ਸਮੇਂ ਕਰਨੀ ਪੈਂਦੀ ਹੈ, ਜਦੋਂ ਡਾਈਜੇਸ਼ਨ ਲਈ ਜ਼ਰੂਰੀ ਅੰਜਾਈਮਸ ਘੱਟ ਪੈ ਜਾਂਦੇ ਹਨ। ਖੱਟੀ ਡਕਾਰ ਆਉਣ 'ਤੇ ਕਈ ਵਾਰ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਕੁਝ ਹੀ ਮਿੰਟਾਂ 'ਚ ਨਿਜ਼ਾਤ ਪਾ ਸਕਦੇ ਹੋ।
ਖੱਟੇ ਡਕਾਰ ਆਉਣ ਦੇ ਕਾਰਨ
. ਜ਼ਰੂਰਤ ਤੋਂ ਜ਼ਿਆਦਾ ਖਾਣਾ
. ਢਿੱਡ 'ਚ ਇਨਫੈਕਸ਼ਨ
. ਬਦਹਜ਼ਮੀ ਦੇ ਕਾਰਨ
. ਸਮੇਂ 'ਤੇ ਨਾ ਖਾਣਾ
. ਸਿਗਰਟ ਜਾਂ ਸ਼ਰਾਬ ਦੀ ਵਰਤੋਂ ਕਰਨਾ
. ਟੈਂਸ਼ਨ ਦੇ ਕਾਰਨ
. ਜ਼ਿਆਦਾ ਮਸਾਲੇਦਾਰ ਭੋਜਨ ਦੀ ਵਰਤੋਂ ਨਾਲ
ਖੱਟੇ ਡਕਾਰ ਦੇ ਘਰੇਲੂ ਉਪਾਅ
1. ਕੈਮੋਮਾਈਲ ਟੀ ਬੈਗ
ਵਾਰ-ਵਾਰ ਡਕਾਰ ਆਉਣ ਦੀ ਸਮੱਸਿਆ ਦੂਰ ਕਰਨ ਲਈ ਕੈਮੋਮਾਈਲ ਟੀ-ਬੈਗ ਨੂੰ ਗਰਮ ਪਾਣੀ 'ਚ ਪਾਓ। 10 ਮਿੰਟ ਬਾਅਦ ਇਸ ਚਾਹ ਨੂੰ ਪੀ ਲਓ। ਇਸ ਨਾਲ ਖੱਟੇ ਡਕਾਰ ਦੀ ਸਮੱਸਿਆ ਦੂਰ ਹੋ ਜਾਵੇਗੀ।
2. ਅਦਰਕ
ਗਰਮ ਪਾਣੀ 'ਚ 1 ਚਮਚਾ ਅਦਰਕ ਦਾ ਰਸ, ਨਿੰਬੂ ਦਾ ਰਸ ਅਤੇ ਸੇਂਧਾ ਨਮਕ ਪਾ ਕੇ ਮਿਲਾ ਲਓ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾ ਕੇ ਦਿਨ 'ਚ 2-3 ਵਾਰ ਪੀਓ। ਇਸ ਨਾਲ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
3. ਪੁਦੀਨਾ
ਪਾਣੀ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਓ। ਫਿਰ ਇਸ 'ਚ ਪੁਦੀਨੇ ਦੀਆਂ ਪੱਤੀਆਂ ਪਾਓ ਅਤੇ 10 ਮਿੰਟ ਬਾਅਦ ਇਸ ਨੂੰ ਪੀ ਲਓ। ਇਸ ਨਾਲ ਵਾਰ-ਵਾਰ ਡਕਾਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
4. ਇਲਾਇਚੀ
ਖੱਟੀ ਡਕਾਰ ਆਉਣ 'ਤੇ ਇਲਾਇਚੀ ਨੂੰ ਚੰਗੀ ਤਰ੍ਹਾਂ ਨਾਲ ਚਬਾਓ। ਰੋਜ਼ਾਨਾ 1 ਇਲਾਇਚੀ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ ਅਤੇ ਇਸ ਨਾਲ ਢਿੱਡ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਨਹੀਂ ਹੁੰਦੀਆਂ ਹਨ।
5. ਗੁੜ
ਖੱਟੀ ਡਕਾਰ ਆਉਣ 'ਤੇ ਤੁਰੰਤ 1 ਗੁੜ ਦਾ ਟੁੱਕੜਾ ਲੈ ਕੇ ਮੂੰਹ 'ਚ ਰੱਖ ਕੇ ਚੂਸ ਲਓ। ਇਸ ਨਾਲ ਤੁਹਾਨੂੰ ਕੁਝ ਮਿੰਟਾਂ 'ਚ ਹੀ ਆਰਾਮ ਮਿਲੇਗਾ।
6. ਲਸਣ
ਲਸਣ ਦੀ ਇਕ ਕਲੀ ਨੂੰ ਕੱਚਾ ਚਬਾ ਕੇ 1 ਗਲਾਸ ਪਾਣੀ ਪੀ ਲਓ। ਇਸ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਅਤੇ ਢਿੱਡ ਵੀ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ।