''ਖੁਜਲੀ'' ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਨਿੰਮ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਨਿਜ਼ਾਤ

Wednesday, Jul 28, 2021 - 05:53 PM (IST)

''ਖੁਜਲੀ'' ਦੀ ਸਮੱਸਿਆ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਨਿੰਮ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਨਿਜ਼ਾਤ

ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਮੌਸਮ ’ਚ ਲੋਕਾਂ ਨੂੰ ਚਮੜੀ ਨਾਲ ਸਬੰਧਿਤ ਬਹੁਤ ਸਾਰਿਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪਰੇਸ਼ਾਨੀਆਂ 'ਚ ਪਸੀਨੇ ਅਤੇ ਗੰਦਗੀ ਕਾਰਨ ਖੁਜਲੀ ਦੀ ਸਮੱਸਿਆ ਹੋ ਜਾਂਦੀ ਹੈ। ਖੁਜਲੀ ਕਰਨ ਨਾਲ ਸਰੀਰ ’ਤੇ ਲਾਲ ਰੰਗ ਦੇ ਧਫੜ ਪੈ ਜਾਂਦੇ ਹਨ। ਜੇ ਇਸ ਸਮੱਸਿਆ ਦਾ ਇਲਾਜ ਸਹੀ ਅਤੇ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਪਿੱਤ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਖੁਜਲੀ ਨੂੰ ਦੂਰ ਕਰਨ ਦੇ ਕੁਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ....

Beautiful thanks to aloe vera | look beautiful
ਐਲੋਵੇਰਾ 
ਐਲੋਵੇਰਾ ਸਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਪ੍ਰਭਾਵਿਤ ਜਗ੍ਹਾ 'ਤੇ ਕਰੋ, ਜਿਸ ਨਾਲ ਤੁਹਾਨੂੰ ਖੁਜਲੀ ਤੋਂ ਆਰਾਮ ਮਿਲੇਗਾ।
ਬਰਫ ਦੇ ਟੁੱਕੜਿਆਂ ਦੀ ਕਰੋ ਵਰਤੋਂ
ਖੁਜਲੀ ਤੋਂ ਰਾਹਤ ਪਾਉਣ ਲਈ ਤੁਸੀਂ ਬਰਫ਼ ਦੇ ਟੁੱਕੜਿਆਂ ਨੂੰ ਪ੍ਰਭਾਵਿਤ ਹਿੱਸਿਆਂ 'ਤੇ ਲਗਾਓ। ਇਸ ਗੱਲ ਦਾ ਧਿਆਨ ਰੱਖੋ ਕਿ ਬਰਫ਼ ਨੂੰ ਸਿੱਧੇ ਆਪਣੀ ਚਮੜੀ 'ਤੇ ਨਾ ਲਗਾਓ ਸਗੋਂ ਕਿਸੇ ਕੱਪੜੇ 'ਚ ਪਾ ਕੇ ਇਸ ਦੀ ਵਰਤੋਂ ਕਰੋ।

Multani Mitti (Fuller's Earth) - Ayurvedic Ingredients Uses & Benefits |  Forest Essentials | Forest Essentials
ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਦੀ ਵਰਤੋਂ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਖੁਜਲੀ ਹੋਣ 'ਤੇ ਮੁਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਤੁਹਾਨੂੰ ਖੁਜਲੀ ਤੋਂ ਆਰਾਮ ਮਿਲੇਗਾ।
ਖੀਰੇ ਦਾ ਰਸ
ਜੇਕਰ ਤੁਹਾਡੀ ਚਮੜੀ ਅਤੇ ਖੁਜਲੀ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਖੀਰੇ ਦੇ ਰਸ ਨੂੰ ਚਮੜੀ ਤੇ ਲਗਾ ਕੇ ਮਸਾਜ ਕਰੋ। ਇਸ ਨਾਲ ਬਹੁਤ ਜਲਦ ਖੁਜਲੀ ਦੀ ਸਮੱਸਿਆ ਦੂਰ ਹੋ ਜਾਵੇਗੀ।

Healthy & Fresh Milk, Milk Products, Dairy Foods & Beverages Manufacturer -  Red Cow Dairy
ਦੇਸੀ ਘਿਓ
ਪੁਰਾਣੀ ਖੁਜਲੀ ਨੂੰ ਦੂਰ ਕਰਨ ਲਈ ਦੇਸੀ ਘਿਓ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਦੇਸੀ ਘਿਓ ਨੂੰ ਥੋੜ੍ਹਾ ਗਰਮ ਕਰਕੇ ਖੁਜਲੀ ਵਾਲੀ ਜਗ੍ਹਾ 'ਤੇ ਲਗਾਓ। ਖੁਜਲੀ ਤੁਰੰਤ ਠੀਕ ਹੋ ਜਾਵੇਗੀ।

