ਖੂਨ ਨੂੰ ਸਾਫ਼ ਕਰਨ ਲਈ ਖਾਓ 'ਬ੍ਰੋਕਲੀ' ਸਣੇ ਇਹ ਚੀਜ਼ਾਂ, ਬੀਮਾਰੀਆਂ ਵੀ ਰਹਿਣਗੀਆਂ ਦੂਰ

09/25/2022 4:47:39 PM

ਨਵੀਂ ਦਿੱਲੀ- ਸਾਡੀ ਪੂਰੀ ਸਿਹਤ ਨੂੰ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਹੈ ਖੂਨ ਦੀ ਸਫ਼ਾਈ ਹੁੰਦੀ ਰਹੇ ਅਤੇ ਸਾਡੇ ਸਰੀਰ 'ਚੋਂ ਟਾਕਿਸਨਸ ਨਿਕਲਦੇ ਰਹਿਣ। ਕੁਦਰਤੀ ਬਲੱਡ ਪਿਊਰੀਫਾਇਰ ਖੁਰਾਕ ਤੁਹਾਡੇ ਸਰੀਰ ਦੇ ਠੀਕ ਤਰ੍ਹਾਂ ਨਾਲ ਕੰਮ ਕਰਨ ਲਈ ਜ਼ਰੂਰੀ ਹੁੰਦੇ ਹਨ, ਕਿਉਂਕਿ ਇਹ ਨਾ ਸਿਰਫ਼ ਸਰੀਰ ਦੀਆਂ ਹਰ ਕੋਸ਼ਿਕਾ ਤੱਕ ਆਕਸੀਜਨ ਅਤੇ ਪੋਸ਼ਣ ਪਹੁੰਚਾਉਂਦਾ ਹੈ ਸਗੋਂ ਪਾਲਯੁਟੈਂਟ ਅਤੇ ਵੇਸਟ ਨੂੰ ਵੀ ਹਟਾਉਂਦਾ ਹੈ। ਇਸ ਲਈ ਸਰੀਰ ਦੇ ਨਾਰਮਲ ਫੰਕਸ਼ਨ ਨੂੰ ਬਿਹਤਰ ਰੱਖਣ ਲਈ ਅਤੇ ਬੀਮਾਰੀਆਂ ਨੂੰ ਦੂਰ ਕਰਨ ਲਈ ਬਲੱਡ ਪਿਊਰੀਫਿਕੇਸ਼ਨ ਬਹੁਤ ਜ਼ਰੂਰੀ ਹੈ। ਖੂਨ ਸਾਫ਼ ਹੋ ਨਾਲ ਕਿਡਨੀ, ਹਾਰਟ, ਲੀਵਰ, ਲੰਗਸ ਅਤੇ ਲਿਮਫੇਟਿਕ ਸਿਸਟਮ ਵੀ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਸੋਜ ਘੱਟ ਕਰਨ 'ਚ ਵੀ ਮਦਦ ਮਿਲਦੀ ਹੈ। ਆਓ ਜਾਣਦੇ ਹਾਂ ਕਿ ਕਿਹੜੇ-ਕਿਹੜੇ ਫੂਡ ਆਈਟਮਸ ਹੈ ਜਿਨ੍ਹਾਂ ਨੂੰ ਖਾਣ ਨਾਲ ਖੂਨ ਦੀ ਸਫ਼ਾਈ ਕਰਨ 'ਚ ਮਦਦ ਮਿਲਦੀ ਹੈ। 

