ਕਰਵਾਚੌਥ ਵਰਤ ਦੌਰਾਨ ਨਹੀਂ ਲੱਗੇਗੀ ਭੁੱਖ ਅਤੇ ਪਿਆਸ, ਕਰ ਲਓ ਇਹ ਕੰਮ

Friday, Oct 18, 2024 - 05:29 PM (IST)

ਵੈੱਬ ਡੈਸਕ - ਕਰਵਾ ਚੌਥ 'ਚ ਕੁਝ ਹੀ ਸਮਾਂ ਬਚਿਆ ਹੈ ਅਤੇ ਬਹੁਤ ਸਾਰੇ ਲੋਕ ਆਪਣੀਆਂ ਤਿਆਰੀਆਂ ਪੂਰੀਆਂ ਕਰ ਚੁੱਕੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਵਰਤ ਦੇ ਦੌਰਾਨ ਤੁਹਾਨੂੰ ਭੁੱਖ ਅਤੇ ਪਿਆਸ ਨਾ ਲੱਗੇ, ਤਾਂ ਤੁਸੀਂ ਇਕ ਦਿਨ ਪਹਿਲਾਂ ਕੁਝ ਉਪਾਅ ਕਰ ਸਕਦੇ ਹੋ, ਜਿਸ ਨਾਲ ਤੁਹਾਡੇ ਲਈ ਵਰਤ ਰੱਖਣ ’ਚ ਆਸਾਨੀ ਹੋ ਸਕਦੀ ਹੈ। ਔਰਤਾਂ ਨੂੰ ਵਰਤ ਤੋਂ ਇਕ ਦਿਨ ਪਹਿਲਾਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਹਾਈਡਰੇਟ ਕਰਨਾ ਚਾਹੀਦਾ ਹੈ, ਤਾਂ ਜੋ ਤੁਸੀਂ ਅਗਲੇ ਦਿਨ ਆਪਣੀ ਭੁੱਖ ਅਤੇ ਪਿਆਸ ਨੂੰ ਕਾਬੂ ਕਰ ਸਕੋ। ਆਓ ਜਾਣਦੇ ਹਾਂ ਕਰਵਾ ਚੌਥ ਤੋਂ ਇਕ ਦਿਨ ਪਹਿਲਾਂ ਤੁਹਾਨੂੰ ਕੀ ਖਾਣਾ ਚਾਹੀਦਾ ਹੈ।

ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਲ

ਕਰਵਾ ਚੌਥ ਵਰਤ ਤੋਂ ਇਕ ਦਿਨ ਪਹਿਲਾਂ ਤੁਸੀਂ ਆਪਣੀ ਖੁਰਾਕ ’ਚ ਫਾਈਬਰ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਤੁਹਾਡਾ ਪੇਟ ਸਿਹਤਮੰਦ ਰਹੇਗਾ ਅਤੇ ਵਰਤ ਦੇ ਦੌਰਾਨ ਐਸੀਡਿਟੀ ਨਹੀਂ ਹੋਵੇਗੀ। ਨਾਲ ਹੀ ਤੁਹਾਨੂੰ ਭੁੱਖ ਵੀ ਨਹੀਂ ਲੱਗੇਗੀ। ਤੁਸੀਂ ਆਪਣੀ ਫਾਈਬਰ ਖੁਰਾਕ ’ਚ ਰਾਗੀ ਆਟੇ ਦੀ ਰੋਟੀ, ਸਾਬਤ ਅਨਾਜ ਅਤੇ ਓਟਸ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਵਰਤ ਦੌਰਾਨ ਤੁਹਾਡੀ ਊਰਜਾ ਬਰਕਰਾਰ ਰਹੇਗੀ। ਇਸ ਤੋਂ ਇਲਾਵਾ, ਆਪਣੀ ਖੁਰਾਕ ’ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਜਿਵੇਂ ਚਨੇ, ਦਾਲਾਂ ਅਤੇ ਫਲੀਆਂ ਆਦਿ ਨੂੰ ਸ਼ਾਮਲ ਕਰੋ। ਇਸ ਨਾਲ ਤੁਹਾਨੂੰ ਪ੍ਰੋਟੀਨ ਦੇ ਨਾਲ-ਨਾਲ ਫਾਈਬਰ ਵੀ ਮਿਲੇਗਾ।