ਕੈਂਸਰ ਤੋਂ ਇਲਾਵਾ ਹੋਰ ਕਿਹੜੀਆਂ ਬਿਮਾਰੀਆਂ ਨਾਲ ਲੜਦਾ ਹੈ ਲਸਣ, ਜਾਣੋ ਇਸ ਦੇ 10 ਫ਼ਾਇਦੇ–  News18 Punjabi
ਲਸਣ
ਖੁਜਲੀ ਦਾ ਮੁੱਖ ਕਾਰਨ ਚਮੜੀ ਵਿੱਚ ਮੌਜੂਦ ਕੀਟਾਣੂ ਵੀ ਹੋ ਸਕਦੇ ਹਨ। ਇਸ ਲਈ ਦਾਦ, ਖੁਜਲੀ ਹੋਣ ’ਤੇ ਲਸਣ ਦਾ ਪੇਸਟ ਪ੍ਰਭਾਵਿਤ ਜਗ੍ਹਾ ’ਤੇ ਲਗਾਉਣ ਨਾਲ ਇਹ ਸਮੱਸਿਆ ਬਹੁਤ ਜਲਦ ਦੂਰ ਹੋ ਜਾਂਦੀ ਹੈ।

ਨਿੰਬੂ' ਦੀ ਵਰਤੋਂ ਕਰਨ ਨਾਲ ਘੱਟ ਹੁੰਦੀ ਹੈ ਸਰੀਰ ਦੀ ਚਰਬੀ, ਇਮਿਊਨ ਸਿਸਟਮ ਨੂੰ ਵੀ ਕਰੇ  ਮਜ਼ਬੂਤ
ਨਿੰਬੂ
ਜੇਕਰ ਤੁਹਾਡੀ ਚਮੜੀ ’ਤੇ ਦਾਗ ਹੈ ਅਤੇ ਖੁਜਲੀ ਹੋ ਰਹੀ ਹੈ ਤਾਂ ਤੁਰੰਤ ਉਸ ਜਗ੍ਹਾਂ ’ਤੇ ਨਿੰਬੂ ਦਾ ਰਸ ਲਗਾਓ। ਦਿਨ ਵਿੱਚ ਚਾਰ ਪੰਜ ਵਾਰ ਨਿੰਬੂ ਦਾ ਰਸ ਲਗਾਉਣ ਨਾਲ ਦੋ ਤਿੰਨ ਦਿਨਾਂ ਵਿੱਚ ਦਾਗ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ।
ਹਲਦੀ ਦਾ ਪੇਸਟ
ਹਲਦੀ ਪਾਊਡਰ ਨੂੰ ਗਰਮ ਪਾਣੀ ਵਿਚ ਮਿਲਾ ਕੇ ਲੇਪ ਬਣਾ ਲਓ ਅਤੇ ਦਾਗ, ਖੁਜਲੀ ਵਾਲੀ ਜਗ੍ਹਾ ’ਤੇ ਲਗਾਓ। ਇਹ ਪੇਸਟ ਇੱਕ ਵਾਰ ਸਵੇਰ ਸਮੇਂ ਲਗਾਓ ਅਤੇ ਇੱਕ ਵਾਰ ਰਾਤ ਨੂੰ ਲਗਾ ਕੇ ਸੌ ਜਾਓ। ਦੋ ਤਿੰਨ ਦਿਨਾਂ ਅਜਿਹਾ ਕਰਨ ਨਾਲ ਤੁਹਾਨੂੰ ਫ਼ਰਕ ਪੈ ਜਾਵੇਗਾ।
ਅਨਾਰ ਦੇ ਪੱਤੇ
ਜੇਕਰ ਚਮੜੀ ’ਤੇ ਦਾਗ ਅਤੇ ਖੁਜਲੀ ਦੀ ਸਮੱਸਿਆ ਹੈ ਤਾਂ ਇਸ ਨੂੰ ਦੂਰ ਕਰਨ ਲਈ ਅਨਾਰ ਦੇ ਪੱਤਿਆਂ ਦਾ ਪੇਸਟ ਬਣਾ ਕੇ ਲਗਾਓ।

Health Benefits of Eating Neem Leaves
ਨਿੰਮ ਅਤੇ ਦਹੀਂ
ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਲਾ ਕੇ ਦਾਗ-ਖੁਜਲੀ ਵਾਲੀ ਜਗ੍ਹਾ ’ਤੇ ਲਗਾਓ। ਇਸ ਨਾਲ ਦੋ ਮਿੰਟਾਂ ਵਿੱਚ ਖੁਜਲੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

ਭਾਰ ਘਟਾਉਣ ਸਮੇਤ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਏਗਾ ਤੁਲਸੀ ਅਤੇ ਅਜਵੈਣ ਦਾ ਪਾਣੀ
ਅਜਵੈਣ
ਅਜਵੈਣ ਨੂੰ ਪੀਸ ਕੇ ਗਰਮ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਪ੍ਰਭਾਵਿਤ ਜਗ੍ਹਾ ’ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਪੁਰਾਣੇ ਤੋਂ ਪੁਰਾਣਾ ਦਾਗ ਅਤੇ ਖੁਜਲੀ ਦੀ ਸਮੱਸਿਆ ਕੁੱਝ ਦਿਨਾਂ ਵਿਚ ਦੂਰ ਹੋ ਜਾਵੇਗੀ।


author

Aarti dhillon

Content Editor

Related News