PunjabKesari
ਕੁਦਰਤੀ ਬਲੱਡ ਪਿਊਰੀਫਾਇਰ ਖੁਰਾਕ
ਹਰੀਆਂ ਪੱਤੇਦਾਰ ਸਬਜ਼ੀਆਂ

ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਹਮੇਸ਼ਾ ਚੰਗੀ ਸਿਹਤ ਦਾ ਮੰਤਰ ਸਮਝਿਆ ਜਾਂਦਾ ਹੈ, ਅਜਿਹਾ ਇਸ ਲਈ ਹੈ ਕਿਉਂਕਿ ਇਹ ਸਬਜ਼ੀਆਂ ਜ਼ਰੂਰੀ ਪੋਸ਼ਕ ਤੱਤਾਂ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ ਜੋ ਬੀਮਾਰੀਆਂ ਨੂੰ ਦੂਰ ਰੱਖਦੀਆਂ ਹਨ। ਕੇਲ, ਪਾਲਕ ਅਤੇ ਸਰ੍ਹੋਂ ਦਾ ਸਾਗ ਹੈਲਦੀ ਬਲੱਡ ਫਲੋ ਨੂੰ ਬਰਕਰਾਰ ਰੱਖਣ 'ਚ ਮਦਦ ਕਰਦੇ ਹਨ। 
ਐਵੋਕਾਡੋ
ਐਵੋਕਾਡੋ ਨੂੰ ਇਕ ਬਿਹਤਰੀਨ ਕੁਦਰਤੀ ਬਲੱਡ ਪਿਊਰੀਫਾਇਰ ਖੁਰਾਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਇਹ ਸਾਡੇ ਸਰੀਰ 'ਚੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ ਜੋ ਬਲੱਡ ਵੇਸੇਲਸ ਨੂੰ ਨੁਕਸਾਨ ਪਹੁੰਚਾ ਸਕਦੇ ਹੋ। ਐਵੋਕਾਡੋ ਵਿਟਾਮਿਨ ਈ ਨਾਲ ਭਰਪੂਰ ਹੁੰਦੇ ਹਨ, ਜੋ ਸਾਡੀ ਸਕਿਨ ਨੂੰ ਮੁਕਤ ਕਣਾਂ ਅਤੇ ਆਕਸੀਡੇਟਿਵ ਸਟਰੈਂਸ ਦੇ ਹਾਨੀਕਾਰਕ ਪ੍ਰਭਾਵਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦੇ ਹੋ। ਐਵੋਰਾਡੋ ਓਮੇਗਾ-3 ਫੈਟੀ ਐਸਿਡ ਦੇ ਵੀ ਰਿਚ ਸੋਰਸ ਹੁੰਦੇ ਹਨ। 

PunjabKesari
ਬ੍ਰੋਕਲੀ
ਬ੍ਰੋਕਲੀ ਨੂੰ ਸਭ ਤੋਂ ਕੁਦਰਤੀ ਖੁਰਾਕ 'ਚੋਂ ਇਕ ਮੰਨਿਆ ਜਾਂਦਾ ਹੈ ਜੋ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਸਕਦੇ ਹਨ ਜੋ ਕੈਲਸ਼ੀਅਮ,ਓਮੇਗਾ 3 ਫੈਟੀ ਐਸਿਡ, ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਜ਼, ਫਾਸਫੋਰਸ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਨੂੰ ਡਿਟਾਕਸੀਫਾਈ ਅਤੇ ਇਮਿਊਨ ਸਿਮਟਨ ਨੂੰ ਬੂਸਟ ਕਰਨ 'ਚ ਮਦਦ ਕਰਦੇ ਹਨ। ਆਪਣੇ ਸਲਾਦ 'ਚ ਬ੍ਰੋਕਲੀ ਨੂੰ ਸ਼ਾਮਲ ਕਰਨਾ ਖੂਨ ਸਾਫ ਕਰਨ ਦਾ ਇਕ ਬਿਹਤਰੀਨ ਤਰੀਕਾ ਹੈ। 
ਨਿੰਬੂ 
ਨਿੰਬੂ ਨੂੰ ਸਰਦੀਆਂ ਤੋਂ ਔਸ਼ਦੀ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ, ਜੇਕਰ ਤੁਸੀ ਇਕ ਗਲਾਸ ਗਰਮ ਨਿੰਬੂ ਪਾਣੀ ਪੀ ਲਓਗੇ ਤਾਂ ਤੁਹਾਡੇ ਸਰੀਰ 'ਚੋਂ ਤਮਾਮ ਤਰ੍ਹਾਂ ਦੇ ਟਾਕਿਸਨਸ ਬਾਹਰ ਨਿਕਲ ਜਾਣਗੇ। ਨਿੰਬੂ 'ਚ ਵਿਟਾਮਿਨ ਸੀ ਅਤੇ ਮਿਨਰਲਸ ਦੀ ਭਰਪੂਰ ਮਾਤਰਾ ਹੁੰਦੀ ਹੈ, ਇਹ ਕਾਰਨ ਹੈ ਕਿ ਇਸ ਨਾਲ ਖੂਨ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ। 


Aarti dhillon

Content Editor

Related News