Health Tips: ਸਰਦੀਆਂ ’ਚ ਜੇਕਰ ਹੋਣ ਇਹ ਸਮੱਸਿਆਵਾਂ ਤਾਂ ਕਦੇ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਨੇ ਕਈ ਰੋਗ

Tuesday, Dec 14, 2021 - 11:04 AM (IST)

Health Tips: ਸਰਦੀਆਂ ’ਚ ਜੇਕਰ ਹੋਣ ਇਹ ਸਮੱਸਿਆਵਾਂ ਤਾਂ ਕਦੇ ਨਾ ਕਰੋ ਨਜ਼ਰਅੰਦਾਜ਼, ਹੋ ਸਕਦੇ ਨੇ ਕਈ ਰੋਗ

ਜਲੰਧਰ (ਬਿਊਰੋ) - ਸਰਦੀ ਦੇ ਮੌਸਮ ਵਿੱਚ ਸਿਹਤ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ। ਠੰਡ ’ਚ ਆਮ ਬੀਮਾਰੀਆਂ ਵੀ ਵਧ ਜਾਂਦੀਆਂ ਹਨ, ਕਿਉਂਕਿ ਹਵਾ ਵਿੱਚ ਜ਼ਿਆਦਾ ਨਮੀ ਹੋਣ ਕਾਰਨ ਬੀਮਾਰੀਆਂ ਹੁੰਦੀਆਂ ਹਨ। ਇਹ ਗੰਭੀਰ ਵੀ ਹੋ ਸਕਦੀਆਂ ਹਨ। ਇਸ ਮੌਸਮ ਵਿੱਚ ਆਪਣੀ ਡਾਈਟ, ਐਕਸਰਸਾਈਜ਼ ਅਤੇ ਪੋਸ਼ਨ ’ਤੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਸਰਦੀਆਂ ਦੇ ਮੌਸਮ ਚ ਗਲੇ ਦੀ ਖਰਾਸ਼, ਬੁਖ਼ਾਰ ਅਤੇ ਜ਼ੁਕਾਮ ਦਾ ਵਾਇਰਸ ਤੇਜ਼ੀ ਨਾਲ ਵਧਦਾ ਹੈ, ਜਿਸ ਤੋਂ ਬਚਣ ਲਈ ਘਰੇਲੂ ਨੁਸਖ਼ੇ ਅਸਰਦਾਰ ਸਾਬਿਤ ਹੁੰਦੇ ਹਨ। ਇਸ ਮੌਸਮ ’ਚ ਹੋਣ ਵਾਲੀਆਂ ਬੀਮਾਰੀਆਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਸਰਦੀਆਂ ’ਚ ਤੁਹਾਨੂੰ ਹੇਠ ਲਿਖੇ ਲੱਛਣ ਵਿਖਾਈ ਦੇਣ ਤਾਂ ਤੁਸੀਂ ਇਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ, ਜਿਵੇਂ

ਘੱਟ ਸੁਣਾਈ ਦੇਣਾ
ਬਹੁਤ ਸਾਰੇ ਲੋਕਾਂ ਨੂੰ ਸਰਦੀਆਂ ਵਿਚ ਘੱਟ ਸੁਣਾਈ ਦੇਣ ਲਗਦਾ ਹੈ। ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਤਕਲੀਫ ਵਧ ਸਕਦੀ ਹੈ। ਕੰਨ ਦਾ ਸੰਕਰਮਣ ਅਜਿਹੀ ਸਮੱਸਿਆ ਹੈ, ਜੋ ਕੰਨ ਵਿੱਚ ਬੈਕਟੀਰੀਆ ਦੇ ਸੰਕਰਮਣ ਕਾਰਨ ਹੁੰਦੀ ਹੈ। ਕੰਨ ਅੰਦਰੋਂ ਗਿੱਲਾ ਹੋਣ ਨਾਲ ਸੋਜ ਹੋ ਸਕਦੀ ਹੈ, ਜਿਸ ਕਾਰਨ ਤੇਜ਼ ਦਰਦ ਹੋ ਸਕਦਾ ਹੈ। 

PunjabKesari

ਜੋੜਾਂ ਦਾ ਦਰਦ
ਸਰਦੀਆਂ ਦੇ ਮੌਸਮ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਵਧ ਜਾਂਦੀ ਹੈ। ਜੋੜਾਂ ਵਿੱਚ ਦਰਦ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਵੇਂ ਸੋਜ, ਟੁੱਟੀ ਹੋਈ ਹੱਡੀ, ਗਠੀਆ। ਇਸ ਦਰਦ ਨੂੰ ਘੱਟ ਕਰਨ ਲਈ ਤੁਸੀਂ ਗਰਮ ਕੱਪੜੇ ਪਾ ਸਕਦੇ ਹੋ। ਜੇਕਰ ਤੁਹਾਨੂੰ ਗਰਮ ਕੱਪੜੇ ਪਾਉਣ ਤੋਂ ਬਾਅਦ ਵੀ ਦਰਦ ਹੁੰਦਾ ਹੈ, ਤਾਂ ਇਸ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ।

