ਇੱਕ ਚੁਟਕੀ ਹਿੰਗ ਨਾਲ ਹੋਵੇਗਾ ਪੇਟ ਦਰਦ ਦੂਰ
Thursday, Apr 06, 2017 - 05:31 PM (IST)
ਜਲੰਧਰ— ਹਿੰਗ, ਇਸਦਾ ਜ਼ਿਆਦਾਤਰ ਇਸਤੇਮਾਲ ਰਸੋਈ ਘਰ ''ਚ ਕੀਤਾ ਜਾਂਦਾ ਹੈ। ਇਸਦੇ ਇਸਤੇਮਾਲ ਨਾਲ ਖਾਣ ਦੀ ਸੁਆਦ 4 ਗੁਣਾ ਹੋਰ ਵੱਧ ਜਾਂਦਾ ਹੈ। ਵੈਸੇ ਜੇਕਰ ਦੇਖਿਆ ਜਾਵੇ ਤਾਂ ਹਿੰਗ ਇਕ ਅਸ਼ੌਧੀ ਵੀ ਹੈ। ਇਸ ''ਚ ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਫਾਸਫੋਰਸ, ਆਈਰਨ, ਨਿਯਾਸਿਨ, ਵਰਗੇ ਪੌਸ਼ਕ ਤੱਤ ਭਰਪੂਰ ਮਾਤਰਾ ''ਚ ਪਾਏ ਜਾਂਦੇ ਹਨ ਜੋ ਸਰੀਰ ਦੇ ਲਈ ਬਹੁਤ ਫਾਈਦੇਮੰਦ ਸਾਬਿਤ ਹੁੰਦਾ ਹੈ।
ਇਸਦੇ ਇਲਾਵਾ ਹਿੰਗ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੀ ਹੈ। ਜਿਵੇ-ਪੇਟ ਦਰਦ,ਪੇਟ ਜਲਣ ਆਦਿ। ਇਨ੍ਹਾਂ ਸਭ ਦੇ ਇਲਾਵਾ ਇਹ ਫੂਡ ਪੋਈਜਨਿੰਗ ਦੇ ਉਪਚਾਰ ਲਈ ਵੀ ਬਹੁਤ ਫਾਈਦੇਮੰਦ ਹੈ।
1. ਸਭ ਤੋਂ ਪਹਿਲਾਂ ਇੱਕ ਕੌਲੀ ''ਚ ਥੋੜਾ ਜਿਹਾ ਪਾਣੀ ਲਓ। ਫਿਰ ਉਸਦੇ ਬਾਅਦ ਇੱਕ ਚੁਟਕੀ ਹਿੰਗ ਨੂੰ ਪਾਣੀ ''ਚ ਮਿਲਾ ਦਿਓ।
2. ਹਿੰਗ ਪਾਉਣ ਦੇ ਬਾਅਦ ਪਾਣੀ ਨੂੰ ਚੰਗੀ ਤਰ੍ਹਾਂ ਘੋਲ ਲਓ। ਘੁਲਣ ਦੇ ਬਾਅਦ ਇਸਦਾ ਪੇਸਟ ਤਿਆਰ ਕਰ ਲਓ।
3. ਹੁਣ ਥੋੜਾ ਜਿਹਾ ਪੇਸਟ ਲੈ ਕੇ ਆਪਣੀ ਧੁੰਨੀ ''ਚ ਪਾਓ। ਬਾਕੀ ਦਾ ਬੱਚਿਆਂ ਪੇਸਟ ਧੁੰਨੀ ਦੇ ਆਲੇ-ਦੁਆਲੇ ਲਗਾਕੇ ਹੱਲਕੇ ਹੱਥਾਂ ਨਾਲ ਮਾਲਿਸ਼ ਕਰੋਂ।
4. ਇਸਦੇ ਬਾਅਦ ਕੁਝ ਦੇਰ ਲੰਮੇ ਪਏ ਰਹੋ।
5. ਅਜਿਹਾ ਕਰਨ ਨਾਲ ਪੇਟ ਦੀ ਗੈਸ ਨਿਕਲ ਜਾਂਦੀ ਹੈ, ਅਤੇ ਪੇਟ ਦਰਦ ਠੀਕ ਹੋ ਜਾਂਦਾ ਹੈ।
ਥੋੜੀ ਜਹੀ ਹਿੰਗ ਆਪਣੇ ਖਾਣੇ ''ਚ ਹੋਰ ਰੋਜ਼ ਸ਼ਾਮਿਲ ਕਰੋ। ਜਾਂ ਥੋੜੀ ਹਿੰਗ ਲੈ ਕੇ ਉਸਨੂੰ ਅੱਧੇ ਜਾਂ ਇੱਕ ਕੱਪ ਪਾਣੀ ''ਚ ਘੋਲ ਲਓ ਅਤੇ ਰੋਜ਼ਾਨਾ ਖਾਣਾ ਖਾਣ ਦੇ ਬਾਅਦ ਇਸਦਾ ਸੇਵਨ ਕਰੋਂ।
