ਹੱਡੀਆਂ ਰੱਖਣੀਆਂ ਹਨ ਮਜ਼ਬੂਤ ਤਾਂ ਖਾਓ ਇਹ ਸੁਪਰਫੂਡ

07/27/2016 7:53:57 AM

ਮੁੰਬਈ— ਹੱਡੀਆਂ ਦਾ ਕਮਜ਼ੋਰ ਹੋਣਾ ਬੁਢਾਪੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਜੇ ਤੁਹਾਡੀਆਂ ਹੱਡੀਆਂ ਜਵਾਨੀ ਵਿਚ ਹੀ ਕਮਜ਼ੋਰ ਹੋਣ ਲੱਗਣ ਤਾਂ ਸਮਝ ਜਾਓ ਕਿ ਮਾਮਲਾ ਕਾਫੀ ਗੰਭੀਰ ਹੋ ਗਿਆ ਹੈ। ਤੁਸੀਂ ਕਿਤਾਬਾਂ ਵਿਚ ਜ਼ਰੂਰ ਪੜ੍ਹਿਆ ਹੁਵੇਗਾ ਕਿ ''ਵਿਟਾਮਿਨ ਡੀ'' ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਇਸ ਲਈ ਰੋਜ਼ ਸਵੇਰੇ ਛੇਤੀ ਉੱਠੋ ਅਤੇ ਸੂਰਜ ਦੀ ਹਲਕੀ ਧੁੱਪ ਲਓ। ਹੱਡੀਆਂ ਦੀ ਮਜ਼ਬੂਤੀ ਲਈ ਆਹਾਰ ਵਿਚ ਕੈਲਸ਼ੀਅਮ ਨਾਲ ਭਰਪੂਰ ਮੇਵਾ, ਦੁੱਧ, ਹਰੀਆਂ ਸਬਜ਼ੀਆਂ ਅਤੇ ਵਿਟਾਮਿਨ ਡੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਡਾਈਟ ਵਿਚ ਰੋਜ਼ਾਨਾ ਇਸ ਨੂੰ ਸ਼ਾਮਲ ਕਰਕੇ ਤੁਸੀਂ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਬਚਾ ਸਕਦੇ ਹੋ। ਜੇ ਤੁਸੀਂ ਵੀ ਹੱਡੀਆਂ ਦੀ ਮਜ਼ਬੂਤੀ ਚਾਹੁੰਦੇ ਹੋ ਤਾਂ ਇਸਦੀ ਕਮੀ ਨੂੰ ਪੂਰਾ ਕਰਨ ਲਈ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।
► ਦੁੱਧ
ਦੁੱਧ ਕੈਲਸ਼ੀਅਮ ਦਾ ਚੰਗਾ ਸ੍ਰੋਤ ਹੈ। ਇਸਦੇ ਸੇਵਨ ਨਾਲ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ। ਨਿਯਮਿਤ ਰੂਪ ਨਾਲ ਦਿਨ ਵਿਚ 2 ਵਾਰ ਦੁੱਧ ਪੀਣ ਨਾਲ ਤੁਹਾਨੂੰ ਕੈਲਸ਼ੀਅਮ ਦੇ ਨਾਲ ਪ੍ਰੋਟੀਨ ਵੀ ਮਿਲਦਾ ਹੈ। ਦੁੱਧ ਵਿਚ ਕੈਲਸ਼ੀਅਮ ਤੋਂ ਇਲਾਵਾ ਪ੍ਰੋਟੀਨ, ਪੋਟਾਸ਼ੀਅਮ, ਫਾਸਫੋਰਸ, ਵਿਟਾਮਿਨ ਏ, ਡੀ. ਬੀ12 ਅਤੇ ਰਾਈਬੋਫਲੇਵਿਨ ਭਰਪੂਰ ਮਾਤਰਾ ਵਿਚ ਹੁੰਦਾ ਹੈ।
► ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਨਾ ਸਿਰਫ ਤੁਹਾਨੂੰ ਸਿਹਤਮੰਦ ਰੱਖਦੀਆਂ ਹਨ ਸਗੋਂ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਕਰਦੀਆਂ ਹਨ। ਇਸ ਲਈ ਆਪਣੇ ਖਾਣੇ ਵਿਚ ਸਾਗ-ਸਰ੍ਹੋਂ ਤੋਂ ਇਲਾਵਾ ਬ੍ਰੋਕਲੀ, ਡੇਅਰੀ ਪ੍ਰੋਡਕਟਸ ਸ਼ਾਮਲ ਕਰੋ, ਕਿਉਂਕਿ ਇਹ ਵਿਟਾਮਿਨ ਡੀ ਦਾ ਚੰਗਾ ਬਦਲ ਹੈ।
