ਡਾਇਬਟੀਜ਼ ਦੇ ਮਰੀਜ਼ਾਂ ਲਈ ਵਰਦਾਨ ਹੈ 'ਭਿੰਡੀ', ਜਾਣੋ ਕੀ-ਕੀ ਹਨ ਫ਼ਾਇਦੇ

Wednesday, Sep 28, 2022 - 04:33 PM (IST)

ਡਾਇਬਟੀਜ਼ ਦੇ ਮਰੀਜ਼ਾਂ ਲਈ ਵਰਦਾਨ ਹੈ 'ਭਿੰਡੀ', ਜਾਣੋ ਕੀ-ਕੀ ਹਨ ਫ਼ਾਇਦੇ

ਨਵੀਂ ਦਿੱਲੀ (ਬਿਊਰੋ) : ਭਿੰਡੀ ਅਜਿਹੀ ਸਬਜ਼ੀ ਹੈ, ਜੋ ਸ਼ਾਇਦ ਹੀ ਕਿਸੇ ਨੂੰ ਪਸੰਦ ਨਾ ਹੋਵੇ। ਜੇਕਰ ਤੁਸੀਂ ਵੀ ਭਿੰਡੀ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਭਿੰਡੀ ਨਾ ਸਿਰਫ਼ ਸ਼ੂਗਰ ਦੇ ਰੋਗੀਆਂ ਲਈ ਸਗੋਂ ਕੈਂਸਰ ਲਈ ਵੀ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਕਿ ਭਿੰਡੀ ਨੂੰ ਸੁਪਰਫੂਡ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ 'ਚ ਪੋਟਾਸ਼ੀਅਮ, ਵਿਟਾਮਿਨ-ਬੀ, ਵਿਟਾਮਿਨ-ਸੀ, ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਕੈਲੋਰੀ 'ਚ ਘੱਟ ਹੈ ਅਤੇ ਫਾਈਬਰ ਨਾਲ ਭਰਪੂਰ ਹੈ।

ਸ਼ੂਗਰ 'ਚ ਕਿੰਨੀ ਫ਼ਾਇਦੇਮੰਦ ਹੁੰਦੀ ਹੈ ਭਿੰਡੀ
ਇਹ ਦੇਖਿਆ ਗਿਆ ਹੈ ਕਿ ਜੇਕਰ ਤੁਹਾਡੀ ਸ਼ੂਗਰ ਸ਼ੁਰੂਆਤੀ ਪੜਾਅ 'ਤੇ ਹੈ ਤਾਂ ਭਿੰਡੀ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦੀ ਹੈ। ਅਧਿਐਨ 'ਚ ਪਾਇਆ ਗਿਆ ਕਿ ਜਿਹੜੇ ਲੋਕ ਭਿੰਡੀ ਦਾ ਪਾਣੀ ਪੀਂਦੇ ਹਨ, ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਰਕੀ 'ਚ ਵੀ ਭੁੰਨੀ ਹੋਈ ਭਿੰਡੀ ਦੀ ਵਰਤੋਂ ਸਦੀਆਂ ਤੋਂ ਸ਼ੂਗਰ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ।

ਫਾਈਬਰ ਨਾਲ ਭਰਪੂਰ ਹੁੰਦੀ ਹੈ ਭਿੰਡੀ
ਭਿੰਡੀ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸ਼ੂਗਰ ਦੇ ਇਲਾਜ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ 'ਚ ਉੱਚ ਫਾਈਬਰ ਸਮੱਗਰੀ ਕਾਰਨ ਇਸ ਨੂੰ ਇੱਕ ਐਂਟੀ-ਡਾਇਬੀਟਿਕ ਭੋਜਨ ਵੀ ਮੰਨਿਆ ਜਾਂਦਾ ਹੈ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਇਹ ਬਿਹਤਰ ਗਲਾਈਸੈਮਿਕ ਨਿਯੰਤਰਣ ਨੂੰ ਵੀ ਉਤਸ਼ਾਹਿਤ ਕਰਦਾ ਹੈ ਅਤੇ ਇਨਸੁਲਿਨ ਸੰਵੇਦਨਸ਼ੀਲਤਾ 'ਚ ਸੁਧਾਰ ਕਰਦਾ ਹੈ। ਇਹ ਨਾ ਸਿਰਫ਼ ਡਾਇਬਟੀਜ਼, ਸਗੋਂ ਬਦਹਜ਼ਮੀ, ਭੁੱਖ ਘੱਟ ਕਰਨ ਅਤੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਲਈ ਵੀ ਸਿਹਤ ਲਾਭ ਪ੍ਰਦਾਨ ਕਰਦਾ ਹੈ।

