ਸਰਦੀ-ਗਰਮੀ ਹਰ ਮੌਸਮ ''ਚ ਫਾਇਦੇਮੰਦ ਹਨ ਇਹ ਫਲ

12/07/2018 1:38:58 PM

ਨਵੀਂ ਦਿੱਲੀ— ਗਰਮੀਆਂ ਦੇ ਮੁਕਾਬਲ ਸਰਦੀਆਂ 'ਚ ਜ਼ਿਆਦਾ ਫਲ ਮੌਜੂਦ ਹੁੰਦੇ ਹਨ। ਸੰਤਰਾ, ਅਮਰੂਦ, ਚੀਕੂ, ਅਨਾਰ ਆਦਿ ਪੌਸ਼ਟਿਕ ਫਲ ਖਾਣ ਨਾਲ ਸਰੀਰ 'ਚ ਵਿਟਾਮਿਨ, ਮਿਨਰਲਸ, ਆਇਰਨ, ਕੈਲਸ਼ੀਅਮ, ਆਦਿ ਦੀ ਕਮੀ ਪੂਰੀ ਹੋ ਜਾਂਦੀ ਹੈ, ਉੱਥੇ ਹੀ ਗਰਮੀ ਦੇ ਮੌਸਮ 'ਚ ਅੰਬ ਜ਼ਿਆਦਾ ਮਿਲਦੇ ਹਨ ਪਰ ਕੁਝ ਫਲ ਅਜਿਹੇ ਹਨ ਜੋ ਹਰ ਮੌਸਮ 'ਚ ਉਪਲਬਧ ਹੁੰਦੇ ਹਨ ਅਤੇ ਖਾਣ 'ਚ ਵੀ ਫਾਇਦੇਮੰਦ ਹੈ। ਇਨ੍ਹਾਂ ਨੂੰ ਤੁਸੀਂ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। 
 

— ਖਜੂਰ
ਖਜੂਰ ਖਾਣ 'ਚ ਬਹੁਤ ਹੀ ਸੁਆਦ ਹੁੰਦੀ ਹੈ। ਇਸ 'ਚ ਪੋਟਾਸ਼ੀਅਮ, ਕਾਪਰ, ਮੈਗਨੀਜ਼, ਵਿਟਾਮਿਨ ਬੀ6, ਮੈਗਨੀਸ਼ੀਅਮ ਦੇ ਇਲਾਵਾ ਜ਼ਰੂਰੀ ਪੌਸ਼ਟਿਕ ਤੱਤ ਸ਼ਾਮਲ ਹੁੰਦੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਭਰਪੂਰ ਐਨਰਜੀ ਮਿਲਦੀ ਹੈ। ਰੋਜ਼ਾਨਾ ਗਰਮ ਦੁੱਧ ਦੇ ਨਾਲ 2 ਖਜੂਰ ਖਾਣ ਨਾਲ ਠੰਡ ਤੋਂ ਬਚਾਅ ਰਹਿੰਦਾ ਹੈ। 
 

— ਅਮਰੂਦ
ਅਮਰੂਦ ਸਰਦੀ ਅਤੇ ਗਰਮੀ ਹਰ ਮੌਸਮ 'ਚ ਮਿਲ ਜਾਂਦੇ ਹਨ। ਇਹ ਫੋਲਿਕ ਐਸਿਡ ਦਾ ਚੰਗਾ ਸਰੋਤ ਹੈ। ਪੇਟ ਅਤੇ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਅਮਰੂਦ ਖਾਣ ਨਾਲ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਪ੍ਰਤੀਰੋਧੀ ਸਮਰੱਥਾ ਵਧਾਉਣ 'ਚ ਵੀ ਅਮਰੂਦ ਬਹੁਤ ਲਾਭਕਾਰੀ ਹੈ। ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਅਮਰੂਦ ਖਾਣ ਨਾਲ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ਅਤੇ ਤਣਾਅ ਦੂਰ ਕਰਨ 'ਚ ਵੀ ਅਮਰੂਦ ਦਾ ਫਲ ਬਹੁਤ ਹੀ ਫਾਇਦੇਮੰਦ ਹੈ।
 

— ਸੇਬ 
ਫਾਈਬਰ ਅਤੇ ਵਿਟਾਮਿਨ ਸੀ ਨਾਲ ਭਰਪੂਰ ਸੇਬ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਦੀ ਹੈ। ਰੋਜ਼ਾਨਾ ਇਕ ਗਲਾਸ ਸੇਬ ਦਾ ਜੂਸ ਜਾਂ ਫਿਰ ਇਕ ਸੇਬ ਜ਼ਰੂਰ ਖਾਣਾ ਚਾਹੀਦਾ ਹੈ।
 

— ਕੇਲੇ
ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਲਈ ਕੇਲਾ ਬੈਸਟ ਹੈ। ਇਹ ਪੋਟਾਸ਼ੀਅਮ ਅਤੇ ਆਇਰਨ ਦਾ ਵੀ ਚੰਗਾ ਸਰੋਤ ਹੈ। ਕਬਜ਼ ਅਤੇ ਦਸਤ ਤੋਂ ਰਾਹਤ, ਪਾਚਨ ਕਿਰਿਆ ਦਰੁਸਤ ਰੱਖਣ, ਭਾਰ ਘੱਟ ਕਰਨ ਆਦਿ 'ਚ ਕੇਲਾ ਬਹੁਤ ਫਾਇਦੇਮੰਦ ਹੈ। ਇਹ ਹਰ ਮੌਸਮ 'ਚ ਖਾਦਾ ਜਾਣ ਵਾਲਾ ਫਲ ਹੈ।


Neha Meniya

Content Editor

Related News