ਚਮੜੀ ’ਤੇ ਖੁਜਲੀ ਹੋਣੀ
ਸਰਦੀਆਂ ਦੇ ਮੌਸਮ ’ਚ ਚਮੜੀ ਰੁੱਖੀ ਹੋ ਜਾਂਦੀ ਹੈ, ਜਿਸ ਕਾਰਨ ਚਮੜੀ ਦੀ ਨਮੀ ਘੱਟ ਜਾਂਦੀ ਹੈ। ਚਮੜੀ ਰੁੱਖੀ ਹੋਣ ਕਾਰਨ ਇਸ ’ਤੇ ਖੁਜਲੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਲਈ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਨਾਰੀਅਲ ਦੇ ਤੇਲ ਦਾ ਉਪਯੋਗ ਕਰਕੇ ਚਮੜੀ ਨੂੰ ਮੋਇਸਚਰਾਈਜ਼ਰ ਰੱਖ ਸਕਦੇ ਹੋ। 

ਨਿਮੋਨੀਆ ਦੇ ਲੱਛਣ
ਸਰਦੀਆਂ ਦੇ ਮੌਸਮ ਵਿੱਚ ਆਮ ਬੀਮਾਰੀਆਂ ਵਿੱਚੋਂ ਉਲਟੀ, ਨਿਮੋਨੀਆ ਅਕਸਰ ਬੈਕਟੀਰੀਆ ਦੇ ਸੰਕਰਮਣ ਹੁੰਦੇ ਹਨ। ਨਿਮੋਨੀਆ ਅਜਿਹੀ ਬੀਮਾਰੀ ਹੈ, ਜੋ ਗੰਭੀਰ ਹੋ ਸਕਦੀ ਹੈ। ਇਹ ਜ਼ਿਆਦਾਤਰ ਵਾਇਰਲ ਅਤੇ ਫੰਗਲ ਸੰਕਰਮਣ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ਜੇਕਰ ਤੁਹਾਨੂੰ ਵੀ ਸਰਦੀਆਂ ਦੇ ਦਿਨਾਂ ਵਿੱਚ ਸਰਦੀ ਜ਼ੁਕਾਮ ਰਹਿੰਦਾ ਜਾਂ ਤੇਜ਼ ਬੁਖ਼ਾਰ ਹੈ ਤਾਂ ਨਿਮੋਨੀਆ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਇਸ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ।

PunjabKesari

ਗਲੇ ਵਿੱਚ ਖਰਾਸ਼ ਰਹਿਣੀ
ਸਰਦੀਆਂ ਦੇ ਮੌਸਮ ਵਿੱਚ ਗਲੇ ਵਿੱਚ ਖਰਾਸ਼ ਹੋਣਾ ਇਕ ਆਮ ਸਮੱਸਿਆ ਹੈ, ਜਿਸ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹ ਇੱਕ ਵਾਇਰਲ ਸੰਕਰਮਣ ਹੈ। ਜੇਕਰ ਇਹ ਗਲੇ ਵਿੱਚ ਖਰਾਸ਼ ਲੰਬੇ ਸਮੇਂ ਤੱਕ ਰਹਿੰਦੀ ਹੈ, ਤਾਂ ਇਹ ਇਕ ਅਲਰਜੀ, ਵਾਯੂ ਪ੍ਰਦੂਸ਼ਣ ਅਤੇ ਗਲੇ ਦੇ ਟਿਊਮਰ ਕਾਰਨ ਵੀ ਹੋ ਸਕਦਾ ਹੈ।

ਅਸਥਮਾ ਦੀ ਸਮੱਸਿਆ
ਠੰਢ ਦੇ ਮੌਸਮ ਵਿੱਚ ਕਈ ਤਰ੍ਹਾਂ ਦੇ ਵਾਇਰਸ ਹੁੰਦੇ ਹਨ। ਇਹ ਸਾਡੀ ਸਾਹ ਦੀ ਨਲੀ ਵਿਚ ਜਾ ਕੇ ਬੀਮਾਰੀ ਦਾ ਕਾਰਨ ਬਣ ਸਕਦੇ ਹਨ। ਕਈ ਲੋਕਾਂ ਨੂੰ ਇਸ ਕਾਰਨ ਅਸਥਮਾ ਹੋ ਜਾਂਦਾ ਹੈ। ਇਸ ਲਈ ਜੇਕਰ ਸਰਦੀਆਂ ਦੇ ਮੌਸਮ ਵਿੱਚ ਤੁਹਾਨੂੰ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ, ਤਾਂ ਇਸ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ ।

ਦਿਲ ਦੀ ਸਮੱਸਿਆ
ਆਮ ਦਿਨਾਂ ਦੇ ਮੁਕਾਬਲੇ ਸਰਦੀਆਂ ਵਿੱਚ ਦਿਲ ਦੀਆਂ ਸਮੱਸਿਆਵਾਂ ਬਹੁਤ ਵੱਧ ਜਾਂਦੀਆਂ ਹਨ, ਕਿਉਂਕਿ ਸਰੀਰ ਨੂੰ ਗਰਮ ਰੱਖਣ ਲਈ ਦਿਲ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਲਈ ਦਿਲ ਦੇ ਦੌਰੇ ਦੀ ਸਮੱਸਿਆ ਸਰਦੀਆਂ ਵਿੱਚ ਬਲੱਡ ਪ੍ਰੈਸ਼ਰ ਵਧਣ ਕਾਰਨ ਹੁੰਦੀ ਹੈ । ਇਸ ਲਈ ਜੇਕਰ ਤੁਹਾਡਾ ਸਰਦੀਆਂ ਦੇ ਮੌਸਮ ਵਿੱਚ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਛਾਤੀ ਵਿਚ ਦਰਦ ਹੁੰਦਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ।

PunjabKesari


author

rajwinder kaur

Content Editor

Related News