► ਅੰਜੀਰ
ਤਾਜ਼ੇ ਅਤੇ ਸੁੱਕੇ ਦੋਵੇਂ ਤਰ੍ਹਾਂ ਦੇ ਅੰਜੀਰ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਵਿਚ ਆਇਰਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਹੱਡੀਆਂ ਲਈ ਬਹੁਤ ਉਪਯੋਗੀ ਹੁੰਦਾ ਹੈ। ਤਾਜ਼ੇ ਅੰਜੀਰ ਵਿਚ ਫਾਇਟੋ ਨਿਊਟ੍ਰੀਐਂਟਸ, ਐਂਟੀ ਆਕਸੀਡੈਂਟ ਅਤੇ ਵੱਖ-ਵੱਖ ਵਿਟਾਮਿਨ ਪਾਏ ਜਾਂਦੇ ਹਨ।
► ਟਮਾਟਰ 
ਟਮਾਟਰ ਵਿਚ ਕੈਲੋਰੀ ਘੱਟ ਅਤੇ ਪੋਸ਼ਕ ਤੱਤ ਵੱਧ ਮਾਤਰਾ ਵਿਚ ਪਾਏ ਜਾਂਦੇ ਹਨ। ਟਮਾਟਰ ਵਿਟਾਮਿਨ ਏ, ਸੀ. ਐਂਟੀ ਆਕਸੀਡੈਂਟ, ਅਲਫਾ ਅਤੇ ਬੀਟਾ ਕੈਰੋਟਿਨ, ਜੈਨਥੇਨੀਅਮ ਅਤੇ ਲਿਊਟਿਨ ਦਾ ਚੰਗਾ ਸ੍ਰੋਤ ਹੈ, ਜੋ ਹੱਡੀਆਂ ਦੀ ਸਿਹਤ ਲਈ ਬਹੁਤ ਉਪਯੋਗੀ ਹੈ। ਨਾਲ ਹੀ ਇਸ ਵਿਚ ਵਿਟਾਮਿਨ ਬੀ ਕੰਪਲੈਕਸ ਅਤੇ ਕਈ ਮਿਨਰਲ ਜਿਵੇਂ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਹੁੰਦੇ ਹਨ।
► ਟੋਫੂ
ਟੋਫੂ ਸੋਇਆਬੀਨ ਤੋਂ ਬਣਿਆ ਪਨੀਰ ਹੁੰਦਾ ਹੈ। ਇਹ ਪ੍ਰੋਟੀਨ ਦਾ ਇਕ ਵਧੀਆ ਸ੍ਰੋਤ ਹੈ। ਨਾਲ ਹੀ ਟੋਫੂ ਵਿਚ ਜਿੰਕ, ਆਇਰਨ, ਸੈਲੇਨੀਅਮ, ਪੋਟਾਸ਼ੀਅਮ ਅਤੇ ਹੋਰ ਕਈ ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ। ਟੋਫੂ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
► ਨਟ ਅਤੇ ਬੀਜ
ਨਟ ਅਤੇ ਬੀਜ ਕਈ ਤਰੀਕਿਆਂ ਨਾਲ ਹੱਡੀਆਂ ਦੀ ਸਿਹਤ ਲਈ ਚੰਗਾ ਹੁੰਦਾ ਹੈ। ਅਖਰੋਟ ਅਤੇ ਅਲਸੀ ਵਿਚ ਓਮੇਗਾ 3 ਫੈਟੀ ਐਡੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਮੁੰਗਫਲੀ ਅਤੇ ਬਾਦਾਮ ਵਿਚ ਪੋਟਾਸ਼ੀਅਮ ਹੁੰਦਾ ਹੈ ਜੋ ਪੇਸ਼ਾਬ ਨਾਲ ਹੋਣ ਵਾਲੀ ਕੈਲਸ਼ੀਅਮ ਦੀ ਹਾਨੀ ਨੂੰ ਰੋਕਦਾ ਹੈ। ਜਦੋਂ ਕਿ ਨਟਸ ਵਿਚ ਮੌਜੂਦ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਮਜ਼ਬੂਤ ਹੱਡੀਆਂ ਦੇ ਨਿਰਮਾਣ ਵਿਚ ਸਹਾਇਕ ਭੂਮਿਕਾ ਨਿਭਾਉਂਦੇ ਹਨ।
