ਮਿਰਥਲ ਸਟੇਸ਼ਨ 'ਤੇ ਰੋਕੀ ਗਈ ਵੰਦੇ ਭਾਰਤ ਐਕਸਪ੍ਰੈੱਸ, ਯਾਤਰੀਆਂ ਨੇ ਰੇਲ ਮੰਤਰੀ ਨੂੰ ਕੀਤੇ ਟਵੀਟ

Wednesday, Feb 12, 2020 - 01:24 PM (IST)

ਮਿਰਥਲ ਸਟੇਸ਼ਨ 'ਤੇ ਰੋਕੀ ਗਈ ਵੰਦੇ ਭਾਰਤ ਐਕਸਪ੍ਰੈੱਸ, ਯਾਤਰੀਆਂ ਨੇ ਰੇਲ ਮੰਤਰੀ ਨੂੰ ਕੀਤੇ ਟਵੀਟ

ਜਲੰਧਰ : ਦਿੱਲੀ ਤੋਂ ਕੱਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਹਿਮਾਚਲ ਦੇ ਮਿਰਥਲ ਵਿਚ ਤਕਨੀਕੀ ਖਰਾਬੀ ਕਾਰਣ ਰੋਕਣੀ ਪਈ ਹੈ। ਦਰਅਸਲ ਗੋਵਾਹਾਟੀ ਤੋਂ ਜੰਮੂ ਜਾ ਰਹੀ ਲੋਹਿਤ ਐਕਸਪ੍ਰੈੱਸ ਪਠਾਨਕੋਟ ਸਟੇਸ਼ਨ 'ਤੇ ਅਚਾਨਕ ਪੱਟੜੀ ਤੋਂ ਉੱਤਰ ਗਈ। ਜਿਸ ਕਾਰਨ ਕਈ ਟ੍ਰੇਨਾਂ ਨੂੰ ਰਸਤੇ ਵਿਚ ਹੀ ਰੋਕ ਦਿੱਤਾ ਗਿਆ। ਇਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਲਈ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

PunjabKesari

ਵੰਦੇ ਭਾਰਤ ਐਕਸਪ੍ਰੈੱਸ ਰਾਹੀਂ ਸ੍ਰੀ ਵੈਸ਼ਣੋ ਮਾਤਾ ਜਾਣ ਵਾਲੇ ਸ਼ਰਧਾਲੂਆਂ ਨੇ ਰੇਲ ਮੰਤਰੀ ਪਿਊਸ਼ ਗੋਇਲ ਨੂੰ ਟਵੀਟ ਕਰਕੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ। ਯਾਤਰੀਆਂ ਨੇ ਟਵੀਟ ਕਰਕੇ ਰੇਲ ਮੰਤਰੀ ਨੂੰ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਪਿਛਲੇ ਘੰਟੇ ਤੋਂ ਮਿਰਥਲ ਸਟੇਸ਼ਨ 'ਤੇ ਰੁਕੀ ਹੋਈ, ਜਦਕਿ ਯਾਤਰੀਆਂ ਨੂੰ ਰੇਲ ਰੁਕਣ ਦੇ ਕਾਰਨਾਂ ਬਾਰੇ ਵੀ ਨਹੀਂ ਦੱਸਿਆ ਜਾ ਰਿਹਾ। 

ਰੇਲ 'ਚ ਸਫਰ ਕਰ ਰਹੇ ਸ੍ਰੀ ਅਮਰਨਾਥ ਯਾਤਰਾ ਭੰਡਾਰਾ ਆਰਗੇਨਾਈਜ਼ੇਸ਼ਨ ਸਾਈਬੋ ਦੇ ਪ੍ਰਧਾਨ ਰਾਜਨ ਕਪੂਰ ਨੇ ਦੱਸਿਆ ਕਿ ਰੇਲ ਰੁਕਣ ਦੇ ਕਾਰਨਾਂ ਬਾਰੇ ਯਾਤਰੀਆਂ ਨੂੰ ਨਹੀਂ ਦੱਸਿਆ ਜਾ ਰਿਹਾ ਹੈ। ਰੇਲ ਰੁਕਣ ਕਾਰਨ ਯਾਤਰੀਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਕਈ ਲੋਕਾਂ ਨੇ ਮਾਤਾ ਵੈਸ਼ਣੋ ਦੇਵੀ ਵਿਖੇ ਹੈਲੀਕਾਪਟਰ ਯਾਤਰਾਂ ਲਈ ਨਿਰਧਾਰਤ ਸਮੇਂ ਦੀਆਂ ਟਿਕਟਾਂ ਵੀ ਬੁੱਕ ਕਰਵਾਈਆਂ ਹੋਈਆਂ ਹਨ।


author

Gurminder Singh

Content Editor

Related News