ਸ਼ਹਿਦ ਅਤੇ ਕਾਲੀ ਮਿਰਚ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਸੁੱਕੀ ਖੰਘ ਤੋਂ ਨਿਜ਼ਾਤ

Thursday, Aug 26, 2021 - 04:36 PM (IST)

ਸ਼ਹਿਦ ਅਤੇ ਕਾਲੀ ਮਿਰਚ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਸੁੱਕੀ ਖੰਘ ਤੋਂ ਨਿਜ਼ਾਤ

ਨਵੀਂ ਦਿੱਲੀ- ਮੌਸਮ 'ਚ ਬਦਲਾਅ ਆਉਣ ਕਾਰਨ ਸਰਦੀ-ਖਾਂਸੀ ਵਰਗੀਆ ਬੀਮਾਰੀਆਂ ਦੀ ਲਪੇਟ 'ਚ ਅਸੀਂ ਆ ਜਾਂਦੇ ਹਾਂ। ਇਸ ਲਈ ਗਲੇ 'ਚ ਸੁੱਕਾਪਨ, ਅੱਖਾਂ ਅਤੇ ਛਾਤੀ 'ਚ ਦਰਦ ਵਰਗੇ ਲੱਛਣ ਸਾਹਮਣੇ ਆਉਂਦੇ ਹਨ। ਸੁੱਕੀ ਖੰਘ ਉਦੋਂ ਹੁੰਦੀ ਹੈ ਜਦੋਂ ਬਲਗਮ ਛਾਤੀ ਅਤੇ ਗਲੇ 'ਚ ਸੁੱਕ ਜਾਂਦੀ ਹੈ। ਇਸ ਦੇ ਲਈ ਕਈ ਲੋਕ ਅੰਗਰੇਜ਼ੀ ਦਵਾਈ ਦੀ ਵਰਤੋਂ ਕਰਦੇ ਹਨ, ਤੁਸੀਂ ਇਸ ਦੀ ਬਜਾਏ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।

ਜਾਣੋ ਗਰਮ ਪਾਣੀ 'ਚ ਸ਼ਹਿਦ ਪੀਣ ਦੇ ਵੱਡੇ ਫਾਇਦਿਆਂ ਬਾਰੇ
1. ਸ਼ਹਿਦ
ਸ਼ਹਿਦ 'ਚ ਅਜਿਹੇ ਐਨਜ਼ਾਈਮ ਹੁੰਦੇ ਹਨ ਜੋ ਖੰਘ ਤੋਂ ਰਾਹਤ ਦਿਵਾਉਣ 'ਚ ਬਹੁਤ ਮਦਦ ਕਰਦੇ ਹਨ, ਇਸ ਲਈ ਦਿਨ 'ਚ ਚਾਰ ਵਾਰ ਇਕ-ਇਕ ਚਮਚ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ।

ਗਰਮ ਪਾਣੀ ਪੀਣ ਦੇ ਫਾਇਦੇ
2. ਗਰਮ ਪਾਣੀ
ਲੂਣ ਵਾਲੇ ਗਰਮ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਦਾ ਦਰਦ ਅਤੇ ਖੰਘ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਬਹੁਤ ਆਰਾਮ ਮਿਲਦਾ ਹੈ।

ਕਾਲੀ ਮਿਰਚ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
3. ਕਾਲੀ ਮਿਰਚ 
ਕਾਲੀ ਚਾਹ ਦੇ ਨਾਲ ਕਾਲੀ ਮਿਰਚ ਦੇ ਦਾਣਿਆਂ ਨੂੰ ਮੂੰਹ 'ਚ ਚਬਾਉਣ ਨਾਲ ਜਾਂ ਫਿਰ ਪੀਸ ਕੇ ਘਿਓ 'ਚ ਭੁੰਨ ਕੇ ਖਾਣ ਨਾਲ ਗਲੇ ਨੂੰ ਬਹੁਤ ਹੱਦ ਤੱਕ ਆਰਾਮ ਮਿਲਦਾ ਹੈ।

ਹਲਦੀ ਦੇ ਇਹ ਬੇਮਿਸਾਲ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
4. ਹਲਦੀ 
ਇਕ ਛੋਟਾ ਚਮਚਾ ਹਲਦੀ ਅਤੇ ਇਕ ਛੋਟਾ ਚਮਚਾ ਪੀਸੀ ਹੋਈ ਕਾਲੀ ਮਿਰਚ ਨੂੰ ਪੀਸ ਕੇ ਅੱਧਾ ਕੱਪ ਪਾਣੀ 'ਚ ਉਬਾਲ ਲਓ ਅਤੇ ਫਿਰ ਇਸ ਨੂੰ ਹੌਲੀ-ਹੌਲੀ ਕਰਕੇ ਚਾਹ ਦੀ ਤਰ੍ਹਾਂ ਪੀਓ।

ਜਾਣੋ ਲਸਣ ਖਾਣ ਦੇ ਫਾਇਦੇ, ਸਰੀਰ ਨੂੰ ਮਿਲਦੇ ਨੇ ਕਈ ਲਾਭ - PTC Punjabi
5. ਲਸਣ
ਲਸਣ ਵੀ ਗਲੇ ਦੀ ਖੰਘ ਨੂੰ ਜਲਦ ਠੀਕ ਕਰਨ 'ਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਦੋ-ਤਿੰਨ ਲਸਣ ਦੀਆਂ ਤੁਰੀਆਂ ਨੂੰ ਇਕ ਕੱਪ ਪਾਣੀ 'ਚ ਉਬਾਲ ਲਓ। ਜਦੋਂ ਪਾਣੀ ਹਲਕਾ ਠੰਡਾ ਹੈ ਜਾਵੇ ਤਾਂ ਇਸ 'ਚ ਸ਼ਹਿਦ ਨੂੰ ਮਿਲਾ ਕੇ ਪੀ ਲਓ। 

ਕੱਚਾ ਪਿਆਜ਼ ਖਾਣ ਨਾਲ ਵੱਧਦੀ ਹੈ ਅੱਖਾਂ ਦੀ ਰੋਸ਼ਨੀ, ਜਾਣੋ ਹੋਰ ਵੀ ਹੈਰਾਨ ਕਰਦੇ ਫਾਇਦੇ
6. ਪਿਆਜ਼
ਅੱਧੇ ਚਮਚ ਪਿਆਜ਼ ਦੇ ਰਸ 'ਚ ਇਕ ਛੋਟਾ ਚਮਚਾ ਸ਼ਹਿਦ ਮਿਲਾਓ ਅਤੇ ਇਸ ਨੂੰ ਦਿਨ 'ਚ ਦੋ-ਤਿੰਨ ਖਾਣਾ ਚਾਹੀਦਾ ਹੈ, ਇਸ ਨੁਸਖ਼ੇ ਨੂੰ ਅਪਣਾਉਣ ਨਾਲ ਤੁਰੰਤ ਆਰਾਮ ਮਿਲੇਗਾ।
 


author

Aarti dhillon

Content Editor

Related News