ਕੋਲੈਸਟ੍ਰਾਲ ਨੂੰ ਕਰੇ ਕੰਟਰੋਲ
ਡਾਇਬੀਟੀਜ਼ ਵਾਲੇ ਲੋਕਾਂ 'ਚ ਉੱਚ ਕੋਲੇਸਟ੍ਰੋਲ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇਸ ਲਈ ਸਰੀਰ 'ਚ ਕੋਲੈਸਟ੍ਰੋਲ ਦੇ ਪੱਧਰ ਨੂੰ ਨਿਯੰਤਰਿਤ ਕਰਨ ਲਈ ਐਂਟੀਆਕਸੀਡੈਂਟ ਅਤੇ ਫਾਈਬਰ ਨਾਲ ਭਰਪੂਰ ਭੋਜਨਾਂ ਦਾ ਸੇਵਨ ਕਰਨਾ ਬਿਹਤਰ ਹੈ। ਸ਼ੂਗਰ ਦੀਆਂ ਪੇਚੀਦਗੀਆਂ ਨੂੰ ਘਟਾਉਣ ਲਈ ਚੰਗੀ ਸਿਹਤ ਬਣਾਈ ਰੱਖਣਾ ਜ਼ਰੂਰੀ ਹੈ।

ਐਂਟੀਆਕਸੀਡੈਂਟਸ ਵੀ ਹੁੰਦੇ ਹਨ ਭਰਪੂਰ 
ਭਿੰਡੀ 'ਚ ਐਂਟੀਆਕਸੀਡੈਂਟ ਵੀ ਭਰਪੂਰ ਹੁੰਦੇ ਹਨ, ਜੋ ਤਣਾਅ ਦੇ ਪੱਧਰ ਨੂੰ ਘੱਟ ਕਰਦੇ ਹਨ। ਡਾਇਬਟੀਜ਼ 'ਚ ਖੁਰਾਕ ਦੇ ਨਾਲ-ਨਾਲ ਸਾਡੀ ਜੀਵਨ ਸ਼ੈਲੀ ਵੀ ਮਾਇਨੇ ਰੱਖਦੀ ਹੈ। ਸ਼ੂਗਰ ਦੇ ਪ੍ਰਬੰਧਨ ਲਈ ਤਣਾਅ ਨੂੰ ਕੰਟਰੋਲ ਕਰਨਾ ਵੀ ਮਹੱਤਵਪੂਰਨ ਹੈ।

ਭਿੰਡੀ ਨੂੰ ਖੁਰਾਕ 'ਚ ਕਿਵੇਂ ਸ਼ਾਮਲ ਕਰੀਏ ?
- ਭਿੰਡੀ ਬਣਾਉਣ ਦੇ ਕਈ ਤਰੀਕੇ ਹਨ, ਇਸ ਨੂੰ ਪਿਆਜ਼ ਅਤੇ ਟਮਾਟਰ ਪਾ ਕੇ ਵੀ ਤਿਆਰ ਕੀਤਾ ਜਾ ਸਕਦਾ ਹੈ।
- ਲੇਡੀਫਿੰਗਰ ਨੂੰ ਕੱਟ ਕੇ ਰਾਤ ਭਰ ਪਾਣੀ 'ਚ ਡੁਬੋ ਕੇ ਰੱਖੋ, ਫਿਰ ਸਵੇਰੇ ਉੱਠ ਕੇ ਇਸ ਦਾ ਪਾਣੀ ਪੀਓ।


author

sunita

Content Editor

Related News