‘ਵੱਡੀ ਇਲਾਇਚੀ’ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਅਸਥਮਾ ਤੋਂ ਰਾਹਤ

06/29/2022 5:54:11 PM

ਨਵੀਂ ਦਿੱਲੀ- ਸਾਹ ਲੈਣ 'ਚ ਤਕਲੀਫ ਹੋਣ ਨੂੰ ਅਸਥਮਾ ਕਹਿੰਦੇ ਹਨ। ਐਲਰਜੀ ਜਾਂ ਪ੍ਰਦੂਸ਼ਣ ਕਾਰਨ ਲੋਕਾਂ 'ਚ ਇਹ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਅਸਥਮਾ ਕਾਰਨ, ਖੰਘ, ਸਾਹ ਲੈਣ 'ਚ ਤਕਲੀਫ ਅਤੇ ਨੱਕ ਤੋਂ ਆਵਾਜ਼ ਆਉਣ ਵਰਗੀਆਂ ਸਮੱਸਿਆ ਦੇਖਣ ਨੂੰ ਮਿਲਦੀਆਂ ਹਨ। ਉਂਝ ਤਾਂ ਲੋਕ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕੁਝ ਘਰੇਲੂ ਨੁਸਖ਼ੇ ਅਪਣਾ ਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖ਼ਿਆਂ ਬਾਰੇ...

1. ਮੇਥੀ ਦੇ ਦਾਣੇ
ਮੇਥੀ ਦੇ ਦਾਣਿਆਂ ਨੂੰ ਪਾਣੀ 'ਚ ਉਬਾਲ ਕੇ ਇਸ 'ਚ ਸ਼ਹਿਦ ਅਤੇ ਅਦਰਕ ਦਾ ਰਸ ਮਿਲਾ ਕੇ ਰੋਜ਼ਾਨਾ ਪੀਓ। ਇਸ ਨਾਲ ਅਸਥਮਾ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 

2. ਔਲਿਆਂ ਦਾ ਪਾਊਡਰ
2 ਚਮਚੇ ਔਲਿਆਂ ਦੇ ਪਾਊਡਰ 'ਚ 1 ਚਮਚਾ ਸ਼ਹਿਦ ਮਿਲਾ ਕੇ ਸਵੇਰੇ ਖਾਲੀ ਢਿੱਡ ਇਸ ਦੀ ਵਰਤੋਂ ਕਰੋ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਅਸਥਮਾ ਕੰਟਰੋਲ 'ਚ ਰਹਿੰਦੀ ਹੈ। 

PunjabKesari

3. ਪਾਲਕ ਅਤੇ ਗਾਜਰ 
ਪਾਲਕ ਅਤੇ ਗਾਜਰ ਦੇ ਰਸ ਨੂੰ ਮਿਲਾ ਕੇ ਰੋਜ਼ਾਨਾ ਪੀਣ ਨਾਲ ਅਸਥਮਾ ਦੀ ਸਮੱਸਿਆ ਦੂਰ ਹੁੰਦੀ ਹੈ। 

4. ਪਿੱਪਲ ਦੇ ਪੱਤੇ 
ਪਿੱਪਲ ਦੇ ਪੱਤਿਆਂ ਨੂੰ ਸੁੱਕਾ ਕੇ ਸਾੜ ਲਓ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾਓ। ਦਿਨ 'ਚ 3 ਵਾਰ ਇਸ ਨੂੰ ਚੱਟਣ ਨਾਲ ਅਸਥਮਾ ਦੀ ਸਮੱਸਿਆ ਕੁਝ ਹੀ ਸਮੇਂ 'ਚ ਦੂਰ ਹੋ ਜਾਵੇਗੀ। 
5. ਵੱਡੀ ਇਲਾਇਚੀ
ਵੱਡੀ ਇਲਾਇਚੀ, ਖਜੂਰ ਅਤੇ ਅੰਗੂਰ ਨੂੰ ਬਰਾਬਰ ਮਾਤਰਾ 'ਚ ਪੀਸ ਕੇ ਸ਼ਹਿਦ ਨਾਲ ਖਾਓ। ਇਸ ਦੀ ਵਰਤੋਂ ਅਸਥਮਾ ਦੇ ਨਾਲ-ਨਾਲ ਪੁਰਾਣੀ ਖੰਘ ਵੀ ਦੂਰ ਹੋ ਜਾਂਦੀ ਹੈ। 

PunjabKesari
6. ਸੁੰਡ
ਸੁੰਡ, ਸੇਂਧਾ ਨਮਕ, ਜੀਰਾ, ਭੁੰਨੀ ਹੋਈ ਹਿੰਗ ਅਤੇ ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਪਾਣੀ 'ਚ ਉਬਾਲ ਲਓ। ਇਸ ਨੂੰ ਪੀਣ ਨਾਲ ਅਸਥਮਾ ਦੀ ਸਮੱਸਿਆ ਦੂਰ ਹੋ ਜਾਵੇਗੀ।
7. ਤੇਜਪੱਤਾ 
ਤੇਜਪੱਤਾ ਅਤੇ ਪਿੱਪਲ ਦੇ ਪੱਤਿਆਂ ਨੂੰ 2 ਗ੍ਰਾਮ ਮਾਤਰਾ ਨੂੰ ਪੀਸ ਕਾ ਮੁਰੱਬੇ ਦੀ ਚਾਸ਼ਨੀ ਨਾਲ ਖਾਓ। ਰੋਜ਼ਾਨਾ ਇਸ ਨੂੰ ਖਾਣ ਨਾਲ ਅਸਥਮਾ ਦੀ ਸਮੱਸਿਆ ਕੁਝ ਹੀ ਸਮੇਂ 'ਚ ਦੂਰ ਹੋ ਜਾਂਦੀ ਹੈ। 

8. ਸੁੱਕੀ ਅੰਜੀਰ 
ਸੁੱਕੀ ਅੰਜੀਰ ਦੇ 4 ਦਾਣੇ ਰਾਤ ਨੂੰ ਪਾਣੀ 'ਚ ਭਿਓਂ ਦਿਓ। ਸਵੇਰੇ ਖਾਲੀ ਢਿੱਡ ਇਸ ਨੂੰ ਪੀਸ ਕੇ ਖਾਣ ਨਾਲ ਅਸਥਮਾ ਦੇ ਨਾਲ-ਨਾਲ ਕਬਜ਼ ਵੀ ਦੂਰ ਹੋ ਜਾਵੇਗੀ।


Aarti dhillon

Content Editor

Related News