ਘਟਾਉਣਾ ਚਾਹੁੰਦੇ ਹੋ ਕਮਰ ਦਾ ਸਾਇਜ਼ ਤਾਂ ਡਾਈਟ ''ਚ ਸ਼ਾਮਲ ਕਰੋ ਇਹ ਚੀਜ਼ਾਂ
Friday, Nov 02, 2018 - 05:50 PM (IST)

ਨਵੀਂ ਦਿੱਲੀ— ਮੋਟਾਪਾ ਅਤੇ ਕਮਰ ਦਾ ਵਧਦਾ ਸਾਇਜ਼ ਪ੍ਰੇਸ਼ਾਨੀ ਦੀ ਵਜ੍ਹਾ ਹੈ। ਚੌੜੀ ਕਮਰ ਹੋਣ ਕਾਰਨ ਤੁਸੀਂ ਮਨਚਾਹੀ ਡ੍ਰੈੱਸ ਪਹਿਣਨ ਤੋਂ ਵੀ ਸ਼ਰਮਿੰਦਗੀ ਮਹਿਸੂਸ ਕਰ ਰਹੇ ਹੋ ਤਾਂ ਇਸ ਨੂੰ ਘੱਟ ਕਰਨ ਲਈ ਕਸਰਤ ਦੇ ਨਾਲ-ਨਾਲ ਖਾਣ-ਪੀਣ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਕੁਝ ਜ਼ਰੂਰੀ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ ਤਾਂ ਕਿ ਕਮਰ ਦਾ ਵਧਦਾ ਸਾਇਜ਼ ਜਲਦੀ ਘੱਟ ਹੋ ਸਕੇ।
1. ਐਵੋਕਾਡੋ
ਇਸ 'ਚ ਕੈਲੋਰੀਜ਼ ਬਹੁਤ ਘੱਟ ਅਤੇ ਪੋਸ਼ਕ ਤੱਤ ਬਹੁਤ ਜ਼ਿਆਦਾ ਹੁੰਦੇ ਹਨ। ਜਿਸ ਨਾਲ ਫੈਟ ਘੱਟ ਹੋਣ ਲੱਗਦੀ ਹੈ। ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ।
2. ਡਾਰਕ ਚਾਕਲੇਟ
ਡਾਰਕ ਚਾਕਲੇਟ ਦਿਨ ਦੀ ਛੋਟੀ-ਛੋਟੀ ਭੁੱਖ ਨੂੰ ਮਿਟਾਉਣ ਲਈ ਬੈਸਟ ਹੈ। ਇਸ ਨਾਲ ਸ਼ੂਗਰ ਵੀ ਕੰਟਰੋਲ 'ਚ ਰਹਿੰਦੀ ਹੈ ਅਤੇ ਕੈਲੋਰੀ ਬਰਨ ਕਰਨ 'ਚ ਵੀ ਇਹ ਮਦਦਗਾਰ ਹੈ।
3. ਬੈਰੀਜ਼
ਆਪਣੀ ਡਾਈਟ 'ਚ ਬੈਰੀਜ਼ ਨੂੰ ਸ਼ਾਮਲ ਕਰਨ ਨਾਲ ਸਰੀਰ ਦੇ ਟਾਕਸਿੰਸ ਬਾਡੀ 'ਚੋਂ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਭਾਰ ਘੱਟਣ ਲੱਗਦਾ ਹੈ।
4. ਕੌਫੀ
ਰੋਜ਼ਾਨਾ ਵਰਕ ਆਊਟ ਦੇ ਬਾਅਦ ਕਾਫੀ ਦਾ ਸੇਵਨ ਕਰਨ ਨਾਲ ਭਾਰ ਜਲਦੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।
5. ਬ੍ਰਾਊਨ ਰਾਈਸ
ਚੌਲ ਖਾਣ ਦੇ ਸ਼ੌਕੀਨ ਹੋ ਤਾਂ ਡਾਈਟ 'ਚ ਬ੍ਰਾਊਨ ਰਾਈਸ ਸ਼ਾਮਲ ਕਰੋ। ਇਸ ਨਾਲ ਤੁਹਾਨੂੰ ਖੁਦ ਹੀ ਫਰਕ ਮਹਿਸੂਸ ਹੋਣ ਲੱਗੇਗਾ।
6. ਡ੍ਰਾਈ ਫਰੂਟਸ
ਸਨੈਕਸ ਦੇ ਤੌਰ 'ਤੇ ਤੁਸੀਂ ਡ੍ਰਾਈ ਫਰੂਟਸ ਵੀ ਖਾ ਸਕਦੇ ਹੋ। ਇਸ ਨਾਲ ਭੁੱਖ ਦੂਰ ਹੋਣ ਦੇ ਨਾਲ-ਨਾਲ ਸਰੀਰ ਨੂੰ ਪੋਸ਼ਣ ਵੀ ਮਿਲਦਾ ਹੈ।