ਸਰਦੀਆਂ ''ਚ ਵਧ ਜਾਂਦਾ ਹੈ ਹਾਰਟ ਅਟੈਕ ਦਾ ਖਤਰਾ, ਇੰਝ ਕਰੋ ਬਚਾਅ

12/10/2018 2:25:38 PM

ਨਵੀਂ ਦਿੱਲੀ— ਸਰਦੀ ਦੇ ਮੌਸਮ 'ਚ ਵਧਦੀ ਠੰਡ ਅਤੇ ਘਟਦਾ ਤਾਪਮਾਨ ਦਿਲ ਦੇ ਰੋਗੀਆਂ ਲਈ ਖਤਰਨਾਕ ਹੋ ਸਕਦਾ ਹੈ ਇਹ ਮੌਸਮ ਹਾਰਟ ਅਟੈਕ ਦਾ ਖਤਰਾ ਵਧਾ ਦਿੰਦਾ ਹੈ ਕਿਉਂਕਿ ਹਵਾਵਾਂ  ਸਰੀਰ ਦੇ ਆਲੇ-ਦੁਆਲੇ ਤੋਂ ਗਰਮਾਹਟ ਖੋਹ ਲੈਂਦੀਆਂ ਹਨ, ਜਿਸ ਨਾਲ ਕੋਸ਼ਿਕਾਵਾਂ ਸੁੰਘੜਣ ਲੱਗਦੀਆਂ ਹਨ। ਇਸ ਦਾ ਅਸਰ ਦਿਲ ਨੂੰ ਖੂਨ ਸਪਲਾਈ ਕਰਨ ਵਾਲੀ ਧਮਨੀਆਂ 'ਤੇ ਵੀ ਪੈਂਦਾ ਹੈ। ਇਸ ਨਾਲ ਦਿਲ ਦੇ ਰੋਗੀਆਂ ਨੂੰ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ। 
 

- ਸਵੇਰ ਦੀ ਹਵਾ ਜ਼ਿਆਦਾ ਖਤਰਨਾਕ
ਇਕ ਅਧਿਐਨ ਮੁਤਾਬਕ ਸਵੇਰ ਦੇ ਸਮੇਂ ਕੋਸ਼ਿਕਾਵਾਂ ਸਿੰਪੇਥੇਟਿਕ ਓਵਰ ਐਕਟਿਵ ਕਾਰਨ ਸੰਕੁਲਿਚ ਹੁੰਦੀਆਂ ਹਨ। ਇਸ ਦੌਰਾਨ ਹਵਾ 'ਚ ਮੌਜੂਦ ਧੁੰਆ ਅਤੇ ਇਸ ਦੀ ਖਰਾਬ ਗੁਣਵਤਾ ਦਿਲ ਦੇ ਦੌਰੇ ਦਾ ਖਤਰਾ ਵਧਾਉਂਦੀ ਹੈ ਇਸ ਨਾਲ ਖਤਰਾ ਦੁਗਣਾ ਵਧ ਜਾਂਦਾ ਹੈ। ਜਿਸ ਨਾਲ ਹਵਾ ਦੀ ਸਥਿਤੀ ਵਿਗੜਣ ਲੱਗਦੀ ਹੈ ਕਿਉਂਕਿ ਪ੍ਰਦੂਸ਼ਿਤ ਤੱਤ ਹਵਾ 'ਚ ਹੇਠਾਂ ਹੀ ਰਹਿ ਜਾਂਦੇ ਹਨ ਇੱਧਰ-ਉਧਰ ਫੈਲ ਨਹੀਂ ਪਾਉਂਦੇ। ਇਹ ਪ੍ਰਦੂਸ਼ਣ ਸਾਹ ਦੇ ਜ਼ਰੀਏ ਦਿਲ ਤਕ ਪਹੁੰਚ ਕੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਦਿਲ ਦੀ ਸਮੱਸਿਆ ਵਾਲੇ ਲੋਕਾਂ ਲਈ ਇਨ੍ਹਾਂ ਦਿਨਾਂ 'ਚ ਜ਼ਿਆਦਾ ਜੋਖਿਮ ਰਹਿੰਦਾ ਹੈ।
 

