ਇਨ੍ਹਾਂ ਘਰੇਲੂ ਨੁਸਖਿਆਂ ਦੁਆਰਾ ਦੂਰ ਕਰੋ ਸਰੀਰ ਦੀ ਥਕਾਵਟ

06/06/2017 2:07:34 PM

ਨਵੀਂ ਦਿੱਲੀ— ਅੱਜ-ਕਲ੍ਹ ਦੀ ਭੱਜ ਦੌੜ ਵਾਲੀ ਜਿੰਦਗੀ 'ਚ ਥਕਾਵਟ ਹੋਣਾ ਆਮ ਸਮੱਸਿਆ ਹੈ ਪਰ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਜੇ ਤੁਸੀਂ ਬਿਨਾਂ ਕਿਸੇ ਕਾਰਨ ਥਕਾਵਟ ਮਹਿਸੂਸ ਕਰਦੇ ਹੋ ਤਾਂ ਜੀਰਾ ਖਾ ਸਕਦੇ ਹੋ। ਜੇ ਤੁਸੀਂ ਰੋਜ਼ਾਨਾ ਜੀਰੇ ਦੀ ਗਰਮ ਚਾਹ ਜਾਂ ਫਿਰ ਭੁੱਜਿਆ ਜੀਰਾ ਖਾਂਦੇ ਹੋ ਤਾਂ ਥਕਾਵਟ ਦੂਰ ਰਹਿੰਦੀ ਹੈ। ਉੱਥੇ ਹਲਦੀ ਵੀ ਇਸ ਮਾਮਲੇ 'ਚ ਕਾਫੀ ਮਦਦ ਕਰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਦੱਸਾਂਗੇ ਜਿਨ੍ਹਾਂ ਨਾਲ ਥਕਾਵਟ ਦੂਰ ਕੀਤੀ ਜਾ ਸਕਦੀ ਹੈ।
1. ਅਦਰਕ
ਇਕ ਕੱਪ ਅਦਰਕ ਦੀ ਚਾਹ ਪੀਣ ਨਾਲ ਮਿੰਟਾਂ 'ਚ ਥਕਾਵਟ ਦੂਰ ਹੁੰਦੀ ਹੈ।
2. ਆਮਲਾ
ਆਮਲੇ 'ਚ ਵਿਟਾਮਿਨ ਸੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਐਡ੍ਰੀਨਲ ਗਲੈਂਡ ਤੋਂ ਤਣਾਅ ਦੂਰ ਕਰਨ ਵਾਲੇ ਹਾਰਮੋਨ ਨੂੰ ਛੱਡਦਾ ਹੈ। ਚੰਗੇ ਨਤੀਜਿਆਂ ਲਈ ਰੋਜ਼ ਇਕ ਚਮਚ ਆਮਲਾ ਪਾਊਡਰ, ਕੋਸੇ ਪਾਣੀ ਨਾਲ ਲਓ।
3. ਲਸਣ
ਲਸਣ 'ਚ ਬਹੁਤ ਸਾਰੇ ਚਿਕਿਤਸਕ ਗੁਣ ਪਾਏ ਜਾਂਦੇ ਹਨ। ਇਸ ਦਾ ਐਂਟੀ-ਇੰਫਲਾਮੇਟਰੀ ਗੁਣ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਜ਼ਿਆਦਾ ਫਾਇਦਾ ਲੈਣ ਲਈ ਇਸ ਨੂੰ ਕੱੱਚਾ ਹੀ ਖਾਓ।
4. ਰਾਈ ਦੇ ਦਾਣੇ
ਰਾਈ ਦੇ ਦਾਣਿਆਂ 'ਚ ਵਿਟਾਮਿਨ ਏ, ਸੀ, ਕੇ ਕੇਰੇਟਿਨ ਅਤੇ ਖਣਿਜ ਪਾਏ ਜਾਂਦੇ ਹਨ। ਜੋ ਸਰੀਰ 'ਚ ਹੀਮੋਗਲੋਬਿਨ ਵਧਾਉਣ ਦਾ ਕੰਮ ਕਰਦੇ ਹਨ।
5. ਅਸ਼ਵਗੰਧਾ
ਜੰਗਲੀ ਚੇਰੀ ਦੇ ਨਾਂ ਨਾਲ ਜਾਣੇ ਜਾਣ ਵਾਲੇ ਇਸ ਪੌਦੇ ਦੀਆਂ ਜੜ੍ਹਾਂ 'ਚ ਬਹੁਤ ਸਾਰੇ ਚਿਕਿਤਸਕ ਗੁਣ ਪਾਏ ਜਾਂਦੇ ਹਨ। ਇਹ ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ। ਨਾਲ ਹੀ ਇਹ ਹਾਰਮੋਨਸ ਦੇ ਅਸਤੁੰਲਨ ਨੂੰ ਘੱਟ ਕਰਦਾ ਹੈ।
6. ਦਾਲਚੀਨੀ
ਰੋਜ਼ ਸਵੇਰੇ ਉੱਠ ਕੇ ਇਕ ਚਮਚ ਦਾਲਚੀਨੀ ਪਾਊਡਰ ਨੂੰ ਸ਼ਹਿਦ ਅਤੇ ਪਾਣੀ ਨਾਲ ਲੈਣ 'ਤੇ ਥਕਾਵਟ ਤੋਂ ਛੁਟਕਾਰਾ ਮਿਲਦਾ ਹੈ। ਜੇ ਇਸ ਨੂੰ ਤਿਲ ਦੇ ਤੇਲ 'ਚ ਮਿਲਾ ਕੇ ਮੱਥੇ 'ਤੇ ਲਗਾਇਆ ਜਾਵੇ ਤਾਂ ਥਕਾਵਟ ਕਾਰਨ ਹੋ ਰਹੇ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
 


Related News