► ਓਟਮੀਲ
ਓਟਮੀਲ ਵਿਚ ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਬੀ-ਕੰਪਲੈਕਸ ਅਤੇ ਮੈਗਨੀਸ਼ੀਅਮ ਹੁੰਦਾ ਹੈ। ਨਾਲ ਹੀ ਇਸ ਵਿਚ ਫਾਈਬਰ ਅਤੇ ਕੈਲਸ਼ੀਅਮ ਦੋਵੇਂ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਹੱਡੀਆਂ ਦੀ ਮਜ਼ਬੂਤੀ ਵਿਚ ਸਹਾਇਕ ਹੁੰਦੇ ਹਨ। ਜੇ ਹੋ ਸਕੇ ਤਾਂ ਇਸ ਨੂੰ ਸਵੇਰ ਦੇ ਨਾਸ਼ਤੇ ਵਿਚ ਜ਼ਰੂਰ ਖਾਣਾ ਚਾਹੀਦਾ ਹੈ।
► ਬਾਦਾਮ
ਬਾਦਾਮ ਵਿਚ ਕੈਲਸ਼ੀਅਮ ਦੇ ਨਾਲ ਹੀ ਵਿਟਾਮਿਨ ਈ ਅਤੇ ਓਮੇਗਾ-3 ਫੈਟੀ ਐਸਿਡ ਵੀ ਹੁੰਦਾ ਹੈ। ਨਾਲ ਹੀ ਬਾਦਾਮ ਵਿਚ ਮੌਜੂਦ ਫਾਸਫੋਰਸ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸਦੇ ਨਾਲ ਹੀ ਇਸ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
► ਕਸਰਤ ਅਤੇ ਯੋਗਾ
ਕਮਜ਼ੋਰ ਹੱਡੀਆਂ ਨੂੰ ਦਰੁਸਤ ਕਰਨ ਲਈ ਤੁਸੀਂ ਕਸਰਤ ਨੂੰ ਆਪਣੀ ਰੁਟੀਨ ਵਿਚ ਸ਼ਾਮਲ ਕਰੋ। ਤੁਸੀਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਹੱਡੀਆਂ ਵਾਲੇ ਯੋਗ ਵੀ ਕਰ ਸਕਦੇ ਹੋ।
► ਖੇਡਣ-ਕੁੱਦਣ ''ਤੇ ਧਿਆਨ ਦਿਓ
ਕਸਰਤ ਤੋਂ ਇਲਾਵਾ ਤੁਸੀਂ ਦੌੜਨ-ਭੱਜਣ ਵਾਲੀਆਂ ਜਿਵੇਂ ਫੁਟਬਾਲ, ਬਾਸਕਟਬਾਲ, ਹਾਕੀ ਆਦਿ ਖੇਡਾਂ ਖੇਡੋ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਤੋਂ ਇਲਾਵਾ ਤੁਸੀਂ ਹਾਈਕਿੰਗ ਟ੍ਰੈਕਿੰਗ ਅਤੇ ਮਾਉਂਟੀਅਨਰਿੰਗ ਵਰਗੀਆਂ ਐਡਵੈਂਚਰ ਖੇਡਾਂ ਦਾ ਵੀ ਆਨੰਦ ਮਾਣ ਸਕਦੇ ਹੋ। ਤੁਸੀਂ ਹੱਡੀਆਂ ਦੀ ਮਜ਼ਬੂਤੀ ਲਈ ਡਾਂਸ ਅਤੇ ਐਰੋਬਿਕਸ ਵੀ ਕਰ ਸਕਦੇ ਹੋ।
► ਕੀ ਨਹੀਂ ਕਰਨਾ ਚਾਹੀਦਾ
ਫਾਸਟ ਫੂਡ ਜਾਂ ਕੋਲਡਡ੍ਰਿੰਕ ਦਾ ਜ਼ਿਆਦਾ ਸੇਵਨ ਨਾ ਕਰੋ।
♦ ਕੌਫੀ ਅਤੇ ਚਾਹ ਦਾ ਘੱਟ ਤੋਂ ਘੱਟ ਸੇਵਨ ਕਰੋ।
ਸਪਲੀਮੈਂਟ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

 


Related News