- ਧੁੰਦ ਪਹੁੰਚਾਉਂਦੀ ਹੈ ਸਿਹਤ ਨੂੰ ਨੁਕਸਾਨ 
ਮਾਹਿਰਾਂ ਮੁਤਾਬਕ ਸਰਦੀਆਂ ਦੇ ਸ਼ੁਰੂਆਤੀ ਦਿਨਾਂ 'ਚ ਸਮਾਗ ਅਤੇ ਧੁੰਧ ਆਮ ਗੱਲ ਹੈ ਜੋ ਸਿਰਫ ਹਾਰਟ ਅਟੈਕ ਹੀ ਨਹੀਂ ਸਗੋਂ ਖੰਘ, ਗਲੇ 'ਚ ਜਲਣ, ਅੱਖਾਂ ਦੀ ਲਾਲਗੀ, ਅਸਥਮਾ, ਸਾਹ ਲੈਣ 'ਚ ਮੁਸ਼ਕਲ, ਫੇਫੜਿਆਂ ਦੀ ਬੀਮਾਰੀ ਦਾ ਖਤਰਾ ਵੀ ਵਧਾ ਦਿੰਦੀ ਹੈ। ਜਦਕਿ ਖੁਸ਼ਕ ਹਵਾ ਜਾਂ ਜਾਂਦੀ ਹੋਈ ਠੰਡ 'ਚ ਫਾਗ ਅਤੇ ਸਮਾਗ ਦਾ ਖਤਰਾ ਘੱਟ ਹੋ ਜਾਂਦਾ ਹੈ ਅਤੇ ਠੰਡੀਆਂ ਹਵਾਵਾਂ ਵੀ ਬੰਦ ਹੋ ਜਾਂਦੀਆਂ ਹਨ।
 

- ਕੀ ਕਾਰਨ ਹੈ?
ਠੰਡ ਦੇ ਮੌਸਮ 'ਚ ਪ੍ਰਦੂਸ਼ਣ ਜ਼ਮੀਨੀ ਪੱਧਰ 'ਤੇ ਘਿਰਿਆ ਰਹਿੰਦਾ ਹੈ ਜੋ ਸਾਹ ਲੈਣ ਦੀ ਪ੍ਰੇਸ਼ਾਨੀ ਅਤੇ ਛਾਤੀ ਦੀ ਇਨਫੈਕਸ਼ ਪੈਦਾ ਕਰਦਾ ਹੈ। ਇਸ ਨਾਲ ਹਾਈ ਬੀਪੀ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ। ਸਰੀਰ 'ਚ ਵਿਟਾਮਿਨ ਡੀ ਦੀ ਕਮੀ, ਕੋਲੈਸਟਰੋਲ ਲੈਵਲ ਵਧਣ, ਖੂਨ ਦੀ ਆਪੂਰਤੀ, ਬਲੱਡ ਸਰਕੁਲੇਸ਼ਨ ਦੀ ਗੜਬੜੀ, ਪਸੀਨਾ ਨਾ ਆਉਣਾ ਅਤੇ ਫੇਫੜਿਆਂ 'ਚ ਪਾਣੀ ਦੇ ਜਮ੍ਹਾ ਹੋਣ ਨਾਲ ਹਾਰਟ ਸਟਰੋਕ ਦੇ ਮਾਮਲੇ ਜ਼ਿਆਦਾ ਹੁੰਦੇ ਹਨ। 
 

- ਇੰਝ ਪਛਾਣੋ ਖਤਰੇ ਦੇ ਸੰਕੇਤ 
ਖੁਦ ਦਾ ਬਚਾਅ ਰੱਖਣ ਲਈ ਇਸ ਦੇ ਸੰਕੇਤਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਛਾਤੀ 'ਚ ਜਲਣ, ਬੇਚੈਨੀ, ਲਗਾਤਾਰ ਬੀਪੀ ਹਾਈ ਰਹਿਣਾ, ਹੱਥ 'ਚ ਦਰਦ ਛਾਤੀ ਤਕ ਜਾਣਾ, ਜਬੜੇ ਤੋਂ ਦਰਦ ਸ਼ੁਰੂ ਹੋ ਕੇ ਛਾਤੀ ਤਕ ਜਾਣਾ ਆਦਿ ਇਸ ਦੇ ਸੰਕੇਤ ਹੋ ਸਕਦੇ ਹਨ। ਇਸ ਤੋਂ ਇਲਾਵਾ ਫਲੂਡ ਇਨਟੈਕ 'ਤੇ ਖਾਸ ਧਿਆਨ ਦਿਓ।
 

- ਇੰਝ ਰੱਖੋ ਬਚਾਅ 
ਸਰਦੀ ਦੇ ਮੌਸਮ 'ਚ ਹਾਰਟ ਸਟ੍ਰੋਕ ਤੋਂ ਖੁਦ ਦਾ ਬਚਾਅ ਕਰਨ ਲਈ ਕੁਝ ਸਾਵਧਾਨੀਆਂ ਤੁਹਾਡੇ ਕੰਮ ਆ ਸਕਦੀਆਂ ਹਨ
 

- ਖੁਦ ਨੂੰ ਕਵਰ ਕਰਕੇ ਰੱਖੋ 
ਠੰਡ ਦੇ ਮੌਸਮ 'ਚ ਖੁਦ ਨੂੰ ਗਰਮ ਕੱਪੜਿਆਂ ਨਾਲ ਕਵਰ ਕਰਕੇ ਰੱਖੋ ਤਾਂ ਕਿ ਸਰੀਰ 'ਚ ਗਰਮਾਹਟ ਬਣੀ ਰਹੇ। ਹੱਥਾਂ-ਪੈਰਾਂ ਨੂੰ ਗਰਮ ਪਾਣੀ ਨਾਲ ਗਰਮ ਕਰਨ ਲਈ ਸਿਰ 'ਤੇ ਟੋਪੀ ਅਤੇ ਪੈਰਾਂ 'ਚ ਜ਼ੁਰਾਬਾਂ ਪਾ ਕੇ ਰੱਖੋ।
 