ਇਕ ਦਿਨ ਪਹਿਲਾਂ ਲਓ ਇਹ ਡ੍ਰਿੰਕ

ਕੁਝ ਲੋਕ ਕਰਵਾ ਚੌਥ ਦਾ ਵਰਤ ਬਿਨਾਂ ਪਾਣੀ ਦੇ ਰੱਖਦੇ ਹਨ, ਅਜਿਹੇ 'ਚ ਵਰਤ ਦੇ ਦੌਰਾਨ ਤੁਹਾਨੂੰ ਪਿਆਸ ਲੱਗ ਸਕਦੀ ਹੈ। ਇਸ ਦੇ ਲਈ ਇਕ ਦਿਨ ਪਹਿਲਾਂ ਆਪਣੇ ਸਰੀਰ ਦਾ ਹਾਈਡ੍ਰੇਸ਼ਨ ਲੈਵਲ ਚੰਗਾ ਬਣਾ ਲਓ। ਇਸ ਦੇ ਲਈ ਵਰਤ ਤੋਂ ਇਕ ਦਿਨ ਪਹਿਲਾਂ 3 ਤੋਂ 4 ਲੀਟਰ ਪਾਣੀ ਪੀਓ। ਇਸ ਤੋਂ ਇਲਾਵਾ ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਪੀਓ। ਨਿੰਬੂ ਪਾਣੀ ’ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਦੇਖੋ, ਇਹ ਤੁਹਾਡੇ ਸਰੀਰ ’ਚ ਇਲੈਕਟ੍ਰੋਲਾਈਟਸ ਦੀ ਤਰ੍ਹਾਂ ਕੰਮ ਕਰਦਾ ਹੈ। ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਤੁਸੀਂ ਵਰਤ ਦੇ ਦੌਰਾਨ ਚੰਗੀ ਤਰ੍ਹਾਂ ਹਾਈਡ੍ਰੇਟਿਡ ਰਹੋਗੇ। ਨਾਲ ਹੀ, ਸਰੀਰ ’ਚ ਪੋਸ਼ਕ ਤੱਤਾਂ ਦੀ ਕਮੀ ਨਹੀਂ ਹੋਵੇਗੀ ਅਤੇ ਵਰਤ ਵਾਲੇ ਦਿਨ ਤੁਸੀਂ ਚੰਗਾ ਮਹਿਸੂਸ ਕਰ ਸਕੋਗੇ।

ਵਰਤ ਰੱਖਣ ਤੋਂ ਪਹਿਲਾਂ ਕੀ ਨਾ ਖਾਈਏ?

ਕਰਵਾ ਚੌਥ ਦਾ ਵਰਤ ਰੱਖਣ ਤੋਂ ਪਹਿਲਾਂ ਧਿਆਨ ਰੱਖੋ ਕਿ ਤੁਹਾਨੂੰ ਕੀ ਨਹੀਂ ਖਾਣਾ ਚਾਹੀਦਾ। ਵਰਤ ਤੋਂ ਇਕ ਦਿਨ ਪਹਿਲਾਂ ਕਾਰਬੋਹਾਈਡਰੇਟ ਨਾਲ ਭਰਪੂਰ ਚੀਜ਼ਾਂ ਜਿਵੇਂ ਚੌਲ, ਆਟਾ ਜਾਂ ਖੰਡ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ ਕਿਉਂਕਿ ਵਰਤ ਦੇ ਦੌਰਾਨ ਕਾਰਬੋਹਾਈਡਰੇਟ ਤੁਹਾਡੀ ਊਰਜਾ ਨੂੰ ਘਟਾ ਸਕਦੇ ਹਨ। ਇਸ ਦੇ ਨਾਲ ਹੀ ਚਾਹ, ਕੌਫੀ ਅਤੇ ਮਿੱਠੇ ਵਾਲੇ ਡਰਿੰਕਸ ਵਰਗੀਆਂ ਕੈਫੀਨ ਵਾਲੀਆਂ ਚੀਜ਼ਾਂ ਪੀਣ ਤੋਂ ਬਚੋ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ’ਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਨਾਲ ਹੀ, ਬਹੁਤ ਜ਼ਿਆਦਾ ਨਮਕ ਦਾ ਸੇਵਨ ਨਾ ਕਰੋ, ਕਿਉਂਕਿ ਇਹ ਸਰੀਰ ਨੂੰ ਡੀਹਾਈਡ੍ਰੇਟ ਕਰ ਸਕਦਾ ਹੈ। ਕਰਵਾ ਚੌਥ ਤੋਂ ਇਕ ਦਿਨ ਪਹਿਲਾਂ ਬਹੁਤ ਜ਼ਿਆਦਾ ਤਲੇ ਹੋਏ, ਭੁੰਨੇ ਅਤੇ ਮਸਾਲੇਦਾਰ ਭੋਜਨ ਦਾ ਸੇਵਨ ਨਾ ਕਰੋ।


 


Sunaina

Content Editor

Related News