ਗਲੇ ਦੀ ਇੰਫੈਕਸ਼ਨ ਤੋਂ ਨਿਜ਼ਾਤ ਦਿਵਾਉਣਗੇ ''ਕਾਲੀ ਮਿਰਚ'' ਸਣੇ ਇਹ ਘਰੇਲੂ ਨੁਸਖ਼ੇ

05/13/2022 6:23:09 PM

ਨਵੀਂ ਦਿੱਲੀ- ਗਲਾ ਖਰਾਬ ਹੋਣਾ ਆਮ ਇਕ ਸਮੱਸਿਆ ਹੈ। ਮੌਸਮੀ ਬਦਲਾਅ ਦੇ ਕਾਰਨ ਗਲੇ 'ਚ ਖਰਾਸ਼, ਗਲਾ ਬੈਠ ਜਾਣਾ, ਬਲਗਮ, ਖਾਂਸੀ ਅਤੇ ਸੋਜ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਹੁਤ ਸਾਰੇ ਲੋਕ ਕਫ ਸਿਰਪ ਜਾਂ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ, ਜਿਸ ਦੇ ਬਾਵਜੂਦ ਉਨ੍ਹਾਂ ਨੂੰ ਆਰਾਮ ਨਹੀਂ ਮਿਲਦਾ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦਵਾਈਆਂ ਦੀ ਥਾਂ ਘਰੇਲੂ ਤਰੀਕਿਆਂ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਘਰ ’ਚ ਰੋਜ਼ਾਨਾ ਵਰਤੋਂ ਆਉਣ ਵਾਲੀਆਂ ਕਈ ਅਜਿਹੀਆਂ ਚੀਜਾਂ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
1. ਲਸਣ
ਗਲੇ ਦੀ ਹਰ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਲਸਣ ਦੀ ਕਲੀ ਅਤੇ ਲੌਂਗ ਨੂੰ ਪੀਸ ਲਓ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਕਸ ਕਰਕੇ ਦਿਨ 'ਚ ਘੱਟ ਤੋਂ ਘੱਟ 3 ਵਾਰ ਲਓ। ਇਸ ਨਾਲ ਤੁਹਾਡੀ ਗਲੇ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ।
2. ਕਾਲੀ ਮਿਰਚ
ਗਲੇ ਦੀ ਸਮੱਸਿਆ ਹੋਣ ’ਤੇ ਕਾਲੀਆਂ ਮਿਰਚਾਂ ਅਤੇ ਤੁਲਸੀ ਦੇ ਪੱਤਿਆਂ ਨੂੰ 1 ਕੱਪ ਪਾਣੀ 'ਚ ਪਾ ਕੇ ਉਬਾਲ ਲਓ। ਇਸ ਦਾ ਕਾੜ੍ਹਾ ਬਣਨ ’ਤੇ ਇਸ 'ਚ ਸ਼ਹਿਦ ਮਿਲਾ ਦਿਨ 'ਚ 2 ਵਾਰ ਵਰਤੋਂ ਕਰੋ। ਇਸ ਨਾਲ ਗਲੇ 'ਚ ਖਰਾਸ਼, ਖਾਂਸੀ ਅਤੇ ਇਨਫੈਕਸ਼ਨ ਦੀ ਸਮੱਸਿਆ ਦੂਰ ਹੋ ਜਾਵੇਗੀ।

PunjabKesari
3. ਇਮਲੀ ਦਾ ਪਾਣੀ
ਇਮਲੀ ਨੂੰ ਕੁਝ ਦੇਰ ਪਾਣੀ 'ਚ ਭਿਓਂ ਦਿਓ। ਇਸ ਤੋਂ ਬਾਅਦ ਦਿਨ 'ਚ 2 ਵਾਰ ਇਸ ਦੇ ਪਾਣੀ ਨਾਲ ਕੁਰਲੀ ਕਰੋ। ਇਸ ਨਾਲ ਤੁਹਾਡੇ ਗਲੇ 'ਚ ਖਰਾਸ਼, ਸੋਜ ਅਤੇ ਖਾਂਸੀ ਤੋਂ ਆਰਾਮ ਮਿਲੇਗਾ।
4. ਫਟਕੜੀ
ਥੋੜ੍ਹੀ ਜਿਹੀ ਫਟਕੜੀ ਨੂੰ ਤਵੇ 'ਤੇ ਗਰਮ ਕਰਕੇ ਪੀਸ ਲਓ। ਫਿਰ 1 ਗਲਾਸ 'ਚ ਗਰਮ ਪਾਣੀ ਕਰਕੇ ਉਸ 'ਚ ਇਸ ਨੂੰ ਮਿਲਾ ਕੇ ਕੁਰਲੀ ਕਰੋ। ਸਵੇਰੇ ਸ਼ਾਮ ਇਸ ਪਾਣੀ ਨਾਲ ਗਰਾਰੇ ਕਰਨ ਨਾਲ ਤੁਹਾਡੀ ਗਲੇ ਦੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
5. ਪਿਆਜ਼ ਦਾ ਰਸ
1 ਗਲਾਸ ਗਰਮ ਪਾਣੀ 'ਚ ਪਿਆਜ਼ ਦਾ ਰਸ ਪਾ ਕੇ ਪੀਣ ਨਾਲ ਵੀ ਗਲੇ 'ਚ ਸੋਜ,ਖਰਾਸ਼ ਜਾਂ ਖਾਂਸੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

PunjabKesari
6. ਐਲੋਵੇਰਾ
ਐਲੋਵੇਰਾ ਜੈੱਲ ਨੂੰ ਕੱਢ ਕੇ ਉਸ ਨੂੰ ਗਰਮ ਕਰ ਲਓ। ਇਸ ਤੋਂ ਬਾਅਦ ਇਸ 'ਚ ਪੀਸੀ ਹੋਈ ਕਾਲੀ ਮਿਰਚ ਅਤੇ ਕਾਲਾ ਨਮਕ ਮਿਕਸ ਕਰਕੇ ਦਿਨ 'ਚ 2 ਵਾਰ ਲਓ। ਇਸ ਨਾਲ ਤੁਹਾਡੀ ਖਾਂਸੀ ਅਤੇ ਗਲੇ ਦੀ ਖਰਾਸ਼ 'ਚ ਕਾਫੀ ਫਾਇਦਾ ਮਿਲੇਗਾ।
7. ਪਤਾਸੇ
ਜੇ ਤੁਹਾਨੂੰ ਗਲੇ 'ਚ ਪ੍ਰੇਸ਼ਾਨੀ ਜ਼ਿਆਦਾ ਹੋ ਰਹੀ ਹੈ ਤਾਂ ਪਤਾਸੇ ਦੇ ਨਾਲ ਕਾਲੀ ਮਿਰਚ ਪਾਊਡਰ ਮਿਲਾ ਕੇ ਸਾਰਾ ਦਿਨ ਚੁਸੋ। ਇਸ ਨਾਲ ਅਗਲੇ ਦਿਨ ਹੀ ਤੁਹਾਡੀ ਇਹ ਪ੍ਰੇਸ਼ਾਨੀ ਦੂਰ ਹੋ ਜਾਵੇਗੀ।


Aarti dhillon

Content Editor

Related News