- ਨਾ ਕਰੋ ਸਵੇਰ ਦੀ ਸੈਰ 
ਸਵੇਰੇ-ਸਵੇਰੇ ਘਰ 'ਚੋਂ ਬਾਹਰ ਨਿਕਲਣਾ ਬੰਦ ਕਰ ਦਿਓ। ਠੰਡ ਅਤੇ ਪ੍ਰਦੂਸ਼ਿਤ ਹਵਾ ਸਾਹ ਦੇ ਜ਼ਰੀਏ ਸਰੀਰ 'ਚ ਜਾਣ ਦਾ ਖਤਰਾ ਘੱਟ ਰਹੇਗਾ। ਧੁੱਪ ਨਿਕਲਣ 'ਤੇ ਜਾਂ ਦੁਪਹਿਰ ਦੇ ਸਮੇਂ ਘਰ 'ਚੋਂ ਬਾਹਰ ਨਿਕਲੋ। 
 

- ਪੈਦਲ ਚੱਲਣ ਤੋਂ ਬਚੋ
ਇਸ ਮੌਸਮ 'ਚ ਬਜ਼ੁਰਗ ਅਤੇ ਬੱਚਿਆਂ ਨੂੰ ਜਿੰਨਾ ਹੋ ਸਕੇ ਪੈਦਲ ਚੱਲਣ ਤੋਂ ਬਚਣਾ ਚਾਹੀਦਾ ਹੈ। 
 

- ਸ਼ਰਾਬ ਦੀ ਵਰਤੋਂ ਤੋਂ ਬਚੋ
ਸਰਦੀਆਂ 'ਚ ਬਾਹਰ ਜਾਣ 'ਤੇ ਸ਼ਰਾਬ ਦਾ ਸੇਵਨ ਹਾਰਟ ਅਟੈਕ ਦਾ ਖਤਰਾ ਵਧਾ ਸਕਦਾ ਹੈ। ਹਾਲਾਂਕਿ ਇਹ ਗਰਮੀ ਦਾ ਅਹਿਸਾਸ ਕਰਵਾਉਂਦੀ ਹੈ ਪਰ ਸਰੀਰ ਦੇ ਜ਼ਰੂਰੀ ਅੰਗਾਂ ਤੋਂ ਗਰਮੀ ਨੂੰ ਦੂਰ ਕਰ ਦਿੰਦਾ ਹੈ, ਜਿਸ ਨਾਲ ਹਾਰਟ ਸਟ੍ਰੋਕ ਦਾ ਖਤਰਾ ਵਧ ਜਾਂਦਾ ਹੈ।
 

- ਖਾਓ ਪੌਸ਼ਟਿਕ ਆਹਾਰ 
ਲੋਕ ਤਲੀਆਂ ਹੋਈਆਂ ਚੀਜ਼ਾਂ, ਦੇਸੀ ਘਿਉ, ਹਾਈ ਪ੍ਰੋਟੀਨ ਅਤੇ ਵਸਾ ਵਾਲੇ ਪਦਾਰਥਾਂ ਦਾ ਸੇਵਨ ਇਸ ਮੌਸਮ 'ਚ ਜ਼ਿਆਦਾ ਕਰਦੇ ਹਨ। ਇਹ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਕਿਉਂਕਿ ਇਸ ਨੂੰ ਪਚਣ 'ਚ ਸਮਾਂ ਲੱਗਦਾ ਹੈ। ਜ਼ਿਆਦਾ ਸਰੀਰਕ ਮਿਹਨਤ ਨਾ ਕਰਨ ਕਾਰਨ ਪਾਚਨ ਕਿਰਿਆ ਵਿਗੜਣ ਲੱਗਦੀ ਹੈ ਅਤੇ ਕੋਲੈਸਟਰੋਲ ਵਧਣ ਦੇ ਚਾਂਸ ਵੀ ਵਧ ਜਾਂਦੇ ਹਨ। ਹਲਕਾ ਅਤੇ ਸੰਤੁਲਿਤ ਭੋਜਨ ਖਾਓ। 
 

- ਘਰ 'ਤੇ ਕਰੋ ਯੋਗ ਕਸਰਤ 
ਘਰ 'ਚੋਂ ਬਾਹਰ ਨਹੀਂ ਜਾ ਪਾ ਰਹੇ ਤਾਂ ਕਸਰਤ ਕਰਨਾ ਬੰਦ ਨਾ ਕਰੋ। ਘਰ 'ਤੇ ਯੋਗ, ਮੈਡੀਟੇਸ਼ਨ, ਕਸਰਤ ਕਰੋ।

 


Neha Meniya

Content Editor

Related News