ਤੇਜ਼ੀ ਨਾਲ ਭਾਰ ਘਟਾਉਣਗੀਆਂ ਇਹ ਘਰੇਲੂ ਡ੍ਰਿੰਕਸ

Saturday, Oct 06, 2018 - 03:44 PM (IST)

ਤੇਜ਼ੀ ਨਾਲ ਭਾਰ ਘਟਾਉਣਗੀਆਂ ਇਹ ਘਰੇਲੂ ਡ੍ਰਿੰਕਸ

ਜਲੰਧਰ— ਖਰਾਬ ਲਾਈਫ ਸਟਾਈਲ ਅਤੇ ਗਲਤ ਖਾਣ-ਪੀਣ ਨਾਲ ਭਾਰ ਹੋਲੀ-ਹੋਲੀ ਵਧਣ ਲੱਗਦਾ ਹੈ। ਮੋਟਾਪੇ ਕਾਰਨ ਸ਼ੂਗਰ ਅਤੇ ਕਿਡਨੀ ਖਰਾਬ ਹੋਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੀ ਹਾਲਤ 'ਚ ਲੋਕ ਭਾਰ ਘੱਟ ਕਰਨ ਲਈ ਜਿਮ, ਡਾਈਟਿੰਗ, ਦਵਾਈਆਂ ਅਤੇ ਨਾ ਜਾਣੇ ਕੀ-ਕੀ ਕਰਦੇ ਹਨ ਪਰ ਇਨ੍ਹਾਂ ਸਾਰਿਆਂ ਨਾਲ ਵੀ ਕੋਈ ਫਾਇਦਾ ਨਹੀਂ ਹੋ ਪਾਉਂਦਾ। ਅਜਿਹੀ ਹਾਲਤ 'ਚ ਕੁਝ ਘਰੇਲੂ ਡ੍ਰਿੰਕਸ ਦਾ ਸੇਵਨ ਕਰਕੇ ਵੀ ਭਾਰ ਘੱਟ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਡ੍ਰਿੰਕਸ ਬਾਰੇ ਦੱਸਣ ਜਾ ਰਹੇ ਹਾਂ ਜੋ ਮੋਟਾਪੇ ਤੋਂ ਪ੍ਰੇਸ਼ਾਨ ਲੋਕਾਂ ਲਈ ਫਾਇਦੇਮੰਦ ਹੈ।
1. ਨਿੰਬੂ, ਸ਼ਹਿਦ ਅਤੇ ਪਾਣੀ
ਰੋਜ਼ਾਨਾ ਇਕ ਗਿਲਾਸ ਨਿੰਬੂ, ਸ਼ਹਿਦ ਅਤੇ ਪਾਣੀ ਮਿਲਾ ਕੇ ਪੀਣ ਨਾਲ ਸਿਹਤ ਲਈ ਵਧੀਆ ਹੁੰਦਾ ਹੈ। ਇਸ ਨੂੰ ਪੀਣ ਨਾਲ ਕੁਝ ਹੀ ਦਿਨਾਂ 'ਚ ਭਾਰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਵੀ ਜਲਦੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਇਹ ਡ੍ਰਿੰਕ ਜ਼ਰੂਰ ਪੀਓ।
2. ਅਦਰਕ, ਨਿੰਬੂ ਪਾਣੀ
ਅਦਰਕ, ਨਿੰਬੂ ਪਾਣੀ ਪਤਲੇ ਹੋਣ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਨੂੰ ਪੀਣ ਨਾਲ ਫੈਟ ਆਸਾਨੀ ਨਾਲ ਘੱਟ ਹੋਣ ਲੱਗਦੀ ਹੈ।
3. ਜ਼ੀਰੇ ਵਾਲਾ ਪਾਣੀ
ਜ਼ੀਰੇ 'ਚ ਮੌਜੂਦ ਐਂਟੀਆਕਸੀਡੈਂਟ, ਆਇਰਨ, ਕਾਪਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਸਰੀਰ ਦੀਆਂ ਕਈ ਸਰੀਰਕ ਸਮੱਸਿਆਵਾਂ ਨੂੰ ਦੂਰ ਰੱਖਣ ਦਾ ਕੰਮ ਕਰਦਾ ਹੈ।


Related News