ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਬੀਮਾਰੀਆਂ ਨੂੰ ਕਰੋ ਬਾਏ-ਬਾਏ

Tuesday, Oct 25, 2016 - 01:15 PM (IST)

ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਬੀਮਾਰੀਆਂ ਨੂੰ ਕਰੋ ਬਾਏ-ਬਾਏ

ਜਲੰਧਰ— ਬਦਲਦੇ ਲਾਈਸਟਾਈਲ ''ਚ ਲੋਕ ਪੌਸ਼ਟਿਕ ਅਤੇ ਸਿਹਤਮੰਦ ਫੂਡ ਨੂੰ ਛੱਡ ਕੇ ਬਾਹਰੋਂ ਮੰਗਵਾ ਕੇ ਫੂਡ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਇਸ ਕਾਰਨ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਹਮੇਸ਼ਾ ਲਈ ਬਹੁਤ ਸਾਰੀਆਂ ਬੀਮਾਰੀਆਂ ਅਤੇ ਪਰੇਸ਼ਾਨੀਆਂ ਤੋਂ ਬਚ ਸਕਦੇ ਹੋ।
1. ਇਕ ਸੇਬ— ਰੋਜ਼ ਇਕ ਸੇਬ ਖਾ ਕੇ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਜੇਕਰ ਤੁਸੀਂ ਬੀਮਾਰੀਆਂ ਤੋਂ ਦੂਰ ਰਹੋਗੇ ਤਾਂ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਵੇਗੀ। 
2. ਇਕ ਤੁਲਸੀ ਦਾ ਪੱਤਾ— ਰੋਜ਼ ਇਕ ਤੁਲਸੀ ਦਾ ਪੱਤਾ ਖਾਉਣ ਨਾਲ ਕੈਂਸਰ ਦੇ ਖਤਰੇ ਤੋਂ ਹਮੇਸ਼ਾ ਲਈ ਦੂਰ ਰਿਹਾ ਜਾ ਸਕਦਾ ਹੈ।
3. ਇਕ ਨਿੰਬੂ— ਰੋਜ਼ ਨਿੰਬੂ ਦੀ ਵਰਤੋਂ ਕਰਨ ਨਾਲ ਤੁਸੀਂ ਮੋਟਾਪੇ ਦੀ ਸਮੱਸਿਆ ਤੋਂ ਦੂਰ ਰਹਿ ਸਕਦੇ ਹੋ।
4. ਇਕ ਕੱਪ ਦੁੱਧ— ਦੁੱਧ ਸਰੀਰ ''ਚ ਕੈਲਸ਼ੀਅਮ ਦੀ ਮਾਤਰਾ ਨੂੰ ਪੂਰਾ ਕਰਦਾ ਹੈ। ਰੋਜ਼ ਇਕ ਕੱਪ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ।
5. ਤਿੰਨ ਲੀਟਰ ਪਾਣੀ— ਜੇਕਰ ਤੁਸੀਂ ਰੋਜ਼ ਤਿੰਨ ਲੀਟਰ ਪਾਣੀ ਦੀ ਵਰਤੋਂ ਕਰੋਗੇ ਤਾਂ ਕਈ ਬੀਮਾਰੀਆਂ ਤੋਂ ਦੂਰ ਰਹੋਗੇ। ਇਸ